ਅੱਜ ਦੇ ਮਹਿੰਗਾਈ ਭਰੇ ਸਮੇਂ ਦੇ ਵਿਚ ਆਮਦਨ ਨਾਲੋਂ ਖਰਚ ਜਿਆਦਾ ਹੈ। ਸਾਡੇ ਹਰ ਦਿਨ ਦੀ ਵਰਤੋਂ ਦੀਆਂ ਚੀਜ਼ਾਂ ਦਾ ਖਰਚਾ ਹੀ ਇੰਨਾ ਜਿਆਦਾ ਹੋ ਜਾਂਦਾ ਹੈ ਕਿ ਅਸੀਂ ਸੇਵਿੰਗ ਜਾਂ ਇਨਵੈਸਟਮੈਂਟ ਬਾਰੇ ਸੋਚ ਹੀ ਨਹੀਂ ਸਕਦੇ ਪਰ ਆਉਣ ਵਾਲੇ ਸਮੇਂ ਲਈ ਹੁਣ ਤੋਂ ਹੀ ਨਿਵੇਸ਼ ਕੀਤਾ ਜਾਣਾ ਬਹੁਤ ਜਰੂਰੀ ਹੈ ਤਾਂ ਜੋ ਸਾਨੂੰ ਪੈਨਸ਼ਨ ਦੇ ਤੌਰ 'ਤੇ ਚੰਗੀ ਜਮ੍ਹਾਂ ਪੂੰਜੀ ਮਿਲ ਸਕੇ। ਇਸ ਲਈ ਪੈਸੇ ਨੂੰ ਇੱਕ ਚੰਗੀ ਪੈਨਸ਼ਨ ਯੋਜਨਾ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ।
ਇਕ ਸੁਰੱਖਿਅਤ ਭਵਿੱਖ ਦੇ ਲਈ ਤੁਸੀਂ ਸਰਕਾਰ ਦੀ ਪ੍ਰਮੁੱਖ ਸਮਾਜਿਕ ਸੁਰੱਖਿਆ ਯੋਜਨਾ ਅਟਲ ਪੈਨਸ਼ਨ ਯੋਜਨਾ (APY), ਜੋਕਿ ਖਾਸ ਤੌਰ 'ਤੇ ਅਸੰਗਠਿਤ ਖੇਤਰ ਦੇ ਕਾਮਿਆਂ ਨੂੰ ਬੁਢਾਪਾ ਆਮਦਨ ਸੁਰੱਖਿਆ ਪ੍ਰਦਾਨ ਕਰਨ ਦਾ ਵਾਅਦਾ ਕਰਦੀ ਹੈ, ਇਸ ਵਿੱਚ ਨਿਵੇਸ਼ ਕਰ ਸਕਦੇ ਹੋ। ਇਸ ਪੈਨਸ਼ਨ ਯੋਜਨਾ ਬਾਰੇ ਗ੍ਰਾਹਕ ਨੈਸ਼ਨਲ ਪੈਨਸ਼ਨ ਯੋਜਨਾ ਦੀ ਅਧਿਕਾਰਿਕ ਵੈੱਬਸਾਈਟ enps.nsdl.com ਤੋਂ ਹੋਰ ਵੇਰਵੇ ਜਾਣਕਾਰੀ ਹਾਸਿਲ ਕਰ ਸਕਦੇ ਹਨ।
APY ਵਿੱਚ ਮਹੀਨਾਵਾਰ ਨਿਵੇਸ਼ ਅਤੇ ਕਿੰਨਾ ਰਿਟਰਨ?
APY 60 ਸਾਲ ਦੀ ਉਮਰ ਹੋਣ 'ਤੇ 1000 ਰੁਪਏ ਤੋਂ 5000 ਰੁਪਏ ਤੱਕ ਦੀ ਘੱਟੋ-ਘੱਟ ਗਾਰੰਟੀਸ਼ੁਦਾ ਪੈਨਸ਼ਨ ਪ੍ਰਦਾਨ ਕਰਦਾ ਹੈ। ਗਾਹਕ ਦੀ ਮੌਤ ਹੋਣ ਦੇ ਹਾਲਾਤਾਂ ਵਿੱਚ, ਜੀਵਨ ਸਾਥੀ ਨੂੰ ਪੈਨਸ਼ਨ ਦੀ ਰਕਮ ਦੀ ਗਾਰੰਟੀ ਦਿੱਤੀ ਜਾਂਦੀ ਹੈ। ਗਾਹਕ ਅਤੇ ਪਤੀ-ਪਤਨੀ ਦੋਵਾਂ ਦੀ ਮੌਤ ਹੋਣ ਦੇ ਹਾਲਾਤਾਂ ਵਿੱਚ, ਨਾਮਜ਼ਦ ਵਿਅਕਤੀ ਨੂੰ ਪੈਨਸ਼ਨ ਦੀ ਪੂਰੀ ਰਕਮ ਅਦਾ ਕੀਤੀ ਜਾਂਦੀ ਹੈ।
APY ਨੇ ਗਾਹਕਾਂ ਨੂੰ 60 ਸਾਲ ਦੀ ਉਮਰ 'ਤੇ ਉਨ੍ਹਾਂ ਦੇ ਯੋਗਦਾਨ ਦੇ ਆਧਾਰ 'ਤੇ 1000 ਰੁਪਏ ਪ੍ਰਤੀ ਮਹੀਨਾ, 2000 ਰੁਪਏ ਪ੍ਰਤੀ ਮਹੀਨਾ, 3000 ਰੁਪਏ ਪ੍ਰਤੀ ਮਹੀਨਾ, 4000 ਰੁਪਏ ਪ੍ਰਤੀ ਮਹੀਨਾ, 5000 ਰੁਪਏ ਪ੍ਰਤੀ ਮਹੀਨਾ ਦੀ ਨਿਸ਼ਚਿਤ ਪੈਨਸ਼ਨ ਮਿਲੇਗੀ। APY ਵਿੱਚ ਸ਼ਾਮਲ ਹੋਣ ਦੀ ਉਮਰ ਦੇ ਅਨੁਸਾਰ ਵੱਖ-ਵੱਖ ਰਿਟਰਨ ਹੋਣਗੇ।
5000 ਪੈਨਸ਼ਨ ਕਿਵੇਂ ਮਿਲੇਗੀ?
APY ਵਿੱਚ ਸ਼ਾਮਲ ਹੋਣ ਦੀ ਘੱਟੋ-ਘੱਟ ਉਮਰ (18 ਸਾਲ) ਦੇ ਆਧਾਰ 'ਤੇ, ਇੱਕ ਵਿਅਕਤੀ ਨੂੰ ਪ੍ਰਤੀ ਮਹੀਨਾ 5,000 ਰੁਪਏ ਦੀ ਪੈਨਸ਼ਨ ਪ੍ਰਾਪਤ ਕਰਨ ਲਈ 210 ਰੁਪਏ ਦਾ ਮਹੀਨਾਵਾਰ ਯੋਗਦਾਨ ਪਾਉਣ ਦੀ ਲੋੜ ਹੁੰਦੀ ਹੈ। ਇਸ ਲਈ, ਜੇਕਰ ਤੁਸੀਂ ਪ੍ਰਤੀ ਦਿਨ 7 ਰੁਪਏ ਬਚਾ ਸਕਦੇ ਹੋ ਅਤੇ ਸਕੀਮ ਵਿੱਚ ਨਿਵੇਸ਼ ਕਰ ਸਕਦੇ ਹੋ, ਤਾਂ ਤੁਸੀਂ 5,000 ਰੁਪਏ ਦੀ ਮਹੀਨਾਵਾਰ ਪੈਨਸ਼ਨ ਲਈ ਯੋਗ ਹੋਵੋਗੇ।
Get the latest update about Pension scheme, check out more about Business news in hindi, Pensioners, Business news & Pension fund
Like us on Facebook or follow us on Twitter for more updates.