ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਅਸਤੀਫੇ ਨੂੰ ਲੈ ਕੇ ਸਸਪੈਂਸ ਬਰਕਰਾਰ, ਸਰਕਾਰ ਨੇ ਕੀਤਾ ਖੰਡਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਅਸਤੀਫਾ ਦੀ ਮਨਜ਼ੂਰੀ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਇਸ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆਇਆ ਜਦੋ ਸਰਕਾਰੀ ਤੌਰ 'ਤੇ ਇਸ ਖ਼ਬਰ...

ਜਲੰਧਰ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਅਸਤੀਫਾ ਦੀ ਮਨਜ਼ੂਰੀ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਇਸ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆਇਆ ਜਦੋ ਸਰਕਾਰੀ ਤੌਰ 'ਤੇ ਇਸ ਖ਼ਬਰ ਤੋਂ ਇਨਕਾਰ ਕਰ ਦਿਤਾ ਗਿਆ। ਭਾਵੇ ਇਸ ਖ਼ਬਰ ਦੀ ਪੁਸ਼ਟੀ ਲਈ ਸੁਰੇਸ਼ ਕੁਮਾਰ ਖੁਦ ਫੋਨ ਤੇ ਨਹੀਂ ਮਿਲ ਸਕੇ ਪਰ ਮੁੱਖ ਮੰਤਰੀ ਦੇ ਸੈਕ੍ਰੇਟਰੀ ਤੇ ਓ. ਐੱਸ. ਡੀ ਐੱਮ. ਪੀ ਸਿੰਘ ਨੇ ਕਿਹਾ ਕਿ ਹਾਲੇ ਤੱਕ ਮੁੱਖ ਮੰਤਰੀ ਨੂੰ ਸੁਰੇਸ਼ ਕੁਮਾਰ ਦਾ ਅਸਤੀਫਾ ਮਿਲਿਆ ਹੀ ਨਹੀਂ ਤੇ ਨਾ ਹੀ ਇਸ ਬਾਰੇ ਕੋਈ ਆਪਸੀ ਗੱਲ ਹੋਈ ਹੈ।

ਜਲੰਧਰ : ਵਾਲਮਿਕ ਸਮਾਜ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਨਕੋਦਰ 'ਚ ਚੱਲੀ ਗੋਲੀ

ਸੂਤਰਾਂ ਦੀ ਮਣੀਏ ਤਾਂ ਮੁੱਖ ਮੰਤਰੁਸੁਰੇਸ਼ ਕੁਮਾਰ ਦੇ ਅਸਤੀਫੇ ਤੇ ਸਹਿਮਤ ਹੋ ਗਏ ਸਨ ਪਰ ਖ਼ਬਰਾਂ ਬਾਹਰ ਆਉਣ ਤੋਂ ਬਾਅਦ ਸਰਕਾਰ ਦੇ ਕਈ ਮੰਤਰੀਆਂ ਤੇ ਸੀਨੀਅਰ ਆਗੂਆਂ ਦਾ ਹੀ ਦਬਾਅ ਵੱਧ ਗਿਆ ਹੈ ਕਿ ਸੁਰੇਸ਼ ਦਾ ਅਸਤੀਫਾ ਮਨਜ਼ੂਰ ਨਾ ਹੋਵੇ। ਅੱਜ ਦੇਰ ਸ਼ਾਮ ਤੱਕ ਮੁੱਖ ਮੰਤਰੀ ਸੁਰੇਸ਼ ਕੁਮਾਰ ਨੂੰ ਖੁਦ ਮਿਲ ਸਕਦੇ ਹਨ।

Get the latest update about Chief Principal Secretary, check out more about News In Punjabi, Punjab CM, True Scoop News & Captain Amarinder Singh

Like us on Facebook or follow us on Twitter for more updates.