ਸਰਕਾਰ ਤਿਆਰ ਕਰ ਰਹੀ ਸਿਹਤ ਬੀਮਾ ਦਾ ਡ੍ਰਾਫਟ, 250-300 ਰੁਪਏ 'ਚ ਹੋਵੇਗਾ 5 ਲੱਖ ਤੱਕ ਦਾ ਇਲਾਜ

ਕੋਰੋਨਾ ਦੀ ਚੌਥੀ ਲਹਿਰ ਦੇ ਖਤਰੇ ਦੇ ਵਿਚਕਾਰ ਭਾਰਤ ਦੇ ਲੋਕਾਂ ਲਈ ਰਾਹਤ ਦੀ ਖਬਰ ਹੈ। ਕੇਂਦਰ ਸਰਕਾਰ ਨੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਸਿਹਤ ਬੀਮਾ ਮੁਹੱਈਆ ਕਰਵਾਉਣ ਦੀ ਤਿਆਰੀ ਕਰ ਲਈ ਹੈ। ਦੁਨੀਆ....

ਨਵੀਂ ਦਿੱਲੀ- ਕੋਰੋਨਾ ਦੀ ਚੌਥੀ ਲਹਿਰ ਦੇ ਖਤਰੇ ਦੇ ਵਿਚਕਾਰ ਭਾਰਤ ਦੇ ਲੋਕਾਂ ਲਈ ਰਾਹਤ ਦੀ ਖਬਰ ਹੈ। ਕੇਂਦਰ ਸਰਕਾਰ ਨੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਸਿਹਤ ਬੀਮਾ ਮੁਹੱਈਆ ਕਰਵਾਉਣ ਦੀ ਤਿਆਰੀ ਕਰ ਲਈ ਹੈ। ਦੁਨੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਦਾ ਖਰੜਾ ਤਿਆਰ ਕੀਤਾ ਗਿਆ ਹੈ। ਇਸ ਦੇ ਅਨੁਸਾਰ ਸਾਢੇ 8 ਕਰੋੜ ਨਵੇਂ ਪਰਿਵਾਰ (40 ਕਰੋੜ ਲੋਕ) ਆਯੁਸ਼ਮਾਨ ਭਾਰਤ ਯੋਜਨਾ ਵਿੱਚ ਸ਼ਾਮਲ ਕੀਤੇ ਜਾਣਗੇ। ਇਹ ਲੋਕ ਅਜੇ ਤੱਕ ਕਿਸੇ ਸਿਹਤ ਬੀਮਾ ਯੋਜਨਾ ਦੇ ਅਧੀਨ ਨਹੀਂ ਆਉਂਦੇ ਹਨ। ਹੁਣ ਤੱਕ, ਦੇਸ਼ ਵਿੱਚ ਕੁੱਲ 69 ਕਰੋੜ ਲੋਕ ਪਹਿਲਾਂ ਹੀ ਆਯੁਸ਼ਮਾਨ ਭਾਰਤ ਯੋਜਨਾ ਵਿੱਚ ਸ਼ਾਮਲ ਹਨ।

ਨਵੀਂ ਯੋਜਨਾ ਸ਼ੁਰੂ ਹੁੰਦੇ ਹੀ ਦੇਸ਼ ਦੇ ਕੁੱਲ 109 ਕਰੋੜ ਲੋਕ ਆਯੁਸ਼ਮਾਨ ਭਾਰਤ ਯੋਜਨਾ 'ਚ ਸ਼ਾਮਲ ਹੋ ਜਾਣਗੇ। ਇਨ੍ਹਾਂ ਤੋਂ ਇਲਾਵਾ 26 ਕਰੋੜ ਲੋਕ ਪਹਿਲਾਂ ਹੀ ਵੱਖ-ਵੱਖ ਸਿਹਤ ਬੀਮਾ ਯੋਜਨਾਵਾਂ ਦੇ ਅਧੀਨ ਹਨ। ਇਸ ਤਰ੍ਹਾਂ ਭਾਰਤ 135 ਕਰੋੜ ਲੋਕਾਂ ਨੂੰ ਸਿਹਤ ਬੀਮਾ ਪ੍ਰਦਾਨ ਕਰਨ ਵਾਲਾ ਦੁਨੀਆ ਦਾ ਇਕਲੌਤਾ ਦੇਸ਼ ਬਣ ਜਾਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਲੈਣ ਲਈ ਹੁਣ ਆਮਦਨ ਸੀਮਾ ਦੀ ਸ਼ਰਤ ਨਹੀਂ ਹੋਵੇਗੀ।

NHA ਨੇ ਸਕੀਮ ਦਾ ਬਲੂਪ੍ਰਿੰਟ ਕੀਤਾ ਤਿਆਰ
ਨੈਸ਼ਨਲ ਹੈਲਥ ਅਥਾਰਟੀ (NHA) ਨੇ ਨੀਤੀ ਆਯੋਗ ਦੇ ਸਹਿਯੋਗ ਨਾਲ ਇਸ ਯੋਜਨਾ ਲਈ ਰੋਡਮੈਪ ਤਿਆਰ ਕੀਤਾ ਹੈ। ਸਕੀਮ ਦਾ ਲਾਭ ਲੈਣ ਲਈ ਹਰੇਕ ਵਿਅਕਤੀ ਨੂੰ 250 ਤੋਂ 300 ਰੁ. ਸਾਲਾਨਾ ਪ੍ਰੀਮੀਅਮ ਤੱਕ ਅਦਾ ਕਰਨੇ ਪੈਣਗੇ।  ਸਰਕਾਰ ਦਾ ਮੰਨਣਾ ਹੈ ਕਿ ਇੱਕ ਪਰਿਵਾਰ ਵਿੱਚ ਔਸਤਨ 5 ਮੈਂਬਰ ਹੁੰਦੇ ਹਨ। ਇਸ ਅਨੁਸਾਰ ਇੱਕ ਪਰਿਵਾਰ ਦਾ ਸਾਲਾਨਾ ਪ੍ਰੀਮੀਅਮ 1200 ਤੋਂ 1500 ਰੁਪਏ ਤੱਕ ਹੋਵੇਗਾ। ਇਸ ਵਿੱਚ ਹਰ ਵਿਅਕਤੀ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ।

ਨਵੀਂ ਸਿਹਤ ਯੋਜਨਾ ਦੁਨੀਆ ਦੀ ਸਭ ਤੋਂ ਸਸਤੀ ਹੋਵੇਗੀ
ਮੌਜੂਦਾ ਸਮੇਂ ਵਿੱਚ ਕਿਸੇ ਵੀ ਨਿੱਜੀ ਬੀਮਾ ਕੰਪਨੀ ਤੋਂ 5 ਲੱਖ ਰੁਪਏ ਤੱਕ ਦੇ ਹੈਲਥ ਇੰਸ਼ੋਰੈਂਸ ਦਾ ਸਾਲਾਨਾ ਪ੍ਰੀਮੀਅਮ 7 ਤੋਂ 15 ਹਜ਼ਾਰ ਰੁਪਏ ਤੱਕ ਹੁੰਦਾ ਹੈ। ਇਸ ਲਿਹਾਜ਼ ਨਾਲ ਨਵਾਂ ਪਲਾਨ ਦੁਨੀਆ ਦਾ ਸਭ ਤੋਂ ਸਸਤਾ ਪਲਾਨ ਵੀ ਹੋਵੇਗਾ। ਸਿਹਤ ਬੀਮੇ ਦੀ ਨਵੀਂ ਸਕੀਮ ਆਕਰਸ਼ਕ ਹੋਵੇਗੀ ਕਿਉਂਕਿ ਇਸ ਵਿੱਚ ਪ੍ਰਾਈਵੇਟ ਵਾਰਡ ਵਿੱਚ ਇਲਾਜ ਕਰਵਾਉਣ ਦੀ ਸਹੂਲਤ ਵੀ ਸ਼ਾਮਲ ਹੋਵੇਗੀ, ਜੋ ਮੌਜੂਦਾ ਆਯੁਸ਼ਮਾਨ ਭਾਰਤ ਯੋਜਨਾ ਵਿੱਚ ਨਹੀਂ ਹੈ। ਇਸ ਵਿੱਚ ਬੀਮੇ ਦੇ ਸਮੇਂ ਜਾਂ ਇਸ ਤੋਂ ਪਹਿਲਾਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਕਵਰ ਕੀਤਾ ਜਾਵੇਗਾ। ਇਸ ਯੋਜਨਾ ਦਾ ਐਲਾਨ ਅਗਲੇ ਕੁਝ ਮਹੀਨਿਆਂ 'ਚ ਕੀਤਾ ਜਾ ਸਕਦਾ ਹੈ।

ਇਸ ਸਕੀਮ ਦਾ ਲਾਭ ਕਿਸ ਨੂੰ ਮਿਲੇਗਾ?
ਮੌਜੂਦਾ ਆਯੁਸ਼ਮਾਨ ਭਾਰਤ ਯੋਜਨਾ ਲਈ ਸਰਕਾਰ ਪ੍ਰਤੀ ਪਰਿਵਾਰ ਲਗਭਗ 1,052 ਰੁਪਏ ਸਾਲਾਨਾ ਪ੍ਰੀਮੀਅਮ ਅਦਾ ਕਰਦੀ ਹੈ। ਸੂਤਰਾਂ ਮੁਤਾਬਕ ਹਰ ਉਹ ਵਿਅਕਤੀ ਜੋ ਫਿਲਹਾਲ ਕਿਸੇ ਵੀ ਸਿਹਤ ਬੀਮਾ ਯੋਜਨਾ 'ਚ ਸ਼ਾਮਲ ਨਹੀਂ ਹੈ, ਨਵੀਂ ਆਯੁਸ਼ਮਾਨ ਯੋਜਨਾ 'ਚ ਸ਼ਾਮਲ ਹੋਣ ਦੇ ਯੋਗ ਹੋਵੇਗਾ। ਦੇਸ਼ ਦੀ ਲਗਭਗ 70 ਫੀਸਦ ਆਬਾਦੀ ਕਿਸੇ ਕਿਸਮ ਦੇ ਸਿਹਤ ਬੀਮੇ ਦੁਆਰਾ ਕਵਰ ਕੀਤੀ ਜਾਂਦੀ ਹੈ। ਨਵੀਂ ਆਯੂਸ਼ਮਾਨ ਯੋਜਨਾ ਵਿੱਚ ਬਾਕੀ 30 ਫੀਸਦ ਆਬਾਦੀ ਨੂੰ ਸ਼ਾਮਲ ਕਰਨ ਦੀ ਤਿਆਰੀ ਹੈ।

Get the latest update about treatment, check out more about Online Punjabi News, modi government, health insurance & Truescoop News

Like us on Facebook or follow us on Twitter for more updates.