ਭਾਰਤ ਸਰਕਾਰ ਨੇ ਰਿਹਾ ਕੀਤੇ ਦੋ ਪਾਕਿਸਤਾਨੀ ਨਾਗਰਿਕ, ਵਤਨ ਪਰਤਣ 'ਤੇ ਚਿਹਰਿਆਂ 'ਤੇ ਖੁਸ਼ੀ ਦੀ ਲਹਿਰ

ਅੱਜ ਭਾਰਤ ਵੱਲੋਂ ਦੋ ਪਾਕਿਸਤਾਨੀ ਕੈਦੀ ਰਿਹਾਅ ਕੀਤਾ ਗਿਆ ਹੈ। ਜੋ ਕਿ ਗਲਤੀ ਨਾਲ ਭਾਰਤੀ ਸੀਮਾਂ 'ਚ ਦਾਖਿਲ ਹੋ ਗਏ ਸਨ। ਭਾਰਤ ਸਰਕਾਰ ਨੇ ਇਹਨਾਂ ਦੋਨਾਂ ਪਾਕਿਸਤਾਨੀ ਨਾਗਰਿਕ ਦੀ ਵਤਨ ਵਾਪਸੀ ਕਰਵਾ ਦਿੱਤੀ ਹੈ। ਜਾਣਕਾਰੀ ਮੁਤਾਬਿਕ ਇਹ ਦੋਨੋ ਪਾਕਿਸਤਾਨੀ ਨਾਗਰਿਕ ਗਲਤੀ ਨਾਲ...

ਅੱਜ ਭਾਰਤ ਵੱਲੋਂ ਦੋ ਪਾਕਿਸਤਾਨੀ ਕੈਦੀ ਰਿਹਾਅ ਕੀਤਾ ਗਿਆ ਹੈ। ਜੋ ਕਿ ਗਲਤੀ ਨਾਲ ਭਾਰਤੀ ਸੀਮਾਂ 'ਚ ਦਾਖਿਲ ਹੋ ਗਏ ਸਨ। ਭਾਰਤ ਸਰਕਾਰ ਨੇ ਇਹਨਾਂ ਦੋਨਾਂ ਪਾਕਿਸਤਾਨੀ ਨਾਗਰਿਕ ਦੀ ਵਤਨ ਵਾਪਸੀ ਕਰਵਾ ਦਿੱਤੀ ਹੈ। ਜਾਣਕਾਰੀ ਮੁਤਾਬਿਕ ਇਹ ਦੋਨੋ ਪਾਕਿਸਤਾਨੀ ਨਾਗਰਿਕ ਗਲਤੀ ਨਾਲ ਭਾਰਤ ਦੀ ਸਰਹੱਦ ਵਿੱਚ ਦਾਖ਼ਲ ਹੋ ਗਏ ਸਨ, ਜਿਸ ਤੋਂ ਬਾਅਦ ਇੱਕ ਨੂੰ 3 ਸਾਲ ਅਤੇ ਦੂਜੇ ਨੂੰ 4 ਸਾਲ ਦੀ ਸਜ਼ਾ ਹੋਈ ਸੀ ਅਤੇ ਅੱਜ ਉਨ੍ਹਾਂ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਭੇਜ ਦਿੱਤਾ ਗਿਆ ਹੈ। 


ਅੰਮ੍ਰਿਤਸਰ ਅਟਾਰੀ ਬਾਘਾ ਸਰਹੱਦ 'ਤੇ ਪਾਕਿਸਤਾਨੀ ਕੈਦੀਆਂ ਮੁਹੰਮਦ ਆਸਿਫ ਅਤੇ ਸਰਵਰ ਬੇ ਨੂੰ ਰਿਹਾਅ ਕਰਕੇ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ। ਮੁਹੰਮਦ ਆਸਿਫ 3 ਸਾਲ ਪਹਿਲਾਂ ਗਲਤੀ ਨਾਲ ਭਾਰਤ ਦੀ ਸਰਹੱਦ 'ਚ ਦਾਖਲ ਹੋ ਗਿਆ ਸੀ ।  ਸਰਵਰ ਬੇ 4 ਸਾਲ ਪਹਿਲਾਂ ਸਰਹੱਦ 'ਤੇ ਦਾਖ਼ਲ ਹੋਏ ਸਨ। ਬੀਐਸਐਫ ਨੇ ਉਨ੍ਹਾਂ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ ਸੀ। ਜਿਸ ਤੋਂ ਬਾਅਦ ਦੋਵਾਂ ਨੂੰ ਸਜ਼ਾ ਹੋਈ ਸੀ। ਇਹ ਦੋਵੇਂ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸਨ, ਅਤੇ ਅੱਜ ਫ਼ਿਰੋਜ਼ਪੁਰ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਅਟਾਰੀ ਬਾਘਾ ਸਰਹੱਦ 'ਤੇ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ।

ਅਟਾਰੀ ਵਾਹਗਾ ਬਾਰਡਰ ਦੇ ਪ੍ਰੋਟੋਕੋਲ ਅਫਸਰ ਅਰੁਣ ਪਾਲ ਨੇ ਦੱਸਿਆ ਕਿ ਅੱਜ ਭਾਰਤ ਸਰਕਾਰ ਵੱਲੋਂ ਦੋ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ, ਜੋ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ, ਇਹ ਦੋਵੇਂ ਗਲਤੀ ਨਾਲ ਭਾਰਤ ਦੀ ਸਰਹੱਦ ਵਿੱਚ ਦਾਖਲ ਹੋ ਗਏ ਸਨ। ਅੱਜ ਇਨ੍ਹਾਂ ਨੂੰ ਫਿਰੋਜ਼ਪੁਰ ਦੀ ਪੁਲਿਸ ਅਟਾਰੀ-ਵਾਹਗਾ ਬਾਰਡਰ ਤੋਂ ਲੈ ਕੇ ਆਈ ਹੈ, ਇਨ੍ਹਾਂ ਨੂੰ ਵਾਹਗਾ ਬਾਰਡਰ ਪਾਕਿਸਤਾਨ ਰੇਂਜਰ ਦੇ ਹਵਾਲੇ ਕੀਤਾ ਜਾਵੇਗਾ।ਇਨ੍ਹਾਂ ਲੋਕਾਂ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ।

Get the latest update about TRUESCOOPPUNJABI, check out more about ATTARI BORDER & 2 PAKISTANI RELEASE BY INDIAN GOVERNMENT

Like us on Facebook or follow us on Twitter for more updates.