ਪੰਜਾਬ 'ਚ ਸਰਕਾਰੀ ਸਕੂਲਾਂ ਨੂੰ ਦਿੱਲੀ ਮਾਡਲ ਬਣਾਉਣ ਦੇ ਦਾਅਵਿਆਂ ਦੀ ਖੁੱਲੀ ਪੋਲ, ਨਾਂ ਸਕੂਲ ਵਿਚ ਬਿਜਲੀ, ਨਾ ਪਾਣੀ, ਨਾ ਕੋਈ ਬਾਥਰੂਮ

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਅੰਦਰ ਸਾਰੇ ਹੀ ਸਰਕਾਰੀ ਸਕੂਲਾਂ ਨੂੰ ਦਿੱਲੀ ਮਾਡਲ ਬਣਾਉਣ ਦੇ ਦਾਅਵਿਆਂ ਦੀ ਸਰਕਾਰੀ ਐਲੀਮੈਂਟਰੀ ਸਕੂਲ ਨੇ ਪੋਲ ਖੋਲ ਦਿੱਤੀ ਹੈ...

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਅੰਦਰ ਸਾਰੇ ਹੀ ਸਰਕਾਰੀ ਸਕੂਲਾਂ ਨੂੰ ਦਿੱਲੀ ਮਾਡਲ ਬਣਾਉਣ ਦੇ ਦਾਅਵਿਆਂ ਦੀ ਸਰਕਾਰੀ ਐਲੀਮੈਂਟਰੀ ਸਕੂਲ ਨੇ ਪੋਲ ਖੋਲ ਦਿੱਤੀ ਹੈ। ਪੰਜਾਬ ਸਰਕਾਰ ਜਿੱਥੇ ਹਰ ਪੰਜਾਬ ਦੇ ਸਰਕਾਰੀ ਸਕੂਲ ਨੂੰ ਪੜ੍ਹਾਈ ਦੇ ਨਾਲ ਨਾਲ ਹਰ ਸੁਖ ਸੁਧਿਆਵਾਂ ਦੇਣ ਦੇ ਦਾਅਵੇ ਕਰ ਰਹੀ ਹੈ ਓਥੇ ਹੀ ਕਈ ਸਰਕਾਰੀ ਸਕੂਲਾਂ 'ਚ ਨਾ ਤਾਂ  ਬਿਜਲੀ ਹੈ, ਨਾ ਪਾਣੀ ਤੇ ਨਾ ਕੋਈ ਬਾਥਰੂਮ। ਬੱਚੇ ਅੱਤ ਦੀ ਗਰਮੀ ਵਿੱਚ ਬੈਠ ਕੇ ਪੜ੍ਹਾਈ ਕਰਦੇ ਹਨ।  

ਇਕ ਪਾਸੇ ਤਾਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਦੇ ਮੁਨਾਰੇ ਨੂੰ ਉੱਚਾ ਚੁੱਕਣ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਅਤੇ ਇਨ੍ਹਾਂ ਸਰਕਾਰੀ ਸਕੂਲਾਂ ਨੂੰ ਦਿੱਲੀ ਮਾਡਲ ਬਣਾਉਣ ਦੀਆਂ ਗੱਲਾਂ ਕਰ ਰਹੀ ਹੈ। ਪਰ ਜ਼ਮੀਨੀ ਪੱਧਰ ਤੇ ਇਸ ਦੀ ਹਕੀਕਤ ਹੋਰ ਹੀ ਦਿਖਾਈ ਦੇਂਦੀ ਹੈ ਕਿਉਂਕਿ ਜ਼ਿਲਾ ਤਰਨਤਾਰਨ ਦੇ ਅਧੀਨ ਪੈਂਦੇ ਕਸਬਾ ਘਰਿਆਲੀ ਰਾਡ਼ੀਆਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਪੰਜਾਬ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹਦਾ ਹੈ। ਇਸ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ ਅੱਤ ਦੀ ਪੈ ਰਹੀ ਗਰਮੀ ਵਿੱਚ ਕਮਰੇ ਅੰਦਰ ਬਿਨਾਂ ਬਿਜਲੀ ਤੋ ਬੈਠ ਕੇ ਹੀ ਪੜ੍ਹਨਾ ਪੈਂਦਾ ਹੈ। ਬੱਚਿਆਂ ਨੂੰ ਆਪਣੇ ਘਰ ਤੋਂ ਹੀ ਪੀਣ ਵਾਲਾ ਪਾਣੀ ਲੈ ਕੇ ਆਉਣਾ ਪੈਂਦਾ ਹੈ ਕਿਉਂਕਿ ਨਾ ਤਾ ਇਸ ਸਕੂਲ ਵਿੱਚ ਬਿਜਲੀ ਹੈ ਅਤੇ ਨਾ ਹੀ ਸਕੂਲ ਵਿੱਚ ਪਾਣੀ। ਇੱਥੋਂ ਤਕ ਕਿ ਬੱਚਿਆਂ ਦੇ ਬਾਥਰੂਮ ਜਾਣ ਲਈ ਵੀ ਬਾਥਰੂਮ ਵੀ ਬੁਰੀ ਤਰ੍ਹਾਂ ਖਰਾਬ ਹੋ ਚੁੱਕਾ ਹੈ। ਜਿਸ ਕਰਕੇ ਬੱਚਿਆਂ ਨੂੰ ਸਕੂਲ ਤੋਂ ਬਾਹਰ ਬਾਥਰੂਮ ਕਰਨ ਜਾਣਾ ਪੈਂਦਾ ਹੈ। 

 
ਇੱਥੇ ਇਹ ਵੀ ਦੱਸਣਯੋਗ ਹੈ ਕਿ ਜੋ ਸਕੂਲ ਵਿੱਚ ਬੱਚਿਆਂ ਲਈ ਮਿਡ ਡੇ ਮੀਲ ਦਾ ਖਾਣਾ ਬਣਦਾ ਹੈ। ਮਿੱਡ ਡੇ ਮੀਲ ਬਣਾਉਣ ਵਾਲੀ ਔਰਤ ਨੂੰ ਕਈ ਕਿੱਲੇ ਦੂਰ ਤੋਂ ਕਿਸੇ ਘਰ ਵਿਚੋਂ ਪਾਣੀ ਲੈ ਕੇ ਆਉਣਾ ਪੈਂਦਾ ਹੈ। ਜਿਸ ਤੋਂ ਬਾਅਦ ਇਹ ਖਾਣਾ ਤਿਆਰ ਕੀਤਾ ਜਾਂਦਾ ਹੈ। ਇਥੋਂ ਤੱਕ ਕਿ ਮਿਡ ਡੇ ਮੀਲ ਦਾ ਖਾਣਾ ਬਣਾਉਣ ਲਈ ਇਸ ਔਰਤ ਨੂੰ ਸਕੂਲ ਵਿਚ ਪਏ ਗੱਤੇ ਕਾਗਜ਼ ਅਤੇ ਲੱਕੜਾਂ ਬਾਹਰੋਂ ਇਕੱਠੀਆਂ ਕਰ ਕੇ ਲਿਆ ਕੇ ਅੱਗ ਬਾਲਣੀ ਪੈਂਦੀ ਹੈ ਕਿਉਂਕਿ ਮਿਡ ਡੇਅ ਮੀਲ ਦਾ ਖਾਣਾ ਬਣਾਉਣ ਲਈ ਸਕੂਲ ਵਿੱਚ ਸਿਲੰਡਰ ਤਕ ਨਹੀਂ ਹੈ। 

ਜਦ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ  ਸੱਤਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸਕੂਲ ਵਿਚ ਜੋ ਪਾਣੀ ਵਾਲਾ ਬੋਰ ਹੈ ਤਕਰੀਬਨ ਛੇ ਮਹੀਨੇ ਤੋਂ ਖ਼ਰਾਬ ਹੋਇਆ ਪਿਆ ਹੈ। ਬਿਜਲੀ ਵਾਲੇ ਮੀਟਰ ਵੀ ਸਕੂਲ ਵਿੱਚੋਂ ਚੋਰੀ ਹੋ ਚੁੱਕੇ ਹਨ ਅਤੇ ਜੋ ਮਿਡ ਡੇ ਮੀਲ ਵਾਸਤੇ ਖਾਣਾ ਬਣਾਉਂਦਾ ਹੈ ਉਸ ਦੇ ਸਿਲੰਡਰ ਵੀ ਸਕੂਲ ਵਿੱਚੋਂ ਚੋਰੀ ਹੋ ਚੁੱਕੇ ਹਨ।  

ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਕਈ ਵਾਰ ਮਹਿਕਮੇ ਨੂੰ ਲਿਖ ਕੇ ਦਿੱਤਾ ਗਿਆ ਹੈ ਪਰ ਅਜੇ ਤੱਕ ਨਾ ਤਾਂ ਕੋਈ ਮਹਿਕਮਾ ਉਨ੍ਹਾਂ ਦੀ ਸੁਣਵਾਈ ਕਰ ਰਿਹਾ ਹੈ ਅਤੇ ਨਾ ਹੀ ਕੋਈ ਸਰਕਾਰ ਪ੍ਰਿੰਸੀਪਲ ਨੇ ਕਿਹਾ ਕਿ ਮਜਬੂਰ ਹੋ ਕੇ ਉਨ੍ਹਾਂ ਨੂੰ ਬੱਚਿਆਂ ਨੂੰ ਗਰਮੀ ਵਿੱਚ ਪਡ਼੍ਹਾਉਣਾ ਪੈਂਦਾ ਹੈ ਤਾਂ ਜੋ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਉਧਰ ਛੋਟੇ ਬੱਚਿਆਂ ਨੇ ਵੀ ਦੱਸਿਆ ਕਿ ਉਨ੍ਹਾਂ ਨੂੰ ਕਈ ਦਿਨਾਂ ਤੋਂ ਇਸੇ ਤਰ੍ਹਾਂ ਹੀ ਗਰਮੀ ਵਿੱਚ ਕੰਮ ਕਰਨਾ ਪੈਂਦਾ ਹੈ ਅਤੇ ਉਹ ਪੀਣ ਵਾਲਾ ਪਾਣੀ ਵੀ ਆਪਣੇ ਘਰ ਤੋਂ ਲੈ ਕੇ ਆਉਂਦੇ ਹਨ ਕਿਉਂਕਿ ਸਕੂਲ ਵਿੱਚ ਨਾ  ਤਾਂ ਪੀਣ ਵਾਲਾ ਪਾਣੀ ਹੈ ਅਤੇ ਨਾ ਹੀ ਸਕੂਲ ਵਿਚ ਉਨ੍ਹਾਂ ਦੇ ਲਈ ਕੋਈ ਸਹੂਲਤ ਹੈ  ਉੱਧਰ ਮਿਟਾ ਮੀਲ ਦਾ ਖਾਣਾ ਬਣਾਉਣ ਵਾਲੀ ਔਰਤ ਕੁਲਵੰਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਕਈ ਵਾਰ ਮਹਿਕਮੇ ਨੂੰ ਲਿਖ ਕੇ ਦਿੱਤਾ ਗਿਆ ਪਰ ਉਨ੍ਹਾਂ ਦੀ ਕੋਈ ਵੀ ਨਹੀਂ ਸੁਣਦਾ।  

Get the latest update about MEET HAYAR, check out more about AMRITSAR NEWS, BHAGWANT MANN, SCHOOLS & PUNJAB SCHOOL

Like us on Facebook or follow us on Twitter for more updates.