ਆਨਲਾਈਨ ਗੇਮ ਖੇਡਣਾ ਹੁਣ ਤੁਹਾਡੀ ਜੇਬ ਤੇ ਪੈ ਸਕਦਾ ਭਾਰੀ, ਕੁਝ ਖਾਸ ਗੇਮਾਂ ਤੇ ਟੈਕਸ ਲਗਾਉਣ ਦੀ ਸਰਕਾਰ ਕਰ ਤਿਆਰੀ, ਪੜ੍ਹੋ ਪੂਰੀ ਖਬਰ

ਮੌਜੂਦਾ ਸਮੇਂ 'ਚ ਆਨਲਾਈਨ ਗੇਮਿੰਗ, ਕੈਸੀਨੋ ਅਤੇ ਹਾਰਸ ਰਾਈਡਿੰਗ 'ਤੇ 18 ਫੀਸਦੀ ਜੀ.ਐੱਸ.ਟੀ ਲਗਦਾ ਸੀ ਪਰ ਇਨ੍ਹਾਂ ਗੇਮਾਂ ਦੇ ਸਹੀ ਜੀਐਸਟੀ ਦਾ ਮੁਲਾਂਕਣ ਕਰਨ ਲਈ ਰਾਜ ਮੰਤਰੀਆਂ ਦੇ ਇੱਕ ਪੈਨਲ ਦਾ ਗਠਨ ਕੀਤਾ ਸੀ। ਮੇਘਾਲਿਆ ਦੇ

ਜੇਕਰ ਤੁਸੀਂ ਵੀ ਆਨਲਾਈਨ ਗੇਮ ਖੇਡਣਾ ਪਸੰਦ ਕਰਦੇ ਹੋ ਤਾਂ ਹੁਣ ਇਹਨਾਂ ਆਨਲਾਈਨ  ਗੇਮਾਂ ਨੂੰ ਖੇਡਣਾ ਤੁਹਾਡੇ ਜੇਬ ਤੇ ਭਾਰੀ ਪੈ ਸਕਦਾ ਹੈ। ਇਨ੍ਹਾਂ ਆਨਲਾਈਨ  ਗੇਮ ਤੇ ਹੁਣ ਤੁਹਾਨੂੰ 28 ਪ੍ਰਤੀਸ਼ਤ ਤੱਕ ਦਾ ਟੈਕਸ ਭਰਨਾ ਪੈ ਸਕਦਾ ਹੈ। ਵਿੱਤ ਮੰਤਰੀਆਂ ਦੇ ਪੈਨਲ ਨੇ ਆਨਲਾਈਨ ਗੇਮਿੰਗ, ਕੈਸੀਨੋ ਅਤੇ ਹਾਰਸ ਰਾਈਡਿੰਗ 'ਤੇ ਜੀਐਸਟੀ ਦੀ ਦਰ ਨੂੰ 28 ਪ੍ਰਤੀਸ਼ਤ ਤੱਕ ਵਧਾਉਣ ਲਈ ਸਹਿਮਤੀ ਦਿੱਤੀ ਹੈ। ਹਾਲਾਂਕਿ, ਟੈਕਸ ਨੂੰ ਕੁੱਲ ਜਾਂ ਸ਼ੁੱਧ ਮੁਲਾਂਕਣ 'ਤੇ ਲਗਾਇਆ ਜਾਣਾ ਚਾਹੀਦਾ ਹੈ ਜਾਂ ਨਹੀਂ, ਇਸ ਬਾਰੇ ਫੈਸਲਾ ਬਾਅਦ ਦੇ ਪੜਾਅ 'ਤੇ ਲਿਆ ਜਾਵੇਗਾ।

ਮੌਜੂਦਾ ਸਮੇਂ 'ਚ ਆਨਲਾਈਨ ਗੇਮਿੰਗ, ਕੈਸੀਨੋ ਅਤੇ ਹਾਰਸ ਰਾਈਡਿੰਗ 'ਤੇ 18 ਫੀਸਦੀ ਜੀ.ਐੱਸ.ਟੀ ਲਗਦਾ ਸੀ ਪਰ ਇਨ੍ਹਾਂ ਗੇਮਾਂ ਦੇ ਸਹੀ ਜੀਐਸਟੀ ਦਾ ਮੁਲਾਂਕਣ ਕਰਨ ਲਈ ਰਾਜ ਮੰਤਰੀਆਂ ਦੇ ਇੱਕ ਪੈਨਲ ਦਾ ਗਠਨ ਕੀਤਾ ਸੀ। ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਦੀ ਪ੍ਰਧਾਨਗੀ ਹੇਠ ਮੰਤਰੀਆਂ ਦੇ ਸਮੂਹ ਨੇ ਸੋਮਵਾਰ ਨੂੰ ਮੀਟਿੰਗ ਕੀਤੀ ਅਤੇ ਇਨ੍ਹਾਂ ਤਿੰਨਾਂ ਸੇਵਾਵਾਂ 'ਤੇ ਲਾਗੂ ਜੀਐਸਟੀ ਦਰ 'ਤੇ ਚਰਚਾ ਕੀਤੀ। ਮੰਤਰੀਆਂ ਵਿਚਾਲੇ ਇਸ ਗੱਲ 'ਤੇ ਸਪੱਸ਼ਟ ਸਹਿਮਤੀ ਸੀ ਕਿ ਤਿੰਨੋਂ ਸੇਵਾਵਾਂ - ਔਨਲਾਈਨ ਗੇਮਿੰਗ, ਕੈਸੀਨੋ ਅਤੇ ਹਾਰਸ ਰਾਈਡਿੰਗ 'ਤੇ 28 ਫੀਸਦੀ ਦੀ ਸਭ ਤੋਂ ਵੱਧ ਦਰ ਲਗਾਈ ਜਾਣੀ ਚਾਹੀਦੀ ਹੈ।

ਬੰਗਾਲ ਦੇ ਵਿੱਤ ਮੰਤਰੀ ਚੰਦਰੀਮਾ ਭੱਟਾਚਾਰੀਆ ਨੇ ਕਿਹਾ ਕਿ ਅਧਿਕਾਰੀਆਂ ਦੀ ਇੱਕ ਕਮੇਟੀ 10 ਦਿਨਾਂ ਦੇ ਅੰਦਰ ਰਿਪੋਰਟ ਦੇਵੇਗੀ ਕਿ ਟੈਕਸ ਕੁੱਲ ਜਾਂ ਸ਼ੁੱਧ ਮੁਲਾਂਕਣ 'ਤੇ ਲਗਾਇਆ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਜੀਓਐਮ ਦੀ ਇੱਕ ਹੋਰ ਮੀਟਿੰਗ ਹੋਵੇਗੀ ਅਤੇ ਇਸ ਵਿੱਚ ਅੰਤਿਮ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੀਓਐਮ ਦਾ ਫੈਸਲਾ ਇਨ੍ਹਾਂ ਸੇਵਾਵਾਂ, ਸੁਸਾਇਟੀ ਅਤੇ ਹੋਰ ਹਿੱਸੇਦਾਰਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਜਾਵੇਗਾ।

ਅੱਠ ਮੈਂਬਰੀ ਪੈਨਲ ਵਿੱਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ, ਗੁਜਰਾਤ ਦੇ ਵਿੱਤ ਮੰਤਰੀ ਕਨੂਭਾਈ ਪਟੇਲ, ਗੋਆ ਦੇ ਪੰਚਾਇਤੀ ਰਾਜ ਮੰਤਰੀ ਮੌਵਿਨ ਗੋਡੀਨਹੋ, ਤਾਮਿਲਨਾਡੂ ਦੇ ਵਿੱਤ ਮੰਤਰੀ ਪੀ ਤਿਆਗਰਾਜਨ, ਉੱਤਰ ਪ੍ਰਦੇਸ਼ ਦੇ ਵਿੱਤ ਮੰਤਰੀ ਸੁਰੇਸ਼ ਖੰਨਾ ਅਤੇ ਤੇਲੰਗਾਨਾ ਦੇ ਵਿੱਤ ਮੰਤਰੀ ਟੀ ਹਰੀਸ਼ ਸ਼ਾਮਲ ਹਨ।

Get the latest update about GOVT PLAN TO TAX SUCH GAMES, check out more about TAX ON GAMES & TAX ON ONLINE GAMES

Like us on Facebook or follow us on Twitter for more updates.