ਮਾਨ ਸਰਕਾਰ ਨੂੰ ਗਵਰਨਰ ਦਾ ਝਟਕਾ, ਵਨ MLA-ਵਨ ਪੈਨਸ਼ਨ ਆਰਡੀਨੈਂਸ ਕੀਤਾ ਵਾਪਸ

ਚੰਡੀਗੜ੍ਹ- ਪੰਜਾਬ ਵਿੱਚ CM ਭਗਵੰਤ ਮਾਨ ਦੀ ਅਗੁਵਾਈ ਵਾਲੀ ਆਮ ਆਦਮੀ ਪਾਰਟੀ (AAP)

ਚੰਡੀਗੜ੍ਹ- ਪੰਜਾਬ ਵਿੱਚ CM ਭਗਵੰਤ ਮਾਨ ਦੀ ਅਗੁਵਾਈ ਵਾਲੀ ਆਮ ਆਦਮੀ ਪਾਰਟੀ (AAP) ਸਰਕਾਰ ਨੂੰ ਝੱਟਕਾ ਲਗਾ ਹੈ। ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਦਾ ਵਨ MLA - ਵਨ ਪੈਨਸ਼ਨ ਦਾ ਆਰਡੀਨੈਂਸ ਵਾਪਸ ਕਰ ਦਿੱਤਾ ਹੈ। ਮਾਨ ਸਰਕਾਰ ਨੂੰ ਇਸ ਸੰਬੰਧ ਵਿੱਚ ਪੰਜਾਬ ਵਿਧਾਨਸਭਾ ਵਿੱਚ ਬਿਲ ਪਾਸ ਕਰਵਾਕੇ ਭੇਜਣ ਨੂੰ ਕਿਹਾ ਗਿਆ ਹੈ। ਗਵਰਨਰ ਆਫਿਸ ਵਲੋਂ ਭੇਜੇ ਨੋਟ ਵਿੱਚ ਕਿਹਾ ਗਿਆ ਹੈ ਕਿ ਜੂਨ ਵਿੱਚ ਪੰਜਾਬ ਵਿਧਾਨਸਭਾ ਦਾ ਸੈਸ਼ਨ ਹੋਣਾ ਹੈ। ਇਸ ਲਈ ਸਰਕਾਰ ਨੂੰ ਇਸਦੇ ਲਈ ਆਰਡੀਨੈਂਸ ਲਿਆਉਣ ਦੀ ਲੋੜ ਨਹੀਂ ਹੈ। 
ਮਈ 'ਚ ਦਿੱਤੀ ਸੀ ਮਨਜ਼ੂਰੀ, ਸਾਲਾਨਾ 19.53 ਕਰੋੜ ਦੀ ਬਚਤ
ਪੰਜਾਬ 'ਚ ਨਵੀਂ ਸਰਕਾਰ ਬਣਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵਨ MLA-ਵਨ ਪੇਂਸ਼ਨ ਦਾ ਫੈਸਲਾ ਲਿਆ ਸੀ। ਇਸ ਵਿੱਚ ਕਿਹਾ ਗਿਆ ਕਿ ਹੁਣ ਇੱਕ MLA ਨੂੰ ਇੱਕ ਹੀ ਟਰਮ ਦੀ ਪੈਨਸ਼ਨ ਮਿਲੇਗੀ। ਚਾਹੇ ਉਹ ਕਿੰਨੀ ਵਾਰ ਵੀ MLA ਬਣਾ ਹੋ। ਅਜੇ ਤੱਕ MLA ਨੂੰ ਹਰ ਵਾਰ ਲਈ ਪੈਨਸ਼ਨ ਜੁੜ ਕੇ ਮਿਲਦੀ ਰਹੀ ਸੀ। ਇਸ ਨਾਲ ਸਾਲਾਨਾ 19.53 ਕਰੋਡ਼ ਦੀ ਬਚਤ ਦਾ ਦਾਅਵਾ ਕੀਤਾ ਗਿਆ ਸੀ।
ਕੈਬੀਨਟ 'ਚ ਸੋਧ ਕੀਤਾ ਸੀ ਐਕਟ
CM ਭਗਵੰਤ ਮਾਨ ਦੇ ਐਲਾਨ ਦੇ ਬਾਵਜੂਦ ਇਹ ਫੈਸਲਾ ਲਾਗੂ ਨਹੀਂ ਹੋਇਆ ਸੀ। ਇਸ ਨੂੰ ਵੇਖਦੇ ਹੋਏ ਮਾਨ ਸਰਕਾਰ ਕੈਬੀਨਟ 'ਚ ਇਸ ਪ੍ਰਸਤਾਵ ਨੂੰ ਲੈ ਕੇ ਆਈ ਸੀ। ਜਿਸ 'ਚ ਪੰਜਾਬ ਸਟੇਟ ਲੈਜਿਸਲੇਟਰ ਮੈਂਬਰਸ (ਪੈਨਸ਼ਨ ਐਂਡ ਮੇਡੀਕਲ ਫੈਸੀਲਿਟਜ਼) ਐਕਟ 1977 'ਚ ਸੋਧ ਕੀਤੀ ਗਈ ਸੀ। ਇਸ ਆਰਡੀਨੈਂਸ ਨੂੰ ਪਾਸ ਕਰਕੇ ਗਵਰਨਰ ਨੂੰ ਭੇਜਿਆ ਗਿਆ ਸੀ।
ਪੰਜਾਬ ਵਿਚ ਸਭ ਤੋਂ ਜ਼ਿਆਦਾ ਪੈਨਸ਼ਨ ਸਾਬਕਾ ਸੀ.ਐੱਮ. ਬਾਦਲ ਨੂੰ
ਪੰਜਾਬ ਵਿਚ ਸਭ ਤੋਂ ਜ਼ਿਆਦਾ ਪੈਨਸ਼ਨ 5 ਵਾਰ ਸੀ.ਐਮ. ਰਹਿ ਚੁੱਕੇ ਪਰਕਾਸ਼ ਸਿੰਘ ਬਾਦਲ ਦੀ ਬਣਦੀ ਹੈ। ਉਨ੍ਹਾਂ ਨੂੰ ਤਕਰੀਬਨ ਪੌਣੇ 6 ਲੱਖ  ਦੀ ਪੈਨਸ਼ਨ ਮਿਲਦੀ ਸੀ। ਹਾਲਾਂਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਪੈਨਸ਼ਨ ਲੈਣ ਤੋਂ ਨਾਂਹ ਕਰ ਦਿੱਤਾ ਸੀ।

Get the latest update about latest news, check out more about truescoop news & Punjab news

Like us on Facebook or follow us on Twitter for more updates.