ਕਸ਼ਮੀਰ 'ਚ ਟਾਰਗੇਟ ਕਿਲਿੰਗ ਦੇ ਮੱਦੇਨਜ਼ਰ ਸਰਕਾਰ ਨੇ ਚੁੱਕਿਆ ਕਦਮ,177 ਕਸ਼ਮੀਰੀ ਪੰਡਿਤ ਟੀਚਰਾਂ ਨੂੰ ਘਾਟੀ ਤੋਂ ਬਾਹਰ ਕੀਤਾ ਟਰਾਂਸਫਰ

ਘਾਟੀ 'ਚ ਟਾਰਗੇਟ ਕਿਲਿੰਗ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਵੱਡਾ ਫੈਸਲਾ ਲੈਂਦਿਆਂ ਕਸ਼ਮੀਰੀ ਪੰਡਿਤ ਭਾਈਚਾਰੇ ਦੇ 177 ਅਧਿਆਪਕਾਂ ਦਾ ਤਬਾਦਲਾ ਘਾਟੀ ਤੋਂ ਬਾਹਰ ਕਰ ਦਿੱਤਾ ਹੈ...

ਦੇਸ਼ ਦੇ ਜੰਮੂ-ਕਸ਼ਮੀਰ 'ਚ ਪਿੱਛਲੇ ਕੁਝ ਸਮੇਂ ਤੋਂ ਕਸ਼ਮੀਰੀ ਪੰਡਿਤਾਂ ਦੇ ਖਿਲਾਫ ਵੱਧ ਰਹੀਆਂ ਜੁਰਮ ਦੀਆਂ ਵਾਰਦਾਤਾਂ ਦੇ ਚਲਦਿਆਂ ਸਰਕਾਰ ਨੇ ਇਕ ਵੱਡਾ ਕਦਮ ਚੁੱਕਿਆ ਹੈ। ਘਾਟੀ 'ਚ ਟਾਰਗੇਟ ਕਿਲਿੰਗ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਵੱਡਾ ਫੈਸਲਾ ਲੈਂਦਿਆਂ ਕਸ਼ਮੀਰੀ ਪੰਡਿਤ ਭਾਈਚਾਰੇ ਦੇ 177 ਅਧਿਆਪਕਾਂ ਦਾ ਤਬਾਦਲਾ ਘਾਟੀ ਤੋਂ ਬਾਹਰ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਗ੍ਰਹਿ ਮੰਤਰਾਲੇ ਵਿੱਚ ਹੋਈ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਸਾਰਿਆਂ ਨੂੰ ਕਸ਼ਮੀਰ ਦੇ ਜ਼ਿਲ੍ਹਾ ਹੈੱਡਕੁਆਰਟਰ ਵਿੱਚ ਪੋਸਟਿੰਗ ਦਿੱਤੀ ਗਈ ਹੈ। 


ਇਹ ਜਾਣਕਾਰੀ ਮੁੱਖ ਸਿੱਖਿਆ ਅਧਿਕਾਰੀ ਸ੍ਰੀਨਗਰ ਵੱਲੋਂ ਇਕ ਪੱਤਰ ਕਰਕੇ ਦਿੱਤੀ ਗਈ ਹੈ। ਪ੍ਰਸ਼ਾਸਨ ਦੇ ਘਾਟੀ ਵਿੱਚ ਲਗਾਤਾਰ ਹੋ ਰਹੀਆਂ ਟਾਰਗੇਟ ਕਿਲਿੰਗ ਤੋਂ ਕਸ਼ਮੀਰੀ ਪੰਡਿਤਾਂ ਵਿੱਚ ਨਾਰਾਜ਼ਗੀ, ਗੁੱਸੇ ਨੂੰ ਸ਼ਾਂਤ ਕਰਨ ਲਈ ਇਹ ਫੈਸਲਾ ਲਿਆ ਹੈ।  

ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਪੈਕੇਜ ਅਤੇ ਅਨੁਸੂਚਿਤ ਜਾਤੀ ਵਰਗੀਆਂ ਸ਼੍ਰੇਣੀਆਂ ਵਿੱਚ ਘਾਟੀ ਵਿੱਚ ਲਗਭਗ 5900 ਹਿੰਦੂ ਕਰਮਚਾਰੀ ਹਨ। ਇਨ੍ਹਾਂ ਵਿੱਚੋਂ 1100 ਟਰਾਂਜ਼ਿਟ ਕੈਂਪ ਰਿਹਾਇਸ਼ ਵਿੱਚ ਰਹਿ ਰਹੇ ਹਨ, ਜਦੋਂ ਕਿ 4700 ਨਿੱਜੀ ਰਿਹਾਇਸ਼ਾਂ ਵਿੱਚ ਰਹਿ ਰਹੇ ਹਨ। ਪਾਬੰਦੀਆਂ ਦੇ ਬਾਵਜੂਦ ਨਿੱਜੀ ਰਿਹਾਇਸ਼ਾਂ ਅਤੇ ਕੈਂਪਾਂ ਵਿੱਚ ਰਹਿ ਰਹੇ 80 ਫੀਸਦੀ ਮੁਲਾਜ਼ਮ ਕਸ਼ਮੀਰ ਛੱਡ ਕੇ ਜੰਮੂ ਪਹੁੰਚ ਗਏ ਹਨ। ਅਨੰਤਨਾਗ, ਬਾਰਾਮੂਲਾ, ਸ਼੍ਰੀਨਗਰ ਵਿਚ ਕੈਂਪਾਂ ਦੇ ਕਈ ਪਰਿਵਾਰ ਪੁਲਸ-ਪ੍ਰਸ਼ਾਸਨ ਦੇ ਪਹਿਰੇ ਕਾਰਨ ਬਾਹਰ ਨਹੀਂ ਜਾ ਸਕਦੇ ਹਨ।

Get the latest update about kashmir, check out more about 177 teachers tranfer outside kashmir ghati, kashmiri pandit & jammu and kashmir news

Like us on Facebook or follow us on Twitter for more updates.