ਮਹਿੰਗਾਈ ਨੂੰ ਰੋਕਣ ਲਈ ਸਰਕਾਰ ਨੇ ਚੁੱਕਿਆ ਕਦਮ, ਕਣਕ ਤੋਂ ਬਾਅਦ 1 ਜੂਨ ਤੋਂ ਖੰਡ ਦੀ ਬਰਾਮਦ 'ਤੇ ਵੀ ਲਗਾਈ ਰੋਕ

ਘਰੇਲੂ ਵਸਤੂਆਂ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ ਦੇ ਕਾਰਨ ਸਰਕਾਰਨ ਨੇ ਇਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ 1 ਜੂਨ, 2022 ਤੋਂ ਚੀਨੀ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਹੈ...

ਦੇਸ਼ ਇਸ ਸਮੇ ਹਰ ਪਾਸਿਓਂ ਮਹਿੰਗਾਈ ਦੀ ਮਾਰ ਝੇਲ ਰਿਹਾ ਹੈ। ਪੈਟਰੋਲ ਡੀਜ਼ਲ ਦੇ ਨਾਲ ਨਾਲ ਗੈਸ ਸਿਲੰਡਰ ਦੀਆਂ ਕੀਮਤਾਂ ਵੀ ਅਸਮਾਨ ਛੂ ਰਹੀਆਂ ਹਨ।  ਘਰੇਲੂ ਵਸਤੂਆਂ  ਦੀਆਂ ਕੀਮਤਾਂ 'ਚ ਹੋ ਰਹੇ ਵਾਧੇ ਦੇ ਕਾਰਨ ਸਰਕਾਰਨ ਨੇ ਇਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ 1 ਜੂਨ, 2022 ਤੋਂ ਚੀਨੀ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਘਰੇਲੂ ਕੀਮਤਾਂ 'ਚ ਉਛਾਲ ਨੂੰ ਰੋਕਣ ਲਈ ਅਜਿਹਾ ਕਦਮ ਚੁੱਕਿਆ ਹੈ। ਇਹ ਪਾਬੰਦੀ ਇਸ ਸਾਲ 31 ਅਕਤੂਬਰ ਤੱਕ ਜਾਰੀ ਰਹੇਗੀ।

 
ਦਸ ਦਈਏ ਕਿ ਭਾਰਤ ਖੰਡ ਦਾ ਵਿਸ਼ਵ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਬ੍ਰਾਜ਼ੀਲ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਨਿਰਯਾਤਕਾਰ ਹੈ। ਇਸਦੇ ਪ੍ਰਮੁੱਖ ਗਾਹਕਾਂ ਵਿੱਚ ਬੰਗਲਾਦੇਸ਼, ਇੰਡੋਨੇਸ਼ੀਆ, ਮਲੇਸ਼ੀਆ ਅਤੇ ਦੁਬਈ ਸ਼ਾਮਲ ਹਨ। ਪਿਛਲੇ ਸਾਲ ਦੇਸ਼ ਨੇ ਵੱਡੀ ਮਾਤਰਾ ਵਿੱਚ ਖੰਡ ਦੀ ਬਰਾਮਦ ਕੀਤੀ ਹੈ। ਇਸ ਸਾਲ ਵੀ ਖੰਡ ਮਿੱਲ ਤੋਂ 82 ਲੱਖ ਮੀਟਰਕ ਟਨ ਖੰਡ ਬਰਾਮਦ ਲਈ ਭੇਜੀ ਗਈ ਹੈ, ਜਦਕਿ 78 ਲੱਖ ਮੀਟਰਕ ਟਨ ਖੰਡ ਵੀ ਬਰਾਮਦ ਕੀਤੀ ਗਈ ਹੈ। ਇਸ ਸਾਲ ਖੰਡ ਦੀ ਬਰਾਮਦ ਹੁਣ ਤੱਕ ਦੀ ਸਭ ਤੋਂ ਵੱਧ ਮੰਨੀ ਜਾ ਰਹੀ ਹੈ।

ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ, ਭੋਜਨ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ ਅਤੇ ਦੁਨੀਆ ਭਰ ਦੀਆਂ ਸਰਕਾਰਾਂ ਨੇ ਆਪਣੇ ਦੇਸ਼ ਵਿਚ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਨੂੰ ਵਧਣ ਤੋਂ ਰੋਕਣ ਲਈ ਇਨ੍ਹਾਂ ਵਸਤੂਆਂ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਹੈ। ਭਾਰਤ ਨੇ ਪਹਿਲਾਂ ਕਣਕ ਦੀ ਬਰਾਮਦ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਖੰਡ ਦੀ ਬਰਾਮਦ ਨੂੰ ਸੀਮਤ ਕਰਨ ਦੀ ਸਰਕਾਰ ਦੀ ਯੋਜਨਾ ਬਹੁਤ ਸਾਵਧਾਨੀ ਵਾਲੀ ਜਾਪਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਖੰਡ ਦੀ ਘਰੇਲੂ ਸਪਲਾਈ ਭਰਪੂਰ ਹੈ।

ਇੰਡੀਅਨ ਸ਼ੂਗਰ ਮਿੱਲ ਐਸੋਸੀਏਸ਼ਨ ਦੇ ਅਨੁਸਾਰ, ਭਾਰਤ ਵਿੱਚ ਇਸ ਸੀਜ਼ਨ ਵਿੱਚ 35 ਮਿਲੀਅਨ ਟਨ ਉਤਪਾਦਨ ਅਤੇ 27 ਮਿਲੀਅਨ ਟਨ ਦੀ ਖਪਤ ਹੋਣ ਦੀ ਉਮੀਦ ਹੈ। ਪਿਛਲੇ ਸੀਜ਼ਨ ਦੇ ਕਰੀਬ 8.2 ਮਿਲੀਅਨ ਟਨ ਦੇ ਭੰਡਾਰ ਸਮੇਤ 16 ਮਿਲੀਅਨ ਦਾ ਸਰਪਲੱਸ ਹੈ।

Get the latest update about wheat export ban, check out more about punjabi, national news, import export & inflation

Like us on Facebook or follow us on Twitter for more updates.