ਨਗਰ ਨਿਗਮ ਨੇ ਕੱਢੀਆਂ 549 ਸਫਾਈ ਕਰਮਚਾਰੀਆਂ ਲਈ ਨੌਕਰੀਆਂ, 7000 ਇੰਜੀਨਿਅਰਸ-ਗ੍ਰੈਜੂਏਟ ਨੇ ਕੀਤਾ ਅਪਲਾਈ

ਦੇਸ਼ 'ਚ ਬੇਰੋਜ਼ਗਾਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੋਇੰਬਟੂਰ ਨਗਰ ਨਿਗਮ 'ਚ 549 ਸੈਨੇਟਰੀ ਵਰਕਰਾਂ ਦੇ ਅਹੁਦਿਆਂ ਲਈ ਕੁੱਲ 7000 ਇੰਜੀਨੀਅਰਾਂ, ਗ੍ਰੈਜੂਏਟ ਅਤੇ ਡਿਪਲੋਮਾ ਧਾਰਕਾਂ ਨੇ ਬੇਨਤੀ...

ਨਵੀਂ ਦਿੱਲੀ— ਦੇਸ਼ 'ਚ ਬੇਰੋਜ਼ਗਾਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੋਇੰਬਟੂਰ ਨਗਰ ਨਿਗਮ 'ਚ 549 ਸੈਨੇਟਰੀ ਵਰਕਰਾਂ ਦੇ ਅਹੁਦਿਆਂ ਲਈ ਕੁੱਲ 7000 ਇੰਜੀਨੀਅਰਾਂ, ਗ੍ਰੈਜੂਏਟ ਅਤੇ ਡਿਪਲੋਮਾ ਧਾਰਕਾਂ ਨੇ ਬੇਨਤੀ ਕੀਤੀ ਹੈ। ਇਕ ਸੀਨੀਅਰ ਅਧਿਕਾਰੀ ਮੁਤਾਬਕ ਨਿਗਮ ਨੇ 549 ਗ੍ਰੇਡ-1 ਸਫਾਈ ਕਰਮੀ ਦੇ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਸਨ ਅਤੇ 7000 ਬਿਨੈਕਾਰਾਂ ਨੇ ਤਿੰਨ ਦਿਨੀਂ ਇੰਟਰਵਿਊ ਅਤੇ ਸਰਟੀਫਿਕੈਟ ਦੀ ਵੈਰੀਫਿਕੇਸ਼ਨ ਲਈ ਅਰਜ਼ੀ ਦਿੱਤੀ ਹੈ।

ਕੀ ਤੁਸੀਂ ਵੀ ਆਪਣੇ ਵਿਆਹ ਨੂੰ ਬਣਾਉਣਾ ਚਾਹੁੰਦੇ ਹੋ ਜ਼ਰਾ ਹੱਟ ਕੇ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਅਹੁਦਿਆਂ 'ਤੇ ਕਰੀਬ 70 ਫੀਸਦੀ ਅਜਿਹੇ ਉਮੀਦਵਾਰਾਂ ਨੇ ਅਪਲਾਈ ਕੀਤਾ, ਜਿਨ੍ਹਾਂ ਨੇ ਇੰਜੀਨੀਅਰ, ਗ੍ਰੈਜੂਏਟ ਅਤੇ ਡਿਪਲੋਮਾ ਦੀ ਡਿਗਰੀ ਪ੍ਰਾਪਤ ਕਰ ਚੁੱਕੇ ਹਨ। ਕੁਝ ਬਿਨੈਕਾਰ ਅਜਿਹੇ ਵੀ ਹਨ ਜੋ ਨਿੱਜੀ ਕੰਪਨੀਆਂ 'ਚ ਕੰਮ ਕਰ ਰਹੇ ਸਨ ਪਰ ਸਰਕਾਰੀ ਨੌਕਰੀ ਨੇ ਉਨ੍ਹਾਂ ਨੂੰ ਆਕਰਸ਼ਿਤ ਕੀਤਾ ਕਿਉਂਕਿ ਇਨ੍ਹਾਂ ਅਹੁਦਿਆਂ ਲਈ ਸ਼ੁਰੂਆਤੀ ਸੈਲਰੀ 15,700 ਰੁਪਏ ਹੈ।

ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਲੋਕਾਂ ਨਾਲ ਲੱਖਾਂ ਦੀ ਠੱਗੀ ਕਰਨ ਵਾਲੇ ਗੈਂਗ ਦਾ ਹੋਇਆ ਖੁਲਾਸਾ

ਅਧਿਕਾਰੀ ਮੁਤਾਬਕ ਕਈ ਗ੍ਰੈਜੂਏਟ ਬਿਨੈਕਾਰਾਂ ਨੂੰ ਯੋਗਤਾ ਮੁਤਾਬਕ ਨੌਕਰੀ ਨਹੀਂ ਮਿਲੀ ਸੀ ਅਤੇ ਨਿੱਜੀ ਕੰਪਨੀਆਂ 'ਚ ਸੈਲਰੀ ਦੇ ਰੂਪ 'ਚ ਸਿਰਫ 6000-7000 ਰੁਪਏ ਨਾਲ ਪਰਿਵਾਰ ਦਾ ਸਮਰਥਨ ਕਰਨ ਲਈ ਕੰਮ ਕਰਨਾ ਪੈ ਰਿਹਾ ਹੈ ਅਤੇ 12 ਘੰਟੇ ਤੱਕ ਬਿਨਾਂ ਨੌਕਰੀ ਦੀ ਸੁਰੱਖਿਆ ਨਾਲ ਕੰਮ ਕਰਨਾ ਪੈਂਦਾ ਹੈ। ਦੂਜੇ ਪਾਸੇ ਸੈਨੀਟਰੀ ਵਰਕਰਸ ਦੀ ਨੌਕਰੀ 'ਚ ਸਵੇਰੇ ਤਿੰਨ ਘੰਟੇ ਅਤੇ ਸ਼ਾਮ ਦੇ ਤਿੰਨ ਘੰਟੇ ਦੇ ਕੰਮ ਦੇ ਸਮੇਂ ਨਾਲ ਲਗਭਗ 20,000 ਰੁਪਏ ਦੀ ਸੈਲਰੀ ਮਿਲਦੀ ਹੈ, ਜੋ ਉਨ੍ਹਾਂ ਨੂੰ ਛੁੱਟੀਆਂ ਦੌਰਾਨ ਬਾਕੀ ਛੋਟੇ ਕੰਮ ਕਰਨ ਦਾ ਵਿਕਲਪ ਵੀ ਪ੍ਰਦਾਨ ਕਰਦਾ ਹੈ। ਨਿਗਮ ਕੋਲ੍ਹ ਹੁਣ 2,000 ਸਥਾਈ ਅਤੇ 500 ਕੰਟਰੈਕਟ ਸਵੀਪਰ ਹਨ।

Get the latest update about City Corporation, check out more about True Scoop News, News In Punjabi, National News & Sanitary Worker Posts

Like us on Facebook or follow us on Twitter for more updates.