ਸਿੱਖਿਆ ਮੰਤਰੀ ਦੀ ਅਗਵਾਈ 'ਚ 438 ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲਾਂ ਵਿੱਚ ਮਨਾਈ ਗਈ ਪ੍ਰੀ-ਪ੍ਰਾਇਮਰੀ ਜਮਾਤਾਂ ਦੀ 'ਗ੍ਰੈਜੂਏਸ਼ਨ ਸੈਰੇਮਨੀ'

ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਸਿੱਖਿਆ ਸਕੱਤਰ ਅਜੋਏ ਸ਼ਰਮਾ ਦੀ ਸੁਚੱਜੀ ਅਗਵਾਈ ਅਤੇ ਪ੍ਰਦੀਪ ਕੁਮਾਰ...

ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਸਿੱਖਿਆ ਸਕੱਤਰ ਅਜੋਏ ਸ਼ਰਮਾ ਦੀ ਸੁਚੱਜੀ ਅਗਵਾਈ ਅਤੇ ਪ੍ਰਦੀਪ ਕੁਮਾਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਸਮੂਹ 438 ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲਾਂ ਵਿੱਚ 29 ਮਾਰਚ ਨੂੰ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਗ੍ਰੈਜੂਏਸ਼ਨ ਸੈਰੇਮਨੀ ਦਾ ਆਯੋਜਨ ਕੀਤਾ ਗਿਆ।  ਹਰ ਦੋ ਸਾਲ ਬਾਅਦ ਨਰਸਰੀ ਦੇ ਵਿਦਿਆਰਥੀ ਆਪਣਾ ਪ੍ਰੀ-ਪ੍ਰਾਇਮਰੀ ਜਮਾਤਾਂ ਦਾ ਸਫ਼ਰ ਮੁਕਾ ਕੇ ਪਹਿਲੀ ਜਮਾਤ ਵਿੱਚ ਪ੍ਰਵੇਸ਼ ਕਰਦੇ ਹਨ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਸਿ) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸੁਸ਼ੀਲ ਨਾਥ ਨੇ ਦੱਸਿਆ ਅੱਜ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੋਗਰਾਮ ਕਰਵਾਉਣ ਦਾ ਵਿਭਾਗ ਦਾ ਉਦੇਸ਼ ਉਹਨਾਂ ਸਮੂਹ ਮਾਪਿਆਂ ਦਾ ਧੰਨਵਾਦ ਕਰਨਾ ਜਿਹਨਾਂ ਨੇ ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ ਦਿਖਾ ਕੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਭੇਜਿਆ। ਇਸਦੇ ਨਾਲ ਹੀ ਅਗਲੀਆਂ ਜਮਾਤਾਂ ਵਿੱਚ ਵੀ ਇਹਨਾਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਹੀ ਦਾਖ਼ਲ ਕਰਵਾਉਣ ਲਈ ਉਤਸ਼ਾਹਿਤ ਕਰਨਾ ਸੀ। ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਚਲਾਈਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਜਿਵੇਂ ਪ੍ਰੀ-ਪ੍ਰਾਇਮਰੀ ਜਮਾਤਾਂ ਅਤੇ ਸਮਾਰਟ ਕਲਾਸਾਂ ਸਬੰਧੀ ਮਾਪਿਆਂ ਅਤੇ ਸਮੁਦਾਇ ਨੂੰ ਜਾਣੂ ਕਰਵਾਉਣਾ ਵੀ ਇਸ ਪ੍ਰੋਗਰਾਮ ਦਾ ਮਕਸਦ ਸੀ।

ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ  ਨੇ ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਦੱਸਿਆ ਅੱਜ ਪ੍ਰੀ-ਪ੍ਰਾਇਮਰੀ ਸਮਾਗਮ ਦੀਆਂ ਪਹਿਲਾਂ ਤੋਂ ਹੀ ਤਿਆਰੀਆਂ ਆਰੰਭੀਆਂ ਹੋਈਆਂ ਸਨ। ਅਧਿਆਪਕਾਂ ਵੱਲੋਂ ਗ੍ਰੈਜੂਏਸ਼ਨ ਸੈਰੇਮਨੀ ਸਬੰਧੀ ਮਾਪਿਆਂ ਅਤੇ ਸਮੁਦਾਇ ਨੂੰ ਬਾਕਾਇਦਾ ਸੱਦਾ ਪੱਤਰ ਦਿੱਤਾ ਗਿਆ ਸੀ। ਸਕੂਲਾਂ ਵੱਲੋਂ ਇਸ ਸਬੰਧੀ ਬੈਨਰ, ਪੋਸਟਰ ਆਦਿ ਛਪਾਈ ਤੋਂ ਇਲਾਵਾ ਸਾਂਝੀਆਂ ਥਾਵਾਂ ਤੋਂ ਘੋਸ਼ਣਾ ਕਰਵਾ ਕੇ ਅਤੇ ਘਰ-ਘਰ ਜਾਕੇ ਮਾਪਿਆਂ ਅਤੇ ਸਮੁਦਾਇ ਨੂੰ ਸੂਚਿਤ ਕੀਤਾ ਗਿਆ। ਮਾਪਿਆਂ ਤੋਂ ਇਲਾਵਾ ਸਮੂਹ ਸਕੂਲ ਮੁਖੀ, ਸੈਂਟਰ ਸਕੂਲ ਮੁਖੀ, ਨੇੜਲੇ ਸੀਨੀਅਰ ਸੈਕੰਡਰੀ ਸਕੂਲ ਦਾ ਪ੍ਰਿੰਸੀਪਲ, ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਅਤੇ ਪਤਵੰਤੇ ਸੱਜਣ ਵੀ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਅਧਿਆਪਕਾਂ ਵੱਲੋਂ ਇਸ ਪ੍ਰੋਗਰਾਮ ਦੀ ਆਮਦ ਸਦਕਾ ਆਪਣੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਰੰਗਦਾਰ ਚਾਰਟਾਂ, ਪ੍ਰੀ-ਸਕੂਲ ਮਟੀਰੀਅਲ, ਰੰਗ-ਬਿਰੰਗੇ ਖਿਡੌਣਿਆਂ, ਗੇਂਦਾਂ, ਕਹਾਣੀਆਂ ਦੀਆਂ ਕਿਤਾਬਾਂ, ਕਲੇਅ, ਬੱਚਿਆਂ ਵੱਲੋਂ ਕੀਤੀਆਂ ਡਰਾਇੰਗ ਗਤੀਵਿਧੀਆਂ, ਪੋਸਟਰਾਂ  ਅਤੇ ਵਿਭਿੰਨ ਤਸਵੀਰਾਂ ਦੁਆਰਾ ਸਜਾਇਆ ਗਿਆ। ਅਧਿਆਪਕਾਂ ਵੱਲੋਂ ਪ੍ਰੀ-ਪ੍ਰਾਇਮਰੀ  ਵਿਦਿਆਰਥੀਆਂ ਦੇ ਰਿਪੋਰਟ ਕਾਰਡ ਵੰਡੇ ਗਏ ਤਾਂ ਕਿ ਮਾਪੇ ਆਪਣੇ ਨੰਨ੍ਹੇ-ਮੁੰਨ੍ਹਿਆਂ ਦੀ ਕਾਰਗੁਜ਼ਾਰੀ  ਤੋਂ ਜਾਣੂ ਹੋ ਸਕਣ। ਅਧਿਆਪਕਾਂ ਵੱਲੋਂ ਬੱਚਿਆਂ ਦੀ ਫੋਟੋ ਲਈ ਫੋਟੋ ਬੂਥ ਅਤੇ ਸੈਲਫ਼ੀ ਪੁਆਇੰਟ ਵੀ ਬਣਾਏ ਗਏ ਜਿੱਥੇ ਇਨ੍ਹਾਂ ਨੰਨ੍ਹੇ ਬੱਚਿਆਂ ਨੇ ਆਪਣੀ ਪਿਆਰੀਆਂ ਪਿਆਰੀਆਂ ਮੁਸਕੁਰਾਹਟਾਂ ਨਾਲ਼ ਕੈਮਰਿਆਂ ਦੀ ਕਲਿਕ ਕਰਵਾਈ। 

ਵਿਭਾਗੀ ਦਿਸ਼ਾ-ਨਿਰਦੇਸ਼ਾਂ ਤਹਿਤ ਇਸ ਪ੍ਰੋਗਰਾਮ ਨੂੰ ਦਿਲਚਸਪ ਅਤੇ ਯਾਦਗਾਰ ਬਣਾਉਣ ਲਈ ਮਾਪਿਆਂ ਅਤੇ ਸਮੁਦਾਇ ਲਈ ਵਿਭਿੰਨ ਰੌਚਕ ਗਤੀਵਿਧੀਆਂ ਜਿਵੇਂ ਮਿਊਜ਼ੀਕਲ ਚੇਅਰ, ਨਿੰਬੂ ਚਮਚ ਦੌੜ ਅਤੇ ਬੈਲੂਨ ਗੇਮਜ਼ ਆਦਿ ਦਾ ਆਯੋਜਨ ਵੀ ਇਸ ਪ੍ਰੋਗਰਾਮ ਦਾ ਖਿੱਚ ਦਾ ਕੇਂਦਰ ਰਿਹਾ। ਜੇਤੂ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਸਮੁਦਾਇ ਨੂੰ ਮੈਡਲ , ਪ੍ਰਸੰਸਾ ਪੱਤਰ ਦੇਕੇ ਸਨਮਾਨਿਤ ਵੀ ਕੀਤਾ । 

ਇਸ ਤੋਂ ਇਲਾਵਾ ਇਸ ਦਿਨ ਨਵੇਂ ਵਿਦਿਆਰਥੀਆਂ ਦਾ ਰਸਮੀ ਤੌਰ 'ਤੇ ਅਗਲੀ ਜਮਾਤ ਵਿੱਚ ਦਾਖ਼ਲਾ ਹੋਇਆ, ਗ੍ਰੈਜੂਏਸ਼ਨ ਪਾਸ ਨੰਨ੍ਹੇ ਵਿਦਿਆਰਥੀ ਦੀ ਹੌਂਸਲਾ ਅਫ਼ਜਾਈ ਵਿੱਚ ਅਧਿਆਪਕ ਵੱਲੋਂ ਦੋ ਤਿੰਨ ਸਤਰਾਂ ਬੋਲੀਆਂ ਗਈਆਂ, ਮਾਪਿਆਂ ਅਤੇ ਸਮੁਦਾਇ ਨੂੰ ਸਕੂਲੀ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ, ਸਕੂਲ ਕੈਂਪਸ ਅਤੇ ਪ੍ਰੀ ਪ੍ਰਾਇਮਰੀ ਜਮਾਤਾਂ ਦੀ ਵਿਜ਼ਿਟ ਕਰਵਾਈ ਗਈ। ਉੱਪ ਜ਼ਿਲ੍ਹਾ ਅਫ਼ਸਰ (ਐਸਿ) ਸੁਰਜੀਤ ਕੌਰ, ਜ਼ਿਲ੍ਹਾ ਕੋਆਰਡੀਨੇਟਰ ਪਪਪਪ ਖੁਸ਼ਪ੍ਰੀਤ ਸਿੰਘ, ਸਾਰੇ ਬਲਾਕਾਂ ਦੇ ਬੀਪੀਈਓਜ਼ ਕੁਲਦੀਪ ਕੌਰ,ਨੀਨਾ ਰਾਣੀ, ਕਮਲਜੀਤ ਸਿੰਘ, ਗੁਰਮੀਤ ਕੌਰ ਅਤੇ ਸਤਿੰਦਰ ਸਿੰਘ, ਸਾਰੇ ਬਲਾਕਾਂ ਦੇ ਬੀਐੱਮਟੀਜ਼ ਅਰਵਿੰਦਰ ਕੌਰ, ਗੁਰਪ੍ਰੀਤ ਸਿੰਘ,ਗਗਨ ਮੌਂਗਾ, ਸਤਵੰਤ ਕੌਰ, ਦੀਪੀਕਾ, ਰਾਜਿੰਦਰ ਸਿੰਘ,ਮੰਗਤ ਰਾਮ, ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਪਪਪਪ ਅਤੇ ਸਮਾਰਟ ਸਕੂਲ ਕਮਲਜੀਤ ਕੌਰ,ਜਸਵੀਰ ਸਿੰਘ ਅਤੇ ਵਰਿੰਦਰ ਪਾਲ ਸਿੰਘ ਨੇ ਆਪੋ ਆਪਣੀ ਵਿਜ਼ਟਾਂ ਕੀਤੀਆਂ।

ਕਈ ਸਕੂਲਾਂ ਵਿੱਚ ਮਿਡ ਡੇ ਮੀਲ ਵਰਕਰਾਂ ਦੀ ਪਹਿਲ ਤੇ ਪੂਰੀਆਂ ਛੋਲੇ ਅਤੇ ਹਲਵੇ ਨਾਲ਼ ਨਾਸ਼ਤਾ ਕਰਾਇਆ ਗਿਆ। ਕਈ ਸਕੂਲਾਂ ਵਿੱਚ ਰੰਗਾ-ਰੰਗ ਪ੍ਰੋਗਰਾਮ ਵੀ ਕਰਵਾਏ ਗਏ, ਗੱਲ ਕੀ ਇਹਨਾਂ ਸਮਾਗਮਾਂ ਵਿੱਚ ਪਹੁੰਚੇ ਮਾਪਿਆਂ ਤੇ ਪਤਵੰਤਿਆਂ ਨੇ ਇਹਨਾਂ ਪ੍ਰੋਗਰਾਮਾਂ ਨੂੰ ਬੜਾ ਸਲਾਹਿਆ। ਇਹ ਗ੍ਰੈਜੂਏਸ਼ਨ ਸੈਰੇਮਨੀ ਬੜੇ ਉਤਸ਼ਾਹ ਨਾਲ਼ ਸੰਪੰਨ ਹੋਈ।

Get the latest update about GRADUATION CEREMONY OH PRE CLASSES, check out more about TRUE SCOOP NEWS & EDUCATION MINISTER MEET HAYAR

Like us on Facebook or follow us on Twitter for more updates.