ਮੋਗਾ : ਗ੍ਰੰਥੀ ਵਲੋਂ ਕੀਤੀ ਫਾਈਰਿੰਗ ਮਾਮਲਾ ਪਹੁੰਚਿਆ ਸ਼੍ਰੀ ਅਕਾਲ ਤਖ਼ਤ ਸਾਹਿਬ ਕੋਲ੍ਹ

ਅਰਦਾਸ ਦੌਰਾਨ ਬੋਲੇ ਸੋ ਨਿਹਾਲ ਦੇ ਜੈਕਾਰਾਂ ਤੋਂ ਬਾਅਦ ਫਾਈਰਿੰਗ ਕਰਨ ਵਾਲੇ ਗ੍ਰੰਥੀ ਦਾ ਪਤਾ ਲੱਗ ਗਿਆ ਹੈ। ਗ੍ਰੰਥੀ ਰਜਿੰਦਰ ਸਿੰਘ ਮੋਗਾ ਦੇ ਪਿੰਡ ਤਖ਼ਤੂਪੁਰਾ ਦੇ ਸ਼੍ਰੀ ਗੁਰਦੁਆਰਾ ਸਾਹਿਬ ਦਾ ਮੈਨੇਜਰ ਹੈ। ਵੀਡੀਓ ਲੁਧਿਆਣਾ ਦੇ ਪਿੰਡ ਹਮਸਪੁਰਾ ਦੀ ਦੱਸੀ ਜਾ ਰਹੀ ਹੈ, ਜਿੱਥੇ...

ਕਪੂਰਥਲਾ— ਅਰਦਾਸ ਦੌਰਾਨ ਬੋਲੇ ਸੋ ਨਿਹਾਲ ਦੇ ਜੈਕਾਰਾਂ ਤੋਂ ਬਾਅਦ ਫਾਈਰਿੰਗ ਕਰਨ ਵਾਲੇ ਗ੍ਰੰਥੀ ਦਾ ਪਤਾ ਲੱਗ ਗਿਆ ਹੈ। ਗ੍ਰੰਥੀ ਰਜਿੰਦਰ ਸਿੰਘ ਮੋਗਾ ਦੇ ਪਿੰਡ ਤਖ਼ਤੂਪੁਰਾ ਦੇ ਸ਼੍ਰੀ ਗੁਰਦੁਆਰਾ ਸਾਹਿਬ ਦਾ ਮੈਨੇਜਰ ਹੈ। ਵੀਡੀਓ ਲੁਧਿਆਣਾ ਦੇ ਪਿੰਡ ਹਮਸਪੁਰਾ ਦੀ ਦੱਸੀ ਜਾ ਰਹੀ ਹੈ, ਜਿੱਥੇ ਸ਼੍ਰੀ ਅਖੰਡ ਪਾਠ ਸਾਹਿਬ ਸੀ। ਭੋਗ ਤੋਂ ਬਾਅਦ ਗ੍ਰੰਥੀ ਰਜਿੰਦਰ ਸਿੰਘ ਫਾਈਰਿੰਗ ਕਰਦੇ ਹਨ। ਹੁਣ ਇਹ ਮਾਮਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਗਿਆ ਹੈ। ਸਿੰਘ ਸਾਹਿਬਾ ਦੇ ਸਹਾਇਕ ਨੇ ਦੱਸਿਆ ਕਿ ਹਾਲੇ ਸ਼ਿਕਾਇਤ ਨਹੀਂ ਆਈ ਹੈ ਪਰ ਮਾਮਲਾ ਗੁਰਮੀਤ ਵਿਰੁੱਧ ਹੈ ਅਤੇ ਜਾਂਚ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਹ ਵੀਡੋ ਕਿੱਥੋਂ ਦੀ ਹੈ, ਇਸ ਦਾ ਮਕਸਦ ਕੀ ਸੀ।

ਹੁਣ ਵਿਆਹਾਂ ਤੋਂ ਬਾਅਦ ਧਾਰਮਿਕ ਸਮਾਗਮਾਂ 'ਚ ਵੀ ਹੋਣ ਲੱਗੇ ਨੇ ਫਾਇਰ, ਉੱਡਾ ਰਹੇ ਨੇ ਕਾਨੂੰਨ ਦੀਆਂ ਧੱਜੀਆਂ

ਅਰਦਾਸ ਤੋਂ ਬਾਅਦ ਕੀਤੇ ਗਏ 5 ਫਾਇਰ
ਵੀਡੀਓ ਦਾ ਭੇਦ ਖੁੱਲ੍ਹਣ 'ਤੇ ਪਤਾ ਲੱਗਾ ਹੈ ਕਿ ਲੁਧਿਆਣਾ ਦੇ ਪਿੰਡ ਹਮਸਪੁਰਾ 'ਚ ਸ਼੍ਰੀ ਅਖੰਡ ਪਾਠ ਸਾਹਿਬ ਸੀ। ਅਰਦਾਸ ਮੋਗਾ ਦੇ ਪਿੰਡ ਤਖ਼ਤੂਪੁਰਾ ਦੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਕਰ ਰਹੇ ਸਨ।

ਉਨ੍ਹਾਂ ਨੇ ਅਰਦਾਸ ਕੀਤੀ ਅਤੇ 'ਬੋਲੇ ਸੋ ਨਿਹਾਲ' ਦਾ ਜੈਕਾਰਾ ਲਗਾਇਆ। ਸੰਗਤ ਸੰਤ ਸ਼੍ਰੀ ਅਕਾਲ ਦਾ ਜਵਾਬ ਦਿੰਦੀ ਹੈ। ਇਕ ਪਾਸੇ ਜੈਕਾਰਾ ਗੂੰਜਦਾ ਹੈ, ਇਸ ਦੇ ਨਾਲ ਹੀ ਪਿਸਟਲ ਨਾਲ ਰਜਿੰਦਰ ਸਿੰਘ ਹਵਾ 'ਚ ਫਾਇਰ ਕਰਦੇ ਹਨ।

ਗੈਂਗਸਟਰ ਬੁੱਢਾ ਪੰਜਾਬ ਦੇ ਇਨ੍ਹਾਂ ਮਸ਼ਹੂਰ ਹਸਤੀਆਂ 'ਤੇ ਹੋਏ ਹਮਲਿਆਂ ਦਾ ਹੈ ਮੁੱਖ ਸਾਜਿਸ਼ਕਰਤਾ, ਇਹ ਨੇ ਉਸ ਦੇ ਗੁਨਾਹਾਂ ਦੀ ਲਿਸਟ

ਇੱਧਰ ਗ੍ਰੰਥੀ ਰਾਜਿੰਦਰ ਨੇ ਮੁਆਫੀ ਮੰਗੀ
ਰਾਜਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਖੁਸ਼ੀ 'ਚ ਫਾਇਰ ਕੀਤੇ ਸਨ। ਜਦੋਂ ਸਿੱਖ ਰੈਜ਼ੀਮੈਂਟ ਗੁਰੂ ਸਾਹਿਬ ਦੇ ਸਵਰੂਪ ਨੂੰ ਲੈ ਕੇ ਆਉਂਦੀ ਹੈ ਤਾਂ ਉਹ ਵੀ ਫਾਇਰ ਨਾਲ ਸਵਾਗਤ ਕਰਦੇ ਹਨ। ਫਿਰ ਵੀ ਕਿਸੇ ਨੂੰ ਇਸ ਦਾ ਬੁਰਾ ਲੱਗਾ ਹੈ ਤਾਂ ਮੈਂ ਸਮੂਹ ਸੰਗਤ ਤੋਂ ਮੁਆਫੀ ਮੰਗਦਾ ਹਾਂ। ਇਹ ਫਾਇਰ 13 ਨਵੰਬਰ ਨੂੰ ਲੁਧਿਆਣਾ ਦੇ ਪਿੰਡ 'ਚ ਭੋਗ ਤੋਂ ਬਾਅਦ ਕੀਤੇ ਸਨ। 15 ਨਵੰਬਰ ਨੂੰ ਸੰਗਰੂਰ 'ਚ ਨਗਰ ਕੀਰਤਨ 'ਚ ਫਾਈਰਿੰਗ ਹੁੰਦੀ ਹੋਈ ਸੀ ਤਾਂ ਪੁਲਸ ਨੇ 10 ਲੋਕਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਸੀ।

Get the latest update about Moga News, check out more about Punjab News, Granthi Viral Video, Granthi Firing Video & True Scoop News

Like us on Facebook or follow us on Twitter for more updates.