ਸਫੇਦ ਵਾਲਾਂ ਦੀ ਹੈ ਸਮੱਸਿਆ ਤਾਂ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਮਿਲੇਗਾ ਫਾਇਦਾ

ਵਾਲਾਂ ਦੇ ਸਮੇਂ ਤੋਂ ਪਹਿਲਾਂ ਸਫ਼ੇਦ ਹੋਣ ਦੇ ਕਈ ਕਾਰਨ ਵਿਚ ਅਸੰਤੁਲਿਤ ਖੁਰਾਕ, ਸਿਗਰਟਪੀਣਾ, ਤਣਾਅ, ਪ੍ਰਦੂਸ਼ਣ ਆਦਿ ਸ਼ਾਮਿਲ ਹਨ। ਇਸ ਲਈ ਸਾਨੂੰ ਮਹਿੰਗੀਆਂ ਦਵਾਈਆਂ /ਪ੍ਰੋਡਟਸ ਵਰਤਣ ਤੋਂ ਪਹਿਲਾ ਘਰੇਲੂ ਨੁਸਖਿਆਂ ਨੂੰ ਜਾਨਣਾ ਵੀ ਬਹੁਤ ਜਰੂਰੀ ਹੈ...

ਸਫੇਦ ਵਾਲਾਂ ਦੀ ਸਮੱਸਿਆ ਅੱਜ ਕੱਲ ਆਮ ਹੋ ਗਈ ਹੈ, ਛੋਟੀ ਉਮਰ 'ਚ ਹੀ ਨੌਜਵਾਨ ਇਸ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਸਵੇਦ ਵਾਲਾਂ ਦੇ ਕਈ ਕਾਰਨ ਹਨ ਜਿਨ੍ਹਾਂ ਵਿਚੋਂ ਇੱਕ ਜੈਨੇਟਿਕ ਵੀ ਹੈ ਜਿਸ ਦਾ ਮਤਲਵ ਹੈ ਜੇਕਰ ਤੁਹਾਡੇ ਪਰਿਵਾਰ 'ਚ ਕਿਸੇ ਨੂੰ ਇਹ ਪ੍ਰੋਬਲਮ ਹੈ ਤਾਂ ਤੁਹਾਨੂੰ ਵੀ ਹੋ ਸਕਦੀ ਹੈ। ਪਰ ਇਸ ਤੋਂ ਇਲਾਵਾ ਵਾਲਾਂ ਦੇ ਸਮੇਂ ਤੋਂ ਪਹਿਲਾਂ ਸਫ਼ੇਦ ਹੋਣ ਦੇ ਕਈ ਕਾਰਨ ਵਿਚ ਅਸੰਤੁਲਿਤ ਖੁਰਾਕ, ਸਿਗਰਟਪੀਣਾ, ਤਣਾਅ, ਪ੍ਰਦੂਸ਼ਣ ਆਦਿ ਸ਼ਾਮਿਲ ਹਨ। ਇਸ ਲਈ ਸਾਨੂੰ ਮਹਿੰਗੀਆਂ ਦਵਾਈਆਂ /ਪ੍ਰੋਡਟਸ ਵਰਤਣ ਤੋਂ ਪਹਿਲਾ ਘਰੇਲੂ ਨੁਸਖਿਆਂ ਨੂੰ ਜਾਨਣਾ ਵੀ ਬਹੁਤ ਜਰੂਰੀ ਹੈ ਜਿਸ ਨਾਲ ਅਸੀਂ ਸਫੇਦ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕੀਏ। ਤਾਂ ਆਓ ਜਾਣਦੇ ਹਾਂ ਇਹਨਾਂ ਆਸਾਨ ਅਤੇ ਸਸਤੇ ਘਰੇਲੂ ਨੁਸਖਿਆਂ ਬਾਰੇ:- 

ਆਂਵਲਾ
ਆਂਵਲਾ ਖਾਣੇ ਵਿੱਚ ਜਿੰਨਾ ਸੁਆਦੀ ਹੁੰਦਾ ਹੈ, ਓਨਾ ਹੀ ਗੁਣਕਾਰੀ ਵੀ ਹੁੰਦਾ ਹੈ। ਸਫ਼ੇਦ ਵਾਲਾਂ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਆਂਵਲਾ ਦਾ ਜੋਕਿ ਇਕ ਹੇਅਰ ਟੌਨਿਕ ਦਾ ਕੰਮ ਕਰਦਾ ਹੈ। ਇਹ ਵਿਟਾਮਿਨ ਸੀ , ਐਂਟੀਆਕਸੀਡੈਂਟ ਅਤੇ ਇਸਦੇ ਐਂਟੀ-ਏਜਿੰਗ ਲਾਭਾਂ ਲਈ ਜਾਣਿਆ ਜਾਂਦਾ ਹੈ। ਇਹ ਵਾਲਾਂ ਦੇ ਤਲ ਤੱਕ ਜਾ ਕੇ ਡੇਡ ਸੈੱਲਾਂ ਨੂੰ ਦੁਬਾਰਾ ਪੈਦਾ ਕਰਦਾ ਹੈ ਅਤੇ ਵਾਲਾਂ ਨੂੰ ਵਧਾਉਂਦਾ ਹੈ। ਇਸ ਨੂੰ ਪਾਊਡਰ ਦੇ ਰੂਪ 'ਚ ਵੀ ਵਰਤਿਆ ਜਾ ਸਕਦਾ ਹੈ। 

ਬਲੈਕ ਟੀ
ਬਲੈਕ ਟੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ ਜੋਕਿ ਸਫੇਦ ਵਾਲਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਹੈ। ਕਾਲੀ ਚਾਹ ਵਾਲਾਂ ਵਿੱਚ ਐਂਟੀਆਕਸੀਡੈਂਟਸ ਦੀ ਕਮੀ ਨੂੰ ਪੂਰਾ ਕਰਦੀ ਹੈ ਅਤੇ ਸਲੇਟੀ ਵਾਲਾਂ ਦੇ ਵੱਧਣ ਨੂੰ ਰੋਕਣ ਵਿੱਚ ਮਦਦ ਕਰਦੀ ਹੈ। ਇਸ ਦੇ ਨਾਲ ਹੀ ਵਾਲਾਂ ਦੀ ਰੰਗਤ ਨੂੰ ਗਹਿਰਾ ਕਰਨ ਅਤੇ ਉਨ੍ਹਾਂ 'ਚ ਚਮਕ ਲਿਆਉਣ 'ਚ ਵੀ ਮਦਦ ਮਿਲਦੀ ਹੈ।

 
ਕਰੀ ਪੱਤੇ
ਸਫੈਦ ਵਾਲਾਂ ਦਾ ਮੁੱਖ ਕਾਰਨ ਮੇਲੇਨਿਨ ਪਿਗਮੈਂਟ ਦੀ ਕਮੀ ਹੈ ਜੋਕਿ ਵਾਲਾਂ ਨੂੰ ਕਾਲਾਪਨ ਪ੍ਰਦਾਨ ਕਰਦਾ ਹੈ। ਕਰੀ ਪੱਤੇ ਤੁਹਾਡੇ ਵਾਲਾਂ ਦੀਆਂ ਜੜ੍ਹਾਂ 'ਚ ਮੇਲੇਨਿਨ ਦੇ ਪ੍ਰਵਾਹ ਨੂੰ ਬਹਾਲ ਕਰਦੇ ਹਨ। ਜਿਸ ਕਾਰਨ ਤੁਹਾਡੇ ਵਾਲਾਂ ਦੀ ਸਫੇਦਤਾ ਹੌਲੀ-ਹੌਲੀ ਘੱਟ ਹੋਣ ਲੱਗਦੀ ਹੈ। ਕੜ੍ਹੀ ਪੱਤੇ ਜ਼ਿੰਕ, ਕਾਪਰ, ਆਇਰਨ, ਆਇਓਡੀਨ ਅਤੇ ਵਿਟਾਮਿਨ ਬੀ ਕੰਪਲੈਕਸ ਵਰਗੇ ਖਣਿਜਾਂ ਨਾਲ ਭਰਪੂਰ ਹੈ ਜੋ ਵਾਲਾਂ ਨੂੰ ਵਧਾਉਂਦਾ ਹੈ। ਨਾਰੀਅਲ ਦੇ ਤੇਲ 'ਚ ਕੜੀ ਪੱਤਾ ਮਿਲਾ ਕੇ ਤੇਲ ਗਰਮ ਕਰਕੇ ਵਰਤੋਂ ਕਰਨ ਨਾਲ ਫਾਇਦਾ ਮਿਲਦਾ ਹੈ। ਭੋਜਨ 'ਚ ਕਰੀ ਪੱਤਾ ਸਵਾਦ ਵੀ ਦਿੰਦਾ ਹੈ।

ਨਿੰਬੂ ਦਾ ਰਸ
ਨਿੰਬੂ ਵਿੱਚ ਵਿਟਾਮਿਨ ਬੀ ਅਤੇ ਵਿਟਾਮਿਨ ਸੀ ਦੇ ਨਾਲ ਖਣਿਜ ਫਾਸਫੋਰਸ ਦਾ ਵੀ ਭਰਪੂਰ ਸਰੋਤ ਹੈ। ਨਾਰੀਅਲ ਦੇ ਤੇਲ ਅਤੇ ਨਿੰਬੂ ਦੇ ਰਸ ਨੂੰ ਮਿਲਾਕੇ ਲਗਾਉਣ ਨਾਲ ਕੁਦਰਤੀ ਤੌਰ 'ਤੇ ਵਾਲਾਂ ਨੂੰ ਕਾਲਾ ਕਰਨ ਵਿੱਚ ਮਦਦ ਮਿਲ ਸਕਦੀ ਹੈ।

Get the latest update about GRAY HAIR HOME REMEDIES, check out more about GRAY HAIR TREATMENT, GRAY HAIR SOLUTION AT HOME, GRAY HAIR & GRAY HAIR PROBLEM

Like us on Facebook or follow us on Twitter for more updates.