ਛੋਟੇ ਲੌਂਗ ਦੇ ਬੇਮਿਸਾਲ ਫ਼ਾਇਦੇ, ਕਈ ਰੋਗ ਹੋਣਗੇ ਛੂ-ਮੰਤਰ

ਲੌਂਗ ’ਚ ਯੂਨੀਨਾਲ ਨਾਂ ਦਾ ਐਸਿਡ ਪਾਇਆ ਜਾਂਦਾ ਹੈ ਜੋ ਕੁਦਰਤੀ ਐਂਟੀ-ਸੈਪਟਿਕ ਦਾ ਕੰਮ ਕਰਦਾ ਹੈ। ਇ...

ਲੌਂਗ ’ਚ ਯੂਨੀਨਾਲ ਨਾਂ ਦਾ ਐਸਿਡ ਪਾਇਆ ਜਾਂਦਾ ਹੈ ਜੋ ਕੁਦਰਤੀ ਐਂਟੀ-ਸੈਪਟਿਕ ਦਾ ਕੰਮ ਕਰਦਾ ਹੈ। ਇਸ ਲਈ ਇਸ ਨੂੰ ਨੈਚੁਰਲ ਪੇਨ ਕਿਲਰ ਵੀ ਕਿਹਾ ਜਾਂਦਾ ਹੈ। ਜਿਸ ਦੰਦ ’ਚ ਦਰਦ ਹੋਵੇ ਉਥੇ ਲੌਂਗ ਦੀ ਕਲੀ ਰੱਖ ਕੇ ਉਸ ਨੂੰ ਚੂਸੋ। ਲੌਂਗ ਘੱਟ ਤੋਂ ਘੱਟ 20 ਮਿੰਟ ਜ਼ਰੂਰ ਰੱਖੋ। ਇਹ ਦੰਦਾਂ ਦੇ ਦਰਦ ਤੋਂ ਇਲਾਵਾ ਚਿਹਰੇ ਦੀ ਖ਼ੂਬਸੂਰਤੀ ਵਧਾਉਣ ਲਈ ਵੀ ਲਾਹੇਵੰਦ ਹੈ।

ਮੂੰਹ ਦੀ ਬਦਬੂ ਅਤੇ ਮਸੂੜਿ੍ਹਆਂ ਦੀ ਸੋਜ ਤੋਂ ਆਰਾਮ
ਲੌਂਗ ਦੇ ਐਂਟੀ-ਫੰਗਲ ਗੁਣ ਸਕਿਨ ਨੂੰ ਮੁਹਾਸਿਆਂ ਤੋਂ ਬਚਾਉਂਦੇ ਹਨ। ਇਸ ਦੇ ਨਾਲ ਇਸ ’ਚ ਪਾਣੀ ਵਾਲੇ ਐਂਟੀ-ਇੰਫਲਾਮੇਟਰੀ ਗੁਣ ਸਰੀਰ ਨੂੰ ਇਨਫੈਕਸ਼ਨ ਅਤੇ ਸੋਜ ਦੂਰ ਕਰਨ ’ਚ ਸਹਾਈ ਹੁੰਦੇ ਹਨ। ਲੌਂਗ ਦੀ ਚਾਹ, ਸਬਜ਼ੀ ’ਚ ਮਿਲਾ ਕੇ ਜਾਂ ਪੀਸ ਦੇ ਇਸ ਨੂੰ ਵਰਤਿਆ ਜਾ ਸਕਦਾ ਹੈ। 

ਲੌਂਗ ਨਾਲ ਜੁੜਿਆ ਵਾਸਤੂ ਟੋਟਕਾ
ਛੋਟੀਆਂ-ਛੋਟੀਆਂ ਲੌਂਗ ਦੀਆਂ ਕਲੀਆਂ ਘਰ ’ਚ ਨਾ-ਪੱਖੀ ਊਰਜਾ ਦੂਰ ਕਰਨ ’ਚ ਫ਼ਾਇਦੇਮੰਦ ਹੁੰਦੀਆਂ ਹਨ। ਸ਼ਨੀਵਾਰ ਜਾਂ ਐਤਵਾਰ ਦੀ ਸ਼ਾਮ 5 ਲੌਂਗ, 3 ਕਪੂਰ ਅਤੇ 3 ਵੱਡੀਆਂ ਇਲਾਇਚੀਆਂ ਲੈ ਕੇ ਉਸ ਨੂੰ ਸਾੜੋ ਅਤੇ ਖੁਸ਼ਬੂਦਾਰ ਧੂੰਆਂ ਘਰ ’ਚ ਫੈਲਾਓ। ਇਸ ਨਾਲ ਨਾ-ਪੱਖੀ ਊਰਜਾ ਦਾ ਨਾਸ਼ ਹੁੰਦਾ ਹੈ ਅਤੇ ਹਾਂ-ਪੱਖੀ ਊਰਜਾ ਦਾ ਸੰਚਾਰ। 

Get the latest update about small cloves, check out more about great benefit & breath diseases

Like us on Facebook or follow us on Twitter for more updates.