ਗ੍ਰੇਟਰ ਨੋਇਡਾ 'ਚ ਧੁੰਦ ਦਾ ਕਹਿਰ, ਸੜਕ ਹਾਦਸੇ 'ਚ ਇਕੋ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ

ਉੱਤਰੀ ਭਾਰਤ 'ਚ ਜ਼ਿਆਦਾ ਠੰਡ ਵੱਧ ਗਈ ਹੈ। ਠੰਢ ਦੇ ਕਹਿਰ ਕਾਰਨ ਲੋਕ ...

ਨਵੀਂ ਦਿੱਲੀ — ਉੱਤਰੀ ਭਾਰਤ 'ਚ ਜ਼ਿਆਦਾ ਠੰਡ ਵੱਧ ਗਈ ਹੈ। ਠੰਢ ਦੇ ਕਹਿਰ ਕਾਰਨ ਲੋਕ ਠੁਰ-ਠੁਰ ਕਰ ਰਹੇ ਹਨ। ਲੋਕਾਂ ਨੂੰ ਆਉਣ ਜਾਣ 'ਚ ਵੀ ਪਰੇਸ਼ਾਨੀ ਆ ਰਹੀ ਹੈ। ਧੁੰਦ ਹੋਣ ਕਰਕੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਇਸ ਦੇ ਨਾਲ ਹੀ ਵਿਜ਼ੀਬਿਲਟੀ ਘੱਟ ਹੋਣ ਕਾਰਨ ਸੜਕ ਹਾਦਸੇ ਵੀ ਵੱਧ ਗਏ ਹਨ।ਦੱਸ ਦੱਈਏ ਕਿ ਸੰਘਣੀ ਧੁੰਦ ਅਤੇ ਤੇਜ਼ ਰਫ਼ਤਾਰ ਕਰਕੇ ਗ੍ਰੇਟਰ ਨੋਇਡਾ 'ਚ ਇੱਕ ਕਾਰ ਨਹਿਰ 'ਚ ਡਿੱਗ ਗਈ।ਜਿਸ 'ਚ ਇੱਕ ਹੀ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ ਹੋ ਗਈ।

ਦੱਸ ਦੱਈਏ ਕਿ ਇਸ ਹਾਦਸੇ 'ਚ ਹੋਰ ਪੰਜ ਲੋਕ ਜ਼ਖ਼ਮੀ ਹੋ ਗਏ ਹਨ।ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਦੇ ਹਾਦਸੇ ਸਮੇਂ ਕਾਰ 'ਚ ਇੱਕ ਹੀ ਪਰਿਵਾਰ ਦੇ 11 ਲੋਕ ਸਵਾਰ ਦੀ। ਜੋ ਸੰਭਲ ਤੋਂ ਦਿੱਲੀ ਜਾ ਰਹੇ ਸੀ। ਹਾਦਸੇ ਦਾ ਸ਼ਿਕਾਰ 11 ਲੋਕਾਂ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਛੇ ਲੋਕਾਂ ਨੂੰ ਮ੍ਰਿਤ ਐਲਾਨ ਦਿੱਤਾ। ਜਦਕਿ ਬਾਕਿਆਂ ਦਾ ਇਲਾਜ਼ ਅਜੇ ਹਸਪਤਾਲ 'ਚ ਹੀ ਚਲ ਰਿਹਾ ਹੈ।ਸ਼ੁਰੂਆਤੀ ਜਾਂਚ 'ਚ ਪਤਾ ਲੱਗਿਆ ਕਿ ਇਹ ਹਾਦਸਾ ਸੰਘਣੀ ਧੁੰਦ ਕਰਕੇ ਹੋਇਆ ਹੈ। ਜਦਕਿ ਪੁਲਿਸ ਆਪਣੇ ਵੱਲੋਂ ਜਾਂਚ ਕਰ ਰਹੀ ਹੈ।

Get the latest update about National News, check out more about Same Family, Road Accident, Greater Noida & 6 Peoples Killed

Like us on Facebook or follow us on Twitter for more updates.