ਤਿਉਹਾਰਾਂ ਤੇ GST ਮਹਿੰਗਾਈ ਦੀ ਦੁੱਗਣੀ ਮਾਰ, ਪੁਤਲਾ ਬਣਾਉਣ ਵਾਲੇ ਕਰਮਚਾਰੀਆਂ ਨੇ ਬਿਆਨ ਕੀਤਾ ਹਾਲ

ਜੇਕਰ ਦੁਸਹਿਰੇ ਦੀ ਗੱਲ ਕਰੀਏ ਤਾਂ ਦੁਸਹਿਰੇ ਲਈ ਪੁਤਲੇ ਬਨਾਉਣ ਲਈ ਪੂਰੇ ਦੇਸ਼ ਵਿੱਚ ਵੱਖ ਵੱਖ ਰਾਮ ਲੀਲਾ ਕਮੇਟੀਆਂ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਤਿਆਰ ਕਰਵਾਉਂਦੀਆਂ ਹਨ। ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਵੱਡੇ ਵੱਡੇ ਪੁਤਲੇ ਬਣਾਉਣ ਵਾਲੇ ਕਾਰੀਗਰਾਂ ਦਾ ਕਹਿਣਾ ਹੈ ਕਿ ਇਸ ਵਾਰ ਇਨ੍ਹਾਂ ਪੁਤਲਿਆਂ ਦੀ ਕੀਮਤ ਕਾਫ਼ੀ ਵਧ ਗਈ ਹੈ...

ਕੋਵਿਡ ਦੇ ਚੱਲਦੇ ਲਗਭਗ ਤਿੰਨ ਸਾਲ ਬਾਅਦ ਹੁਣ ਦੇਸ਼ ਵਿੱਚ ਬਿਨਾ ਕਿਸੇ ਕੋਵਿਡ ਗਾਈਡਲਾਈਨਜ ਸਾਰੇ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਏ ਜਾਣੇ ਹਨ। ਹਾਲਾਂਕਿ ਪਿਛਲੇ ਸਾਲ ਵੀ ਸਾਰੇ ਤਿਉਹਾਰ ਮਨਾਏ ਗਏ ਸੀ ਪਰ ਸਰਕਾਰ ਵੱਲੋਂ ਦਸੀਆਂ ਗਾਈਡਲਾਈਨਜ ਦੇ ਅੰਦਰ ਰਹਿੰਦਿਆਂ। ਇਸ ਕੋਵਿਡ ਦੇ ਕਾਰਨ ਜਿਥੇ ਆਮ ਲੋਕ ਪ੍ਰਭਾਵਿਤ ਹੋਏ ਸਨ ਓਥੇ ਹੀ ਇਹਨਾਂ ਤਿਉਹਾਰਾਂ ਨੂੰ ਮਹਿੰਗਾਈ ਦੀ ਮਾਰ ਵੀ ਝੇਲਣੀ ਪਈ ਸੀ। ਦੇਸ਼ 'ਚ 4-5 ਅਕਤੂਬਰ ਨੂੰ ਦੁਸਹਿਰਾ ਮਨਾਇਆ ਜਾਣਾ ਹੈ। ਇਸ ਦੁਸਹਿਰੇ ਨੂੰ ਵੀ ਹੁਣ GST ਦੀ ਮਾਰ ਝੇਲਣੀ ਪਵੇਗੀ।   


ਜੇਕਰ ਦੁਸਹਿਰੇ ਦੀ ਗੱਲ ਕਰੀਏ ਤਾਂ ਦੁਸਹਿਰੇ ਲਈ ਪੁਤਲੇ ਬਨਾਉਣ ਲਈ ਪੂਰੇ ਦੇਸ਼ ਵਿੱਚ ਵੱਖ ਵੱਖ ਰਾਮ ਲੀਲਾ ਕਮੇਟੀਆਂ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਤਿਆਰ ਕਰਵਾਉਂਦੀਆਂ ਹਨ। ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਵੱਡੇ ਵੱਡੇ ਪੁਤਲੇ ਬਣਾਉਣ ਵਾਲੇ ਕਾਰੀਗਰਾਂ ਦਾ ਕਹਿਣਾ ਹੈ ਕਿ ਇਸ ਵਾਰ ਇਨ੍ਹਾਂ ਪੁਤਲਿਆਂ ਦੀ ਕੀਮਤ ਕਾਫ਼ੀ ਵਧ ਗਈ ਹੈ। ਇਨ੍ਹਾਂ ਤੇ ਵੀ ਮਹਿੰਗਾਈ ਦਾ ਅਸਰ ਦੇਖਣ ਨੂੰ ਮਿਲਿਆ ਹੈ। ਜਲੰਧਰ ਵਿੱਚ ਪੁਤਲੇ ਬਣਾਉਣ ਵਾਲੇ ਕਾਰੀਗਰ ਸੰਜੀਵਨ ਰਾਮ ਦਾ ਕਹਿਣਾ ਹੈ ਕਿ ਇਕ ਸਮਾਂ ਸੀ ਜਦੋਂ ਉਹ ਲੇਹ ਲੱਦਾਖ ਤਕ ਪੁਤਲੇ ਬਣਾਉਣ ਜਾਂਦੇ ਸੀ ਪਰ ਅੱਜ ਹਾਲਾਤ ਅਜਿਹੇ ਹੋ ਗਏ ਹਨ ਕਿ ਲੋਕ ਵਧਦੀ ਮਹਿੰਗਾਈ ਦੇ ਕਾਰਨ ਲੋਕਲ ਕਾਰੀਗਰ ਤੋਂ ਹੀ ਪੁਤਲੇ ਬਣਵਾ ਲੈਂਦੇ ਹਨ। ਇੱਥੋਂ ਤੱਕ ਕਿ ਇਨ੍ਹਾਂ ਪੁਤਲਿਆਂ ਦੀ ਕੀਮਤ ਵੀ ਜੀਐਸਟੀ ਕਰਕੇ ਪਹਿਲੇ ਨਾਲੋਂ ਕਾਫੀ ਵਧ ਗਈ ਹੈ। ਸੰਜੀਵਨ ਰਾਮ ਮੁਤਾਬਕ ਜੋ ਪੁਤਲਾ ਪਹਿਲੇ 15 ਤੋਂ 20 ਹਜ਼ਾਰ ਦਾ ਉਹ ਵੇਚਦਾ ਸੀ, ਉਸੇ ਪੁਤਲੇ ਦੀ ਕੀਮਤ ਹੁਣ 25 ਤੋ 30 ਹਜ਼ਾਰ ਹੋ ਗਈ ਹੈ। ਅੱਜ ਪੁਤਲਾ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਬਾਂਸ, ਕਾਗਜ਼, ਕੱਪੜੇ ਅਤੇ ਪਟਾਕਿਆਂ ਤੇ ਜੀਐੱਸਟੀ ਲੱਗ ਚੁੱਕਾ ਹੈ ਜਿਸ ਕਰਕੇ ਪੁਤਲਿਆਂ ਦੀ ਕੀਮਤ ਵਿੱਚ ਇਹ ਵਾਧਾ ਹੋਇਆ ਹੈ। 

ਉਧਰ ਵੱਖ ਵੱਖ ਦੁਸਹਿਰਿਆਂ ਦੇ ਆਯੋਜਕ ਵੀ ਮੰਨਦੇ ਨੇ ਕਿ ਇਸ ਵਾਰ ਜੀਐਸਟੀ ਕਰਕੇ ਪੁਤਲਿਆਂ, ਤਿਉਹਾਰਾਂ ਨੂੰ ਮਨਾਉਣ ਵਾਲੀਆਂ ਹੋਰ ਚੀਜ਼ਾਂ ਦੁੱਧ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ। ਉਨ੍ਹਾਂ ਮੁਤਾਬਕ ਕੇਂਦਰ ਅਤੇ ਸੂਬਾ ਸਰਕਾਰ ਅੱਗੇ ਵੀ ਇਹ ਗੁਹਾਰ ਲਗਾਈ ਹੈ ਕਿ ਧਾਰਮਿਕ ਕੰਮਾਂ ਲਈ ਇਸਤੇਮਾਲ ਹੋਣ ਵਾਲੇ ਸਮਾਨ ਉੱਪਰ ਸਰਕਾਰ ਨੂੰ ਜੀਐੱਸਟੀ ਸਹੀ ਲਗਾਉਣਾ ਚਾਹੀਦਾ ਤਾਂ ਕਿ ਲੋਕ ਇਨ੍ਹਾਂ ਚੀਜ਼ਾਂ ਤੋਂ ਦੂਰ ਹੁੰਦੇ ਹੋਏ ਇਨ੍ਹਾਂ ਨੂੰ ਹੋਰ ਧੂਮਧਾਮ ਨਾਲ ਮਨਾ ਸਕਣ। Get the latest update about dussehra putla, check out more about dussehra 2022, rawan putla & dussehra festival

Like us on Facebook or follow us on Twitter for more updates.