ਕੱਲ ਰਾਤ ਨੂੰ ਜਲੰਧਰ ਦੇ ਕੰਪਨੀ ਬਾਗ਼ ਚੌਂਕ 'ਚ ਸਥਿਤ ਮਸ਼ਹੂਰ ਕ੍ਰੀਮਕਾ ਆਈਸਕ੍ਰੀਮ ਪਾਰਲਰ 'ਚ ਜੀਐਸਟੀ ਵਿਭਾਗ ਦੇ ਵਲੋਂ ਛਾਪੇਮਾਰੀ ਕੀਤੀ ਗਈ। ਦੇਰ ਰਾਤ ਹੋਈ ਇਸ ਛਾਪੇਮਾਰੀ 'ਚ ਜੀਐਸਟੀ ਵਿਭਾਗ ਅਧਿਕਾਰੀ ਕ੍ਰੀਮਕਾ ਆਈਸ ਕਰੀਮ ਦਾ ਰਿਕਾਰਡ ਚੈੱਕ ਕਰਦੇ ਰਹੇ। ਇਹ ਛਾਪੇਮਾਰੀ ਕਿਉਂ ਹੋਈ ਹੈ ਇਸ ਬਾਰੇ ਹਜੇ ਵਿਭਾਗ ਦੇ ਵਲੋਂ ਕਿਸੇ ਤਰ੍ਹਾਂ ਦਾ ਬਿਆਨ ਨਹੀਂ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:- ਆਪ ਦਾ ਕਾਂਗਰਸ ਤੇ ਸ਼ਿਕੰਜਾ, ਭੋਆ ਤੋਂ ਸਾਬਕਾ ਕਾਂਗਰਸ ਵਿਧਾਇਕ ਨੂੰ ਨਜਾਇਜ਼ ਰੇਤ ਮਾਈਨਿੰਗ ਦੇ ਦੋਸ਼ 'ਚ ਕੀਤਾ ਗ੍ਰਿਫਤਾਰ
ਛਾਪੇਮਾਰੀ ਦੇ ਦੌਰਾਨ ਪਹਿਲਾਂ ਤਾਂ ਦੁਕਾਨ ਅੰਦਰ ਗਾਹਕਾਂ ਦੀ ਭੀੜ ਰਹੀ ਪਰ ਬਾਅਦ 'ਚ ਇਸ ਨੂੰ ਬੰਦ ਕਰ ਦਿੱਤਾ ਗਿਆ। ਰਾਤ ਵਜੇ ਤੋਂ ਲੈਕੇ 11 ਵਜੇ ਤੱਕ gst ਵਿਭਾਗ ਨੇ ਸਾਰੇ ਪੇਪਰ ਦਸਤਾਵੇਜਾਂ ਦੀ ਜਾਂਚ ਪੜਤਾਲ ਕੀਤੀ। ਖਦਸ਼ਾ ਹੈ ਕਿ ਜੀਐਸਟੀ 'ਚ ਹੇਰਾਫੇਰੀ ਦੇ ਕਾਰਨ ਕ੍ਰੀਮਿਕਾ ਆਈਸ ਕਰੀਮ ਪਾਰਲਰ 'ਚ ਇਹ ਛਾਪੇਮਾਰੀ ਕੀਤੀ ਗਈ ਹੋਵੇ। ਇਹ ਅਫਵਾਹ ਵੀ ਸੀ ਕਿ ਵਿਭਾਗ ਨੂੰ ਕ੍ਰੀਮਿਕਾ ਆਈਸ ਕਰੀਮ ਵਿੱਚ ਜੀਐਸਟੀ ਦੀ ਚੋਰੀ ਦੀ ਸ਼ਿਕਾਇਤ ਮਿਲੀ ਸੀ।
ਹਾਲਾਂਕਿ ਕੁਝ ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਛਾਪੇਮਾਰੀ ਨਹੀਂ ਸਗੋਂ ਰੁਟੀਨ ਚੈਕਿੰਗ ਸੀ। ਜਿੱਥੇ ਵੀ ਕੋਈ ਸ਼ੱਕ ਹੁੰਦਾ ਹੈ, ਵਿਭਾਗ ਉੱਥੇ ਚੈਕਿੰਗ ਲਈ ਜਾਂਦਾ ਹੈ। ਉੱਥੇ ਜਾ ਕੇ ਜਾਂਚ ਕੀਤੀ ਜਾਂਦੀ ਹੈ ਕਿ ਜੀਐਸਟੀ ਸਹੀ ਢੰਗ ਨਾਲ ਕੱਟਿਆ ਜਾ ਰਿਹਾ ਹੈ ਜਾਂ ਨਹੀਂ।
Get the latest update about jalandhar news, check out more about cremica icecream parlour, gst, jalandhar cremica & gst raid at cremica jalandhar
Like us on Facebook or follow us on Twitter for more updates.