ਗੁਣਾਂ ਨਾਲ ਭਰਪੂਰ ਹੈ ਅਮਰੂਦ, ਜਾਣੋ ਰੋਜ਼ਾਨਾ ਇੱਕ ਅਮਰੂਦ ਖਾਣ ਨਾਲ ਮਿਲਣ ਵਾਲੇ ਇਹ ਖਾਸ ਫਾਇਦੇ

ਅਮਰੂਦ ਨੂੰ ਕੱਟ ਕੇ ਉਸ ਦੇ ਟੁਕੜਿਆਂ 'ਚ ਕਾਲਾ ਨਮਕ, ਲਾਲ ਮਿਰਚ ਲਗਾ ਕੇ ਖਾਣ ਦਾ ਮਜ਼ਾ ਹੀ ਕੁਝ ਹੋਰ ਹੈ....

ਕੁਝ ਫਲ ਖਾਣ ਦਾ ਵੱਖਰਾ ਹੀ ਮਜ਼ਾ ਹੁੰਦਾ ਹੈ। ਇਸ ਤਰ੍ਹਾਂ ਅਮਰੂਦ ਬੱਚਿਆਂ ਅਤੇ ਵੱਡਿਆਂ ਦੋਵਾਂ ਨੂੰ ਪਸੰਦ ਹੁੰਦਾ ਹੈ। ਅਮਰੂਦ ਨੂੰ ਕੱਟ ਕੇ ਉਸ ਦੇ ਟੁਕੜਿਆਂ 'ਚ ਕਾਲਾ ਨਮਕ, ਲਾਲ ਮਿਰਚ ਲਗਾ ਕੇ ਖਾਣ ਦਾ ਮਜ਼ਾ ਹੀ ਕੁਝ ਹੋਰ ਹੈ। ਅਮਰੂਦ ਸਿਰਫ ਸਵਾਦ ਹੀ ਨਹੀਂ, ਸਗੋਂ ਸਿਹਤ ਲਈ ਵੀ ਬਹੁਤ ਫਾਇਦੇਮੰਦ ਹਨ। ਅਮਰੂਦ ਵਿੱਚ ਮਿੱਠੇ ਦੀ ਬਹੁਤ ਘੱਟ ਮਾਤਰਾ ਪਾਈ ਜਾਂਦੀ ਹੈ ਜੋ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੈ। ਇਸਦੇ ਨਾਲ ਹੀ ਅਮਰੂਦ 'ਚ ਵਿਟਾਮਿਨ ਸੀ, ਵਿਟਾਮਿਨ ਏ, ਵਿਟਾਮਿਨ ਕੇ, ਕਾਰਬੋਹਾਈਡ੍ਰੇਟ, ਡਾਇਟਰੀ ਫਾਈਬਰ, ਕੈਲੋਰੀ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਆਓ ਜਾਣਦੇ ਹਾਂ ਇਸ ਨੂੰ ਖਾਣ ਦੇ ਫਾਇਦੇ-

1. ਪਾਚਨ ਲਈ ਫਾਇਦੇਮੰਦ
ਜੇਕਰ ਤੁਸੀਂ ਪੇਟ ਦਰਦ ਤੋਂ ਪਰੇਸ਼ਾਨ ਹੋ ਜਾਂ ਤੁਹਾਨੂੰ ਪਾਚਨ ਨਾਲ ਜੁੜੀ ਸਮੱਸਿਆ ਹੈ ਤਾਂ ਰੋਜ਼ਾਨਾ ਇੱਕ ਅਮਰੂਦ ਖਾਣਾ ਸ਼ੁਰੂ ਕਰ ਦਿਓ। ਇਸ ਨਾਲ ਤੁਹਾਡੀ ਪਾਚਨ ਕਿਰਿਆ ਵਿੱਚ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਅਮਰੂਦ 'ਚ ਕਾਫੀ ਫਾਈਬਰ ਹੁੰਦੇ ਹਨ ਜਿਸ ਨਾਲ ਸਵੇਰੇ ਪੇਟ ਵੀ ਆਸਾਨੀ ਨਾਲ ਸਾਫ਼ ਹੋ ਜਾਂਦਾ ਹੈ।

2. ਦਿਲ ਲਈ ਫਾਇਦੇਮੰਦ 
ਜੇਕਰ ਤੁਸੀਂ ਆਪਣੇ ਦਿਲ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਅਮਰੂਦ ਨੂੰ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਅਮਰੂਦ ਵਿੱਚ ਮੌਜੂਦ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ। ਇਸ ਲਈ ਤੁਸੀ ਹਰ ਰੋਜ਼ ਇੱਕ ਤੋਂ ਦੋ ਅਮਰੂਦ ਖਾ ਸਕਦੇ ਹੋ। 

3. ਹੈਲਥੀ ਸਕਿਨ ਲਈ ਫਾਇਦੇਮੰਦ  
ਅਮਰੂਦ ਸਿਰਫ ਸਿਹਤ ਲਈ ਹੀ ਨਹੀਂ, ਸਗੋਂ ਕਿ ਹੈਲਥੀ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਅਮਰੂਦ 'ਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ, ਜਿਸ ਕਾਰਨ ਇਹ ਫ੍ਰੀ ਰੈਡੀਕਲਸ ਨਾਲ ਲੜਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ਨੂੰ ਡੀਟੌਕਸਫਾਈ ਵੀ ਕਰਦਾ ਹੈ। ਜਿਸ ਨਾਲ ਸਾਡੀ ਸਕਿਨ ਸੁੰਦਰ ਅਤੇ ਚਮਕਦਾਰ ਬਣਦੀ ਹੈ। 

4. ਐਕਟਿਵ ਰੱਖਦਾ ਹੈ
ਜੇਕਰ ਤੁਹਾਨੂੰ ਮੋਰਨਿੰਗ ਸਿਕਨੇਸ ਦੀ ਬੀਮਾਰੀ ਹੈ ਤਾਂ ਤੁਹਾਨੂੰ ਅਮਰੂਦ ਨੂੰ ਰੋਜਾਨਾ ਖਾਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਸਰੀਰ ਐਕਟਿਵ ਰਹਿੰਦਾ ਹੈ ਅਤੇ ਤੁਹਾਡਾ ਮੂਡ ਵੀ ਠੀਕ ਰਹਿੰਦਾ ਹੈ। ਐਕਟਿਵ ਰਹਿਣ ਲਈ ਅਮਰੂਦ ਨੂੰ ਹੋਰ ਫਲਾਂ ਦੇ ਨਾਲ ਖਾਓ। 

5. ਭਾਰ ਘਟਾਉਣ 'ਚ ਮਦਦਗਾਰ 
ਜੇਕਰ ਤੁਹਾਨੂੰ ਜ਼ਿਆਦਾ ਭੁੱਖ ਲੱਗਦੀ ਹੈ ਜਾਂ ਮਿੱਠੇ ਖਾਣ ਦੀ ਕਰੇਵਿੰਗ ਹੁੰਦੀ ਹੈ ਤਾਂ ਅਮਰੂਦ ਖਾਣਾ ਸ਼ੁਰੂ ਕਰ ਦਿਓ। ਇਸ ਨੂੰ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਤੁਹਾਨੂੰ ਕੁਝ ਵੀ ਖਾਣ ਦਾ ਮਨ ਨਹੀਂ ਹੁੰਦਾ। ਇਸ ਨਾਲ ਤੁਹਾਨੂੰ ਸਨੈਕ ਦੀ ਕਰੇਵਿੰਗ ਵੀ ਨਹੀਂ ਰਹਿੰਦੀ। ਇਸ ਤਰਾਂ ਅਮਰੂਦ ਵਜੋਂ ਘਟਾਉਣ 'ਚ ਮਦਦਗਾਰ ਸਾਬਿਤ ਹੋ ਸਕਦਾ ਹੈ। 

Get the latest update about TRUESCOOP NEWS, check out more about HEALTH BENEFITS OF GAUAVA, HEALTHY NEWS, GAUAVA & BENEFITS OF GAUAVA

Like us on Facebook or follow us on Twitter for more updates.