ਗੁਜਰਾਤ: ਭੂਤ ਦੇ ਡਰ ਨਾਲ ਆਪਣੀ ਹੀ 14 ਸਾਲਾਂ ਬੇਟੀ ਦਾ ਕਤਲ

ਗੁਜਰਾਤ ਦੇ ਗਿਰ ਸੋਮਨਾਥ ਵਿੱਚ ਇਹ ਅਜੀਬ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਥੇ ਇੱਕ ਵਿਅਕਤੀ ਨੇ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ। ਦੋਸ਼ੀ ਪਿਤਾ ਮੁਤਾਬਿਕ ਉਸ ਦੀ 14 ਸਾਲਾਂ ਬੇਟੀ ਨੂੰ ਭੂਤ ਮਿਲਣ ਆਉਂਦਾ ਸੀ...

ਗੁਜਰਾਤ ਦੇ ਗਿਰ ਸੋਮਨਾਥ ਵਿੱਚ ਇਹ ਅਜੀਬ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਥੇ ਇੱਕ ਵਿਅਕਤੀ ਨੇ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ। ਦੋਸ਼ੀ ਪਿਤਾ ਮੁਤਾਬਿਕ ਉਸ ਦੀ 14 ਸਾਲਾਂ ਬੇਟੀ ਨੂੰ ਭੂਤ ਮਿਲਣ ਆਉਂਦਾ ਸੀ। ਇਸੇ ਡਰ ਕਾਰਨ ਉਸ ਨੇ ਆਪਣੀ ਬੇਟੀ ਨੂੰ ਲਗਾਤਾਰ ਸੱਤ ਦਿਨ ਭੁੱਖਾ ਰੱਖਿਆ ਅਤੇ ਉਸ ਨੂੰ ਤੰਗ-ਪ੍ਰੇਸ਼ਾਨ ਵੀ ਕੀਤਾ। ਇੱਕ ਹਫ਼ਤੇ ਦੇ ਤਸ਼ੱਦਦ ਤੋਂ ਬਾਅਦ ਆਖਿਰਕਾਰ ਲੜਕੀ ਦੀ ਮੌਤ ਹੋ ਗਈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਣਕਾਰੀ ਹਾਸਲ ਕੀਤੀ। ਪੁਲਿਸ ਦੁਆਰਾ ਦਿੱਤੀ ਜਾਣਕਾਰੀ ਮੁਤਾਬਿਕ ਇਹ ਘਟਨਾ ਤਲਾਲਾ ਤਾਲੁਕਾ ਦੇ ਧਵਾ ਪਿੰਡ ਦੀ ਹੈ। ਮ੍ਰਿਤਕ ਦੀ ਪਛਾਣ ਧੀਰਿਆ ਅਕਬਰੀ ਵਜੋਂ ਹੋਈ ਹੈ ਜਦਕਿ ਉਸ ਦੇ ਪਿਤਾ ਦੀ ਪਛਾਣ ਭਾਵੇਸ਼ ਅਕਬਰੀ ਵਜੋਂ ਹੋਈ ਹੈ। ਭਾਵੇਸ਼ ਅਕਬਰੀ ਨੇ ਆਪਣੀ ਧੀ ਨੂੰ 1 ਤੋਂ 7 ਅਕਤੂਬਰ ਤੱਕ ਘਰ ਤੋਂ ਵੱਖਰੇ ਖੇਤ ਵਿੱਚ ਇਕੱਲੀ ਰੱਖਿਆ। ਇਸ ਦੌਰਾਨ ਭਾਵੇਸ਼ ਦਾ ਵੱਡਾ ਭਰਾ ਦਿਲੀਪ ਵੀ ਉਸ ਦੇ ਨਾਲ ਸੀ। ਇਨ੍ਹਾਂ ਨੇ ਮਿਲ ਕੇ ਲੜਕੀ 'ਤੇ ਕਈ ਤਰ੍ਹਾਂ ਨਾਲ ਤਸ਼ੱਦਦ ਕੀਤਾ ਅਤੇ ਇਕ ਹਫਤੇ ਤੱਕ ਖਾਣਾ-ਪਾਣੀ ਵੀ ਨਹੀਂ ਦਿੱਤਾ।



ਜਾਣਕਾਰੀ ਮੁਤਾਬਕ ਭਾਵੇਸ਼ ਅਕਬਰੀ ਪਰਿਵਾਰ ਨਾਲ ਸੂਰਤ 'ਚ ਰਹਿੰਦਾ ਹੈ। ਉਸ ਨੂੰ ਲੱਗਾ ਕਿ ਉਸ ਦੀ ਧੀ ਦੇ ਸਰੀਰ 'ਤੇ ਭੂਤ ਨੇ ਕਬਜ਼ਾ ਕਰ ਲਿਆ ਹੈ। ਇਸ ਤੋਂ ਬਾਅਦ ਉਹ ਆਪਣੀ ਧੀ ਨਾਲ ਪਿੰਡ ਧਵਾ ਆ ਗਿਆ। ਇੱਥੇ ਤਸ਼ੱਦਦ ਦਾ ਸ਼ਿਕਾਰ ਹੋਈ ਲੜਕੀ ਦੀ 7 ਅਕਤੂਬਰ ਨੂੰ ਮੌਤ ਹੋ ਗਈ ਸੀ। ਮ੍ਰਿਤਕ ਦੇਹ ਨੂੰ ਉਸਦੇ ਪਿਤਾ ਅਤੇ ਚਾਚੇ ਨੇ ਸਸਕਾਰ ਕਰ ਦਿੱਤਾ ਹੈ। ਸੂਚਨਾ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਕਾਲਾ ਜਾਦੂ ਦਾ ਸਮਾਨ ਬਰਾਮਦ ਕੀਤਾ। 

ਐਸਪੀ ਮਨੋਹਰ ਸਿੰਘ ਜਡੇਜਾ ਅਨੁਸਾਰ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿੱਚ ਕੋਈ ਤਾਂਤਰਿਕ ਸ਼ਾਮਲ ਹੈ ਜਾਂ ਨਹੀਂ। ਫਿਲਹਾਲ ਦੋਵਾਂ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੜਕੀ ਦੇ ਪਿਤਾ ਨੇ ਕਿਸ ਦੇ ਕਹਿਣ 'ਤੇ ਮਾਸੂਮ ਨੂੰ ਤੰਗ-ਪ੍ਰੇਸ਼ਾਨ ਕੀਤਾ।

Get the latest update about BLACK MAGIC, check out more about GUJARAT NEWS & GUJARAT MURDER

Like us on Facebook or follow us on Twitter for more updates.