ਮਹਿਲਾਵਾਂ ਲਈ ਵਰਦਾਨ ਹੈ ਗੁਲਕੰਦ, ਜਾਣੋ ਇਸ ਦੇ ਫਾਈਦੇ

ਭੋਜਨ ਦਾ ਸਵਾਦ ਵਧਾਉਣ ਲਈ ਆਮ ਤੌਰ 'ਤੇ ਵਰਤਿਆ ਜਾਣ ਵਾਲਾ ਗੁਲਕੰਦ ...

ਨਵੀਂ ਦਿੱਲੀ — ਭੋਜਨ ਦਾ ਸਵਾਦ ਵਧਾਉਣ ਲਈ ਆਮ ਤੌਰ 'ਤੇ ਵਰਤਿਆ ਜਾਣ ਵਾਲਾ ਗੁਲਕੰਦ ਮਹਿਲਾਵਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।ਆਯੁਰਵੈਦ 'ਚ ਪਿੱਤ ਦੋਸ਼ ਕਾਰਨ ਪੈਦਾ ਹੋਣ ਵਾਲੀਆਂ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਗੁਲਕੰਦ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਗੁਲਕੰਦ 'ਚ ਮੌਜੂਦ ਕਈ ਗੁਣਾਂ ਕਾਰਨ ਵਿਅਕਤੀ ਨੂੰ ਸੁਸਤੀ, ਖੁੱਜਲੀ, ਸਰੀਰ ਦਾ ਦਰਦ, ਥਕਾਨ ਦੇ ਨਾਲ-ਨਾਲ ਜਲਨ ਕਾਰਨ ਪੈਦਾ ਹੋਣ ਵਾਲੀ ਬਿਮਾਰੀਆਂ 'ਚ ਰਾਹਤ ਮਿਲਦੀ ਹੈ।ਇੰਨਾ ਹੀ ਨਹੀਂ ਗੁਲਕੰਦ ਦੀ ਵਰਤੋਂ ਕਰਨ ਨਾਲ ਮਹਿਲਾਵਾਂ ਨੂੰ ਸਿਹਤ ਨਾਲ ਜੁੜੀਆਂ ਆਪਣੀਆਂ ਵੱਡੀਆਂ ਸਮੱਸਿਆਵਾਂ ਤੋਂ ਵੀ ਮੁਕਤੀ ਮਿਲ ਜਾਂਦੀ ਹੈ।ਆਓ ਜਾਣੋ ਹਾਂ ਇਸ ਦੇ ਕਈ ਫਾਇਦੇ।

ਟਮੀ ਨੂੰ ਰੱਖੇ ਹੈਪੀ-
ਗੁਲਕੰਦ ਦਾ ਸੇਵਨ ਕਰਨ ਵਾਲ ਪੇਟ 'ਚ ਤੇਜਾਬੀ ਪੈਦਾ ਨਹੀਂ ਹੁੰਦੀ। ਇਹ ਪੇਟ ਦੀ ਗਰਮੀ ਘੱਟ ਕਰਦਾ ਹੈ।ਇਸ ਤੋਂ ਇਲਾਵਾ ਇਸ ਦਾ ਸੇਵਨ ਕਰਨ ਨਾਲ ਆਂਤੜੀਆਂ ਦੇ ਅਲਸਰ ਅਤੇ ਸੋਜ ਵਿੱਚ ਵੀ ਰਾਹਤ ਮਿਲਦੀ ਹੈ।ਇਹ ਆਂਤੜੀਆਂ ਦਾ ਇਲਾਜ ਕਰਦਾ ਹੈ ਅਤੇ ਲੀਵਰ ਨੂੰ ਮਜ਼ਬੂਤ ਕਰਦਾ ਹੈ।ਇਹ ਭੁੱਖ ਅਤੇ ਪਾਚਨ ਵਿੱਚ ਸੁਧਾਰ ਕਰਦਾ ਹੈ।

ਰੋਜ਼ ਖਾਓ ਇਕ ਸੇਬ, ਇਨ੍ਹਾਂ ਬੀਮਾਰੀਆਂ ਤੋਂ ਮਿਲੇਗਾ ਛੁਟਕਾਰਾ

ਚਮੜੀ ਲਈ ਵਰਦਾਨ ਗੁਲਕੰਦ-
ਗੁਲਕੰਦ ਦਾ ਸੇਵਨ ਕਰਨ ਨਾਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਦਾਗ਼ ਥੱਬੇ ਦੂਰ ਹੁੰਦੇ ਹਨ।ਚਿਹਰੇ ਦੀ ਸੋਜ ਅਤੇ ਅੱਖਾਂ ਦੀ ਲਾਲੀ ਨੂੰ ਘੱਟ ਕਰਕੇ ਮੂੰਹ ਦੇ ਛਾਲਿਆਂ ਦਾ ਵੀ ਇਲਾਜ ਕਰਦਾ ਹੈ।

ਪ੍ਰਜਨਨ 'ਚ ਵੀ ਸਹਾਇਕ-
ਪੀਰੀਅਡਸ ਦੌਰਾਨ ਮਹਿਲਾਵਾਂ ਨੂੰ ਹੋਣ ਵਾਲੀ ਜ਼ਿਆਦਾ ਬਲੀਡਿੰਗ ਅਤੇ ਲੂਕੋਰੀਆ ਵਰਗੀ ਪ੍ਰੇਸ਼ਾਨੀ ਦਾ ਵੀ ਇਲਾਜ ਕਰਦਾ ਹੈ।ਰੋਜ਼ਾਨਾ ਇੱਕ ਚੱਮਚ ਗੁਲਕੰਦ ਦਾ ਸੇਵਨ ਕਰਨ ਨਾਲ ਤੁਹਾਨੂੰ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਮੁਕਤੀ ਮਿਲ ਸਕਦੀ ਹੈ।

ਗੁਲਕੰਦ ਲੈਣ ਦਾ ਤਰੀਕਾ-
ਇਸ ਦਾ ਲਾਭ ਲੈਣ ਲਈ ਸਿਰਫ਼ 2 ਦਿਨਾਂ ਵਿੱਚ ਇਕ ਵਾਰ ਇਸ ਦਾ ਇੱਕ ਚੱਮਚ ਲਓ। ਤੁਸੀਂ ਇਸ ਨੂੰ ਲੱਸੀ, ਜੂਸ, ਮਿਲਕ ਸ਼ੇਕ, ਆਈਸ ਕਰੀਮ ਜਾਂ ਗੁਲਾਬ ਦੀ ਚਾਹ ਵਿੱਚ ਮਿਲਾ ਕੇ ਲੈ ਸਕਦੇ ਹੋ।

ਸ਼ਾਮ 6 ਵਜੋ ਤੋਂ ਬਾਅਦ ਖਾਣਾ ਖਾਣ ਵਾਲਾ ਵਿਅਕਤੀ ਇੰਨਾ ਗੰਭੀਰ ਬੀਮਾਰੀਆਂ ਨੂੰ ਦੇ ਰਿਹਾ ਸੱਦਾ, ਜਾਣੋ ਕਿਵੇਂ

Get the latest update about News In Punjabi, check out more about Health Benefit, Health News, Women Health & Health Care

Like us on Facebook or follow us on Twitter for more updates.