ਮਹਿਲਾਵਾਂ ਲਈ ਵਰਦਾਨ ਹੈ ਗੁਲਕੰਦ, ਇਨ੍ਹਾਂ ਬਿਮਾਰੀਆਂ ਤੋਂ ਹੋਵੇਗਾ ਛੁਟਕਾਰਾ

ਭੋਜਨ ਦਾ ਸਵਾਦ ਵਧਾਉਣ ਲਈ ਆਮ ਤੌਰ 'ਤੇ ਵਰਤਿਆ ਜਾਣ ਵਾਲਾ ਗੁਲਕੰਦ ਮਹਿਲਾਵਾਂ ...

ਨਵੀਂ ਦਿੱਲੀ — ਭੋਜਨ ਦਾ ਸਵਾਦ ਵਧਾਉਣ ਲਈ ਆਮ ਤੌਰ 'ਤੇ ਵਰਤਿਆ ਜਾਣ ਵਾਲਾ ਗੁਲਕੰਦ ਮਹਿਲਾਵਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਦੱਸ ਦੱਈਏ ਕਿ ਆਯੁਰਵੈਦ 'ਚ ਪਿੱਤ ਦੋਸ਼ ਕਾਰਨ ਪੈਦਾ ਹੋਣ ਵਾਲੀਆਂ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਗੁਲਕੰਦ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਗੁਲਕੰਦ 'ਚ ਮੌਜੂਦ ਕਈ ਗੁਣਾਂ ਕਾਰਨ ਵਿਅਕਤੀ ਨੂੰ ਸੁਸਤੀ, ਖੁੱਜਲੀ, ਸਰੀਰ ਦਾ ਦਰਦ, ਥਕਾਨ ਦੇ ਨਾਲ-ਨਾਲ ਜਲਨ ਕਾਰਨ ਪੈਦਾ ਹੋਣ ਵਾਲੀ ਬਿਮਾਰੀਆਂ 'ਚ ਰਾਹਤ ਮਿਲਦੀ ਹੈ। ਇੰਨਾ ਹੀ ਨਹੀਂ ਗੁਲਕੰਦ ਦੀ ਵਰਤੋਂ ਕਰਨ ਨਾਲ ਮਹਿਲਾਵਾਂ ਨੂੰ ਸਿਹਤ ਨਾਲ ਜੁੜੀਆਂ ਆਪਣੀਆਂ ਵੱਡੀਆਂ ਸਮੱਸਿਆਵਾਂ ਤੋਂ ਵੀ ਮੁਕਤੀ ਮਿਲ ਜਾਂਦੀ ਹੈ।  ਆਓ ਜਾਣੋ ਹਾਂ ਇਸ ਦੇ ਕਈ ਫਾਇਦੇ।

ਟਮੀ ਨੂੰ ਰੱਖੇ ਹੈਪੀ-
ਗੁਲਕੰਦ ਦਾ ਸੇਵਨ ਕਰਨ ਵਾਲ ਪੇਟ 'ਚ ਤੇਜਾਬੀ ਪੈਦਾ ਨਹੀਂ ਹੁੰਦੀ। ਇਹ ਪੇਟ ਦੀ ਗਰਮੀ ਘੱਟ ਕਰਦਾ ਹੈ। ਇਸ ਤੋਂ ਇਲਾਵਾ ਇਸ ਦਾ ਸੇਵਨ ਕਰਨ ਨਾਲ ਆਂਤੜੀਆਂ ਦੇ ਅਲਸਰ ਅਤੇ ਸੋਜ 'ਚ ਵੀ ਰਾਹਤ ਮਿਲਦੀ ਹੈ। ਇਹ ਆਂਤੜੀਆਂ ਦਾ ਇਲਾਜ ਕਰਦਾ ਹੈ ਅਤੇ ਲੀਵਰ ਨੂੰ ਮਜ਼ਬੂਤ ਕਰਦਾ ਹੈ। ਇਹ ਭੁੱਖ ਅਤੇ ਪਾਚਨ ਵਿੱਚ ਸੁਧਾਰ ਕਰਦਾ ਹੈ।

ਚਮੜੀ ਲਈ ਵਰਦਾਨ ਗੁਲਕੰਦ-
ਗੁਲਕੰਦ ਦਾ ਸੇਵਨ ਕਰਨ ਨਾਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਦਾਗ਼ ਥੱਬੇ ਦੂਰ ਹੁੰਦੇ ਹਨ। ਚਿਹਰੇ ਦੀ ਸੋਜ ਅਤੇ ਅੱਖਾਂ ਦੀ ਲਾਲੀ ਨੂੰ ਘੱਟ ਕਰਕੇ ਮੂੰਹ ਦੇ ਛਾਲਿਆਂ ਦਾ ਵੀ ਇਲਾਜ ਕਰਦਾ ਹੈ।

ਪ੍ਰਜਨਨ 'ਚ ਵੀ ਸਹਾਇਕ-
ਪੀਰੀਅਡਸ ਦੌਰਾਨ ਮਹਿਲਾਵਾਂ ਨੂੰ ਹੋਣ ਵਾਲੀ ਜ਼ਿਆਦਾ ਬਲੀਡਿੰਗ ਅਤੇ ਲੂਕੋਰੀਆ ਵਰਗੀ ਪ੍ਰੇਸ਼ਾਨੀ ਦਾ ਵੀ ਇਲਾਜ ਕਰਦਾ ਹੈ। ਰੋਜ਼ਾਨਾ ਇੱਕ ਚੱਮਚ
ਗੁਲਕੰਦ ਦਾ ਸੇਵਨ ਕਰਨ ਨਾਲ ਤੁਹਾਨੂੰ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਮੁਕਤੀ ਮਿਲ ਸਕਦੀ ਹੈ।

ਗੁਲਕੰਦ ਲੈਣ ਦਾ ਤਰੀਕਾ-
ਇਸ ਦਾ ਲਾਭ ਲੈਣ ਲਈ ਸਿਰਫ਼ 2 ਦਿਨਾਂ 'ਚ ਇਕ ਵਾਰ ਇਸ ਦਾ ਇੱਕ ਚੱਮਚ ਲਓ। ਤੁਸੀਂ ਇਸ ਨੂੰ ਲੱਸੀ, ਜੂਸ, ਮਿਲਕ ਸ਼ੇਕ, ਆਈਸ ਕਰੀਮ ਜਾਂ ਗੁਲਾਬ ਦੀ ਚਾਹ 'ਚ ਮਿਲਾ ਕੇ ਲੈ ਸਕਦੇ ਹੋ

ਜੇਕਰ ਤੁਹਾਡਾ ਵੀ ਹੁੰਦਾ ਹੈ ਸਿਰਦਰਦ ਤਾਂ ਨਾ ਲਓ ਹਲਕੇ 'ਚ, ਹੋ ਸਕਦੇ ਨੇ ਗੰਭੀਰ ਬਿਮਾਰੀਆਂ ਦੇ ਸੰਕੇਤ

Get the latest update about True Scoop News, check out more about Health Women Gulkand News, Beneficial Health, News In Punjabi & Gulkand Women

Like us on Facebook or follow us on Twitter for more updates.