ਪੰਜਾਬ 'ਚ ਗੰਨ ਕਲਚਰ, ਲਾਇਸੰਸੀ ਹਥਿਆਰਾਂ ਨਾਲ ਜਲੰਧਰ ਦੇ ਕਾਰੋਬਾਰੀ ਨੇ ਸ਼ਰੇਆਮ ਕੀਤੀ ਹਵਾਈ ਫਾਇਰਿੰਗ

ਹਾਲਹਿ 'ਚ ਜਲੰਧਰ ਦੇ ਇਕ ਜੁੱਤੀ ਕਾਰੋਬਾਰੀ ਦੁਆਰਾ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ...

ਪੰਜਾਬ 'ਚ ਜਿਥੇ ਪਹਿਲਾ ਹੀ ਗੰਨ ਕਲਚਰ ਦੇ ਮਸਲੇ ਤੇ ਅੱਗ ਭੜਕ ਰਹੀ ਹੈ, ਨੌਜਵਾਨਾਂ ਨੂੰ ਇਸ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਵਲੋਂ ਨਿਤ ਨਵੇਂ ਯਤਨ ਕੀਤੇ ਜਾ ਰਹੇ ਹਨ। ਹਾਲਹਿ 'ਚ ਜਲੰਧਰ ਦੇ ਇਕ ਜੁੱਤੀ ਕਾਰੋਬਾਰੀ ਦੁਆਰਾ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਜਲੰਧਰ ਦੇ ਸ਼ੇਖਾਂ ਬਾਜ਼ਾਰ ਦੇ ਇੱਕ ਜੁੱਤੀ ਵਪਾਰੀ ਵੱਲੋਂ ਲਾਇਸੰਸੀ ਹਥਿਆਰਾਂ ਨਾਲ ਹਵਾ ਵਿੱਚ ਗੋਲੀ ਚਲਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ।


ਉਸੇ ਕਾਰੋਬਾਰੀ ਨੇ ਆਪਣੀ ਇੰਸਟਾਗ੍ਰਾਮ ਆਈ.ਡ ਤੋਂ ਵੀਡੀਓ ਅਪਲੋਡ ਕੀਤੀ ਹੈ। ਇਸ ਆਈ.ਡੀ. ਤੇ ਹਥਿਆਰ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਹੋਰ ਹਥਿਆਰਾਂ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਇੱਕ ਵਿਆਹ ਸਮਾਗਮ ਦੀ ਹੈ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਇੰਨੀ ਸਖ਼ਤੀ ਕਰਨ ਦੇ ਬਾਵਜੂਦ ਲੋਕ ਹਵਾ ਵਿੱਚ ਫਾਇਰਿੰਗ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ।

ਇਸ ਮਾਮਲੇ ਵਿੱਚ ਡੀਸੀਪੀ ਜਸਕਿਰਨਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਵੀਡੀਓ ਕਿਸ ਇਲਾਕੇ ਦੀ ਹੈ, ਜੇਕਰ ਇਹ ਕਲਿੱਪ ਜਲੰਧਰ ਦੀ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਰ ਜੇਕਰ ਕਿਸੇ ਹੋਰ ਸ਼ਹਿਰ ਨਾਲ ਅਜਿਹਾ ਹੋਇਆ ਤਾਂ ਉਸ ਇਲਾਕੇ ਦੀ ਪੁਲਿਸ ਨੂੰ ਸੂਚਿਤ ਕੀਤਾ ਜਾਵੇਗਾ।

Get the latest update about GUN CULTURE IN PUNJAB, check out more about PUNJAB NEWS, JALANDHAR NEWS, JALANDHAR BUSINESSMAN OPENLY FIRING & GUNS

Like us on Facebook or follow us on Twitter for more updates.