ਜਲੰਧਰ ਤੋਂ ਆਪ MLA ਸ਼ੀਤਲ ਅੰਗੂਰਾਲ ਦੇ ਗੰਨਮੈਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਆਤਮ ਹੱਤਿਆ

ਗੰਨਮੈਨ ਪਿੱਛਲੇ 10 ਦਿਨਾਂ ਤੋਂ ਡਿਉਟੀ ਤੇ ਨਹੀਂ ਆ ਰਿਹਾ ਸੀ। ਵਿਧਾਇਕ ਸ਼ੀਤਲ ਅੰਗੂਰਾਲ ਅਨੁਸਾਰ ਸਵੇਰੇ 10 ਵਜੇ ਦੇ ਨੇੜੇ ਉਸ ਦੇ ਬਸਤੀ ਦਾਨਿਸ਼ਮੰਦਾ ਦੇ ਘਰ ਨੇੜੇ ਬਣੇ ਗਾਰਡ ਮੁਲਾਜਮ ਦੇ ਕਮਰੇ 'ਚ ਜਾ ਖੁਦ ਨੂੰ ਗੋਲੀ ਮਾਰ ਲਈ...

ਜਲੰਧਰ ਵੈਸਟ ਤੋਂ ਆਪ ਦੇ ਐਮਐਲਏ ਸ਼ੀਤਲ ਅੰਗੂਰਾਲ ਦੇ ਗੰਨਮੈਨ ਨੂੰ ਖੁਦ ਨੂੰ ਗੋਲੀ ਮਾਰ ਨੇ ਆਤਮ ਹੱਤਿਆ ਕਰ ਲਈ ਹੈ। ਗੋਲੀ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।ਪੁਲਿਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਪਵਨ ਕੁਮਾਰ ਵਜੋਂ ਹੋਈ ਹੈ। 

ਵਿਧਾਇਕ ਸ਼ੀਤਲ ਅੰਗੂਰਾਲ ਦਾ ਕਹਿਣਾ ਹੈ ਕਿ ਅੱਜ ਗੰਨਮੈਨ ਜ਼ਿਲ੍ਹਾ ਜਲੰਧਰ ਦੇ ਮਹਿਤਪੁਰ ਦਾ ਰਹਿਣ ਵਾਲਾ ਸੀ। ਗੰਨਮੈਨ ਪਿੱਛਲੇ 10 ਦਿਨਾਂ ਤੋਂ ਡਿਉਟੀ ਤੇ ਨਹੀਂ ਆ ਰਿਹਾ ਸੀ। ਵਿਧਾਇਕ ਸ਼ੀਤਲ ਅੰਗੂਰਾਲ ਅਨੁਸਾਰ ਸਵੇਰੇ 10 ਵਜੇ ਦੇ ਨੇੜੇ ਉਸ ਦੇ ਬਸਤੀ ਦਾਨਿਸ਼ਮੰਦਾ ਦੇ ਘਰ ਨੇੜੇ ਬਣੇ ਗਾਰਡ ਮੁਲਾਜਮ ਦੇ ਕਮਰੇ 'ਚ ਜਾ ਖੁਦ ਨੂੰ ਗੋਲੀ ਮਾਰ ਲਈ। ਜਿਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਇੰਫ਼ਾਰ੍ਮ ਕੀਤਾ।   

ਜਿਕਰਯੋਗ ਹੈ ਕਿ ਜਲੰਧਰ 'ਚ ਪਿੱਛਲੇ 2 ਦਿਨਾਂ 'ਚ ਇਹ ਦੂਜੀ ਵਾਰਦਾਤ ਹੈ ਜਿਥੇ ਪੁਲਿਸ ਦੇ ਮੁਲਾਜਮਾਂ ਨੇ ਖੁਦ ਨੂੰ ਗੋਲੀ ਮਾਰ ਆਤਮ ਹੱਤਿਆ ਕਰ ਲਈ ਹੈ। ਇਸ ਤੋਂ ਪਹਿਲਾਂ ਏਸੀਪੀ ਨੇ ਵੀ ਖੁਦ ਨੂੰ ਗੋਲੀ ਮਾਰ ਲਈ ਸੀ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਇਲਜ਼ਾਮ ਵੀ ਲਗਾਏ ਸਨ। 
     

Get the latest update about AAP MLA SUICIDE, check out more about BREAKING NEWS, SHEETAL ANGURAL & JALANDHAR

Like us on Facebook or follow us on Twitter for more updates.