ਗ੍ਰੰਥੀ ਸਿੰਘ ਜੀਅ ਰਿਹਾ ਦੁਬਰ ਭਰੀ ਜ਼ਿੰਦਗੀ, ਪਰ ਪਿਆਰ ਇੰਨਾ ਹੈ ਕਿ 15 ਮੈਂਬਰ ਰਹਿ ਰਹੇ ਖੰਡਰ ਰੂਪੀ ਘਰ 'ਚ

ਗੁਰੂਦਵਾਰਾ ਸਾਹਿਬ ਦਾ ਗ੍ਰੰਥੀ ਸਿੰਘ ਜੀਅ ਰਿਹਾ ਦੁਬਰ ਭਰੀ ਜ਼ਿੰਦਗੀ, ਪਰ ਪਰਿਵਾਰ ਚ ਪਿਆਰ ਅਤੇ ਇਤਫਾਕ ਇੰਨਾ ਕਿ ਇਸ ਕੱਲਯੁਗ........

ਗੁਰੂਦਵਾਰਾ ਸਾਹਿਬ ਦਾ ਗ੍ਰੰਥੀ ਸਿੰਘ ਜੀਅ ਰਿਹਾ ਦੁਬਰ ਭਰੀ ਜ਼ਿੰਦਗੀ, ਪਰ ਪਰਿਵਾਰ ਚ ਪਿਆਰ ਅਤੇ ਇਤਫਾਕ ਇੰਨਾ ਕਿ ਇਸ ਕੱਲਯੁਗ ਦੇ ਦੌਰ ਵਿਚ ਜਿਥੇ ਭਰਾ ਭਰਾ ਦਾ ਦੁਸ਼ਮਣ ਬਣ ਗਿਆ ਹੈ ਓਥੇ ਹੀ ਇਹ 15 ਮੈਂਬਰ ਦਾ ਪਰਿਵਾਰ ਖੰਡਰ ਰੂਪੀ ਘਰ ਵਿਚ ਖੁਸ਼ੀ ਨਾਲ ਰਿਹ ਰਿਹੇ ਹਨ। 

ਕਲਯੁਗ ਦੇ ਦੌਰ ਵਿਚ ਭਰਾ ਭਰਾ ਦਾ ਦੁਸ਼ਮਣ ਬਣੀ ਬੈਠਾ ਹੈ ਚੰਦ ਰੁਪਿਆ ਜਾਂ ਫਿਰ ਜਾਇਦਾਦ ਲਈ ਆਪਣਾ ਖੂਨ ਹੀ ਸਫੇਦ ਹੁੰਦਾ ਜਾ ਰਿਹਾ ਹੈ। ਓਥੇ ਹੀ ਕੁਝ ਅਜਿਹੇ ਲੋਕ ਵੀ ਦੁਨੀਆਂ ਤੇ ਹੁੰਦੇ ਹਨ ਜੋ ਉਹਨਾਂ ਲੋਕਾਂ ਨੂੰ ਇੱਕ ਸੇਧ ਦਿੰਦੇ ਹਨ ਜੋ ਲੋਕ ਆਪਣੇ ਰਿਸ਼ਤੇ ਨਾਤਿਆ ਨੂੰ ਪੈਸਿਆਂ ਨਾਲ ਤੋਲਦੇ ਹਨ। 

ਗੱਲ ਕਰੀਏ ਤਾਂ ਅਜਿਹਾ ਹੀ ਇਕ ਗ੍ਰੰਥੀ ਸਿੰਘ ਹੈ ਜੋ ਜ਼ਿਲ੍ਹਾਂ ਗੁਰਦਾਸਪੁਰ ਬਟਾਲਾ ਨਜਦੀਕੀ ਪਿੰਡ ਵਿੰਝਵਾ ਵਿਚ ਰਹਿੰਦਾ ਹੈ ਜਿਹਨਾਂ ਦਾ ਘਰ ਪਿੰਡ ਦੀਆਂ ਨਾਲੀਆਂ ਨਾਲੋਂ ਘੱਟ ਨਹੀਂ ਹੈ ਘਰ ਵਿਚ ਗਰੀਬੀ ਉਸਦੇ ਨਾਲ ਨਾਲ ਬਿਮਾਰੀ ਪਰ ਫਿਰ ਵੀ ਖੁਸ਼ ਹਨ। ਕਿਉਕਿ ਉਹ ਸਾਰੇ ਭਰਾ ਇਕੱਠੇ ਰਹਿੰਦੇ ਹਨ ਅਤੇ ਘਰ ਵਿਚ ਜੋ ਰੋਟੀ ਬਣਦੀ ਹੈ ਉਹ ਵੀ ਇੱਕੋ ਰਸੋਈ ਵਿਚ ਬਣਦੀ ਹੈ ਅਤੇ ਉਸ ਰਸੋਈ ਦੀ ਛੱਤ ਨੂੰ ਬਲੀਆਂ ਲਾਕੇ ਖੜਾ ਕੀਤਾ ਹੋਇਆ ਹੈ। 

ਗ੍ਰੰਥੀ ਸਿੰਘ ਕਠੂਆ ਵਿਖੇ ਗੁਰਦੁਆਰਾ ਸਾਹਿਬ ਵਿਚ 5000 ਰੁਪਏ ਵਿਚ ਨੌਕਰੀ ਕਰਦਾ ਹੈ ਤਾਂਕਿ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ, ਤੇ ਬਾਕੀ ਦੇ 2 ਭਰਾ ਵੀ ਮਜਦੂਰੀ ਕਰਕੇ ਆਪਣੇ ਪਰਿਵਾਰ ਨੂੰ ਤੋਰਦੇ ਹਨ। ਪਰ ਸਭ ਤੋਂ ਵੱਡੀ ਗੱਲ ਕਿ ਇਹਨਾਂ ਭਰਾਵਾਂ ਅਤੇ ਉਹਨਾਂ ਦੀਆ ਘਰਵਾਲੀਆਂ ਵਿਚ ਇੰਨਾ ਕੁ ਪਿਆਰ ਬਣਿਆ ਹੈ ਕਿ 15 ਜੀਅ ਘਰ ਦੇ ਇੱਕੋ ਛੱਤ ਥੱਲੇ ਰਹਿੰਦੇ ਹਨ। ਸਰਕਾਰ ਵੱਲੋ ਜੋ ਵੀ ਸਕੀਮਾਂ ਗਰੀਬਾਂ ਲਈ ਲਾਗੂ ਕੀਤੀਆਂ ਗਈਆਂ ਹਨ। 

ਉਹਨਾਂ ਸਕੀਮਾਂ ਤੋਂ ਇਹ ਪਰਿਵਾਰ ਅਜੇ ਤੱਕ ਵਾਂਝਾ ਹੈ ਕਿਉਕਿ ਕਿਸੇ ਵੀ ਮੋਹਤਬਰ ਜਾਂ ਫਿਰ ਪਿੰਡ ਦੇ ਸਰਪੰਚ ਨੇ ਇਹਨਾਂ ਦੀ ਸਾਰ ਨਹੀਂ ਲਈ ਇਥੋਂ ਤੱਕ ਜਿਹੜਾ ਰਾਸ਼ਨ ਕਾਰਡ ਬਣਿਆ ਸੀ, ਉਹ ਵੀ ਕੱਟਿਆ ਗਿਆ। ਗ੍ਰੰਥੀ ਸਿੰਘ ਵਲੋਂ ਦਾਨੀ ਸੱਜਣਾ ਨੂੰ ਮਦਦ ਦੀ ਗੁਹਾਰ ਲਾਈ ਜਾ ਰਹੀ ਹੈ ਤਾਂ ਜੋ ਸਾਡਾ ਪਰਿਵਾਰ ਵੀ ਇਸ ਦੁਰਲੱਭ ਭਰੀ ਜ਼ਿੰਦਗੀ ਤੋਂ ਨਿਜ਼ਾਤ ਪਾ ਸਕੇ।

Get the latest update about Gurdaspur, check out more about TRUESCOOP NEWS, that 15 members are living in a ruined house, TRUESCOOP & Granthi Singh

Like us on Facebook or follow us on Twitter for more updates.