ਪਤੰਗ ਪਿੱਛੇ ਚੱਲੀ ਗੋਲੀ, ਜਾਣੋ ਪੂਰਾ ਮਾਮਲਾ

ਗੁਰਦਾਸਪੁਰ ਦੇ ਹਲਕਾ ਕਾਦੀਆਂ ਦੇ ਨਜ਼ਦੀਕੀ ਪਿੰਡ ਜੋਗੀ ਚੀਮਾ 'ਚ ਉਸ ਸਮੇਂ ...

ਗੁਰਦਾਸਪੁਰ — ਗੁਰਦਾਸਪੁਰ ਦੇ ਹਲਕਾ ਕਾਦੀਆਂ ਦੇ ਨਜ਼ਦੀਕੀ ਪਿੰਡ ਜੋਗੀ ਚੀਮਾ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕਿ ਪਤੰਗਬਾਜ਼ੀ ਤੋਂ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝਗੜਾ ਹੋਣ ਤੋਂ ਬਾਅਦ ਗੋਲੀ ਚਲਣ ਨਾਲ ਇਕ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਦੱਸ ਦੱਈਏ ਕਿ ਨੌਜਵਾਨ ਨੂੰ ਬਟਾਲਾ ਦੇ ਸਿਵਲ ਹਸਪਤਾਲ 'ਚ ਲਿਜਾਇਆ ਗਿਆ ਅਤੇ ਉਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਮੌਕੇ ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜ਼ਖ਼ਮੀ ਨੌਜਵਾਨ ਦੀ ਭਰਜਾਈ ਅਮਨ ਨੇ ਦੱਸਿਆ ਕਿ ਕਿ ਮੇਰਾ ਦਿਓਰ ਕੋਠੇ ਉੱਪਰ ਪਤੰਗ ਚੜ੍ਹਾ ਰਿਹਾ ਸੀ ਤੇ ਪਤੰਗ ਨੂੰ ਲੈ ਕੇ ਹੀ ਸਾਡੇ ਸਾਹਮਣੇ ਰਹਿੰਦੇ ਰਿਸ਼ਤੇਦਾਰਾਂ ਨਾਲ ਮਾਮੂਲੀ ਜਿਹੀ ਬਹਿਸ ਹੋ ਗਈ ਪਰ ਉਨ੍ਹਾਂ ਵੱਲੋਂ ਬਾਅਦ 'ਚ ਫਾਇਰ ਕੀਤੀ ਗਈ, ਜਿਨ੍ਹਾਂ 'ਚੋਂ ਦੋ ਫਾਇਰ ਉੱਪਰ ਨੂੰ ਚਲੇ ਗਏ ਅਤੇ ਤੀਜੀ ਗੋਲੀ ਮੇਰੇ ਦਿਓਰ ਦੀ ਛਾਤੀ 'ਚ ਲੱਗ ਗਈ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਅ। ਪਰਿਵਾਰ ਨੇ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਐੱਸਐੱਚਓ ਕਾਹਨੋਵਾਨ ਨੇ ਕਿਹਾ ਕਿ ਪਤੰਗਬਾਜ਼ੀ ਨੂੰ ਲੈਕੇ ਦੋ ਧਿਰਾਂ ਵਿਚਕਾਰ ਝਗੜਾ ਹੋਇਆ ਹੈ ਅਤੇ ਗੋਲੀ ਚੱਲੀ ਹੈ ਜਿਸ ਨਾਲ ਇਕ ਨੌਜਵਾਨ ਗੰਭੀਰ ਰੂਪ ਜ਼ਖ਼ਮੀ ਹੋਇਆ ਹੈ ਜਿਸ ਨੂੰ ਅਮ੍ਰਿਤਸਰ ਰੈਫਰ ਕਰ ਦਿੱਤਾ ਹੈ ਅਤੇ ਜਾਂਚ ਕੀਤੀ ਜਾ ਰਹੀ।

Get the latest update about Kite Dispute, check out more about Gurdaspur News, True Scoop News, Punjabi News & Gurdaspur

Like us on Facebook or follow us on Twitter for more updates.