ਵਿਆਹ ਤੋਂ ਮੁੱਕਰੀ ਗਰਲਫ੍ਰੈਂਡ ਨੇ ਕੀਤਾ ਬਲਾਕ, ਅਮਰੀਕਾ 'ਚ ਰਹਿੰਦੇ ਪੰਜਾਬੀ ਨੌਜਵਾਨ ਨੇ ਫਾਹਾ ਲੈ ਕੀਤੀ ਆਤਮ ਹੱਤਿਆ

ਪੰਜਾਬ ਦੇ ਗੁਰਦਾਸਪੁਰ ਤੋਂ ਇਹ ਖਬਰ ਸਾਹਮਣੇ ਆਈ ਹੈ ਜਿਥੇ ਫਿਲਹਾਲ ਲਈ ਅਮਰੀਕਾ ਚ ਰਹਿਣ ਵਾਲੇ ਪੰਜਾਬੀ ਨੌਜਵਾਨ ਨੇ ਆਤਮ ਹਤਿਆ ਕਰ ਲਈ। ਉਸ ਦੀ ਆਤਮ ਹੱਤਿਆ ਲਈ ਜਿੰਮੇਵਾਰ ਉਸ ਦੀ ਪੰਜਾਬ 'ਚ ਰਹਿਣ ਵਾਲੀ ਗਰਲ ਫ੍ਰੈਂਡ ਨੂੰ ਦੱਸਿਆ ਜਾ ਰਿਹਾ ਹੈ। ਪਿੰਡ ਭੈਣੀ ਮੀਆਂ ਖਾਂ ਤੋਂ ਅਮਰੀਕਾ ਗਏ ਨੌਜਵਾਨ ਨੇ ਆਪਣੀ ਪ੍ਰੇਮਿਕਾ ਵੱਲੋਂ ਧੋਖਾਧੜੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ...

ਪੰਜਾਬ ਦੇ ਗੁਰਦਾਸਪੁਰ ਤੋਂ ਇਹ ਖਬਰ ਸਾਹਮਣੇ ਆਈ ਹੈ ਜਿਥੇ ਫਿਲਹਾਲ ਲਈ ਅਮਰੀਕਾ ਚ ਰਹਿਣ ਵਾਲੇ ਪੰਜਾਬੀ ਨੌਜਵਾਨ ਨੇ ਆਤਮ ਹੱਤਿਆ ਕਰ ਲਈ। ਉਸ ਦੀ ਆਤਮ ਹੱਤਿਆ ਲਈ ਜਿੰਮੇਵਾਰ ਉਸ ਦੀ ਪੰਜਾਬ 'ਚ ਰਹਿਣ ਵਾਲੀ ਗਰਲ ਫ੍ਰੈਂਡ ਨੂੰ ਦੱਸਿਆ ਜਾ ਰਿਹਾ ਹੈ। ਪਿੰਡ ਭੈਣੀ ਮੀਆਂ ਖਾਂ ਤੋਂ ਅਮਰੀਕਾ ਗਏ ਨੌਜਵਾਨ ਨੇ ਆਪਣੀ ਪ੍ਰੇਮਿਕਾ ਵੱਲੋਂ ਧੋਖਾਧੜੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ। ਜਿਸ ਤੋਂ ਬਾਅਦ ਮੁੰਡੇ ਦੇ ਪਰਿਵਾਰ ਦਾ ਦੋਸ਼ ਹੈ ਕਿ ਪ੍ਰੇਮਿਕਾ ਵਿਆਹ ਦਾ ਝਾਂਸਾ ਦੇ ਕੇ ਨੌਜਵਾਨ ਤੋਂ ਪੈਸੇ ਮੰਗਦੀ ਰਹੀ। ਜਦੋਂ ਉਸ ਨੇ ਵਿਆਹ ਦੀ ਤਰੀਕ ਪੁੱਛੀ ਤਾਂ ਉਸ ਨੇ ਫੋਨ ਨੰਬਰ ਹੀ ਬਲਾਕ ਕਰ ਦਿੱਤਾ। ਹੁਣ ਸਥਾਨਕ ਪੁਲਸ 'ਚ ਪ੍ਰੇਮਿਕਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਾਣਕਾਰੀ ਮੁਤਾਬਿਕ ਇਸ ਖ਼ੁਦਕੁਸ਼ੀ ਕਰਨ ਵਾਲੇ ਪੰਜਾਬੀ ਨੌਜਵਾਨ ਦਾ ਨਾਮ ਰੇਸ਼ਮ ਸਿੰਘ ਹੈ। ਉਸ ਦੇ ਪਿਤਾ ਸੁਖਦੇਵ ਸਿੰਘ ਵਾਸੀ ਭੈਣੀ ਮੀਆਂ ਖਾਂ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਰਜ਼ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਲੜਕਾ ਰੇਸ਼ਮ ਸਿੰਘ 12ਵੀਂ ਪਾਸ ਕਰਨ ਤੋਂ ਬਾਅਦ 2019 ਵਿੱਚ ਅਮਰੀਕਾ ਚਲਾ ਗਿਆ ਸੀ। 12ਵੀਂ ਜਮਾਤ ਵਿੱਚ ਪੜ੍ਹਦਿਆਂ ਵਿਧਾਨ ਸਭਾ ਹਲਕਾ ਕਰਤਾਰਪੁਰ ਅਧੀਨ ਪੈਂਦੇ ਪਿੰਡ ਭੁਲੱਥ ਦੀ ਰਹਿਣ ਵਾਲੀ ਕੁੜੀ ਉਸ ਦੇ ਸੰਪਰਕ ਵਿੱਚ ਆਈ ਜਿਸ ਤੋਂ ਬਾਅਦ ਦੋਹਾਂ ਨੂੰ ਪਿਆਰ ਹੋ ਗਿਆ। ਇਸ ਤੋਂ ਬਾਅਦ ਉਹ ਸਿਲਕ ਆਈਲੈਟਸ ਕਰਨ ਤੋਂ ਬਾਅਦ ਅਮਰੀਕਾ ਚਲਾ ਗਿਆ। ਪਰ ਪਿਛਲੇ ਮਹੀਨੇ ਅਪ੍ਰੈਲ ਵਿੱਚ ਰੇਸ਼ਮ ਸਿੰਘ ਨੇ ਜਲਦੀ ਹੀ ਅਮਰੀਕਾ ਤੋਂ ਆ ਕੇ ਉਸ ਨਾਲ ਵਿਆਹ ਕਰਨ ਦੀ ਗੱਲ ਕਹੀ ਸੀ। ਜਦੋ ਹੀ ਮੁੰਡੇ ਨੇ ਵਿਆਹ ਲਈ ਤਰੀਕ ਨਿਸ਼ਚਿਤ ਕਰਨ ਲਈ ਕਿਹਾ ਤਾਂ ਲੜਕੀ ਨੇ ਅਚਾਨਕ ਉਸ ਨਾਲ ਫੋਨ 'ਤੇ ਗੱਲ ਕਰਨੀ ਬੰਦ ਕਰ ਦਿੱਤੀਤੇ ਉਸ ਨੂੰ ਬਲਾਕ ਕਰ ਦਿੱਤਾ। ਜਿਸ ਤੋਂ ਬਾਅਦ ਮੁੰਡਾ ਡਿਪ੍ਰੈਸ਼ਨ 'ਚ ਚਲਾ ਗਿਆ।


ਇਸ ਤੋਂ ਬਾਅਦ 1 ਮਈ ਦੀ ਸਵੇਰ ਪਰਿਵਾਰ ਨੂੰ ਅਮਰੀਕਾ ਰਹਿੰਦੇ ਰਿਸ਼ਤੇਦਾਰਾਂ ਦਾ ਫੋਨ ਆਇਆ ਕਿ ਰੇਸ਼ਮ ਸਿੰਘ ਨੇ ਖੁਦਕੁਸ਼ੀਕਰ ਲਈ ਹੈ।ਜਿਸ ਤੋਂ ਬਾਅਦ ਪੂਰਾ ਪਰਿਵਾਰ ਸਦਮੇ 'ਚ ਹੈ ਫਿਲਹਾਲ ਪਰਿਵਾਰ ਰੇਸ਼ਮ ਦੀ ਮ੍ਰਿਤਕ ਦੇਹ ਦੇ ਭਾਰਤ ਆਉਣ ਦੀ ਉਡੀਕ ਕਰ ਰਿਹਾ ਹੈ ਤਾਂ ਜੋ ਅੰਤਿਮ ਸੰਸਕਾਰ ਕੀਤਾ ਜਾ ਸਕੇ।

ਥਾਣਾ ਭੈਣੀ ਮੀਆਂ ਖਾਂ ਦੇ ਐਸਐਚਓ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਭੁਲੱਥ ਤੋਂ ਲੜਕੀ ਖ਼ਿਲਾਫ਼ ਸ਼ਿਕਾਇਤ ਮਿਲੀ ਹੈ। ਪਰਿਵਾਰ ਦੀ ਸ਼ਿਕਾਇਤ ਅਨੁਸਾਰ ਲੜਕੀ ਨੇ ਰੇਸ਼ਮ ਸਿੰਘ ਤੋਂ ਵਿਆਹ ਦੇ ਬਹਾਨੇ ਲੱਖਾਂ ਰੁਪਏ ਲਏ ਅਤੇ ਬਾਅਦ ਵਿੱਚ ਉਹ ਵਿਆਹ ਤੋਂ ਪਿੱਛੇ ਹਟ ਗਈ । ਇਸ ਤੋਂ ਪ੍ਰੇਸ਼ਾਨ ਹੋ ਕੇ ਰੇਸ਼ਮ ਨੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਲੜਕੀ ਅਜੇ ਘਰੋਂ ਫਰਾਰ ਹੈ ਅਤੇ ਉਸ ਨੂੰ ਫੜਨ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।

Get the latest update about CRIME, check out more about PUNJAB NEWS, MURDER, PUNJABI BOY COMMITED SUICIDE IN USA & SUICIDE

Like us on Facebook or follow us on Twitter for more updates.