ਮਾਨ ਸਰਕਾਰ ਦਾ ਰਿਸ਼ਵਤਖੋਰੀ ਖਿਲਾਫ ਐਕਸ਼ਨ, ਕੈਮਿਸਟ ਤੋਂ ਪੈਸੇ ਮੰਗਣ ਦੇ ਦੋਸ਼ 'ਚ ਗੁਰਦਾਸਪੁਰ ਦੀ ਮਹਿਲਾ ਡਰੱਗ ਇੰਸਪੈਕਟਰ ਗ੍ਰਿਫਤਾਰ

ਪੰਜਾਬ 'ਚ ਭ੍ਰਿਸ਼ਟਾਚਾਰ ਦੇ ਖਾਤਮੇ ਦੇ ਲਈ ਪੰਜਾਬ ਸਰਕਾਰ ਲਗਾਤਾਰ ਐਕਸ਼ਨ 'ਚ ਹੈ। ਹਾਲਹੀ 'ਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਰਿਸ਼ਵਤ ਦੀ ਮੰਗ ਕਰਨ ਤੇ ਇੱਕ ਹੋਰ ਉੱਚ ਅਧਿਕਾਰੀ ਖਿਲਾਫ ਮਿਲੀ ਸ਼ਿਕਾਇਤ 'ਤੇ ਕਾਰਵਾਈ ਕੀਤੀ ਹੈ...

ਪੰਜਾਬ 'ਚ ਭ੍ਰਿਸ਼ਟਾਚਾਰ ਦੇ ਖਾਤਮੇ ਦੇ ਲਈ ਪੰਜਾਬ ਸਰਕਾਰ ਲਗਾਤਾਰ ਐਕਸ਼ਨ 'ਚ ਹੈ। ਹਾਲਹੀ 'ਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਰਿਸ਼ਵਤ ਦੀ ਮੰਗ ਕਰਨ ਤੇ ਇੱਕ ਹੋਰ ਉੱਚ ਅਧਿਕਾਰੀ ਖਿਲਾਫ ਮਿਲੀ ਸ਼ਿਕਾਇਤ 'ਤੇ ਕਾਰਵਾਈ ਕੀਤੀ ਹੈ। ਗੁਰਦਾਸਪੁਰ ਦੀ ਪੁਲਿਸ ਨੇ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਹਿਲਾ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਰਦਾਸਪੁਰ ਦੀ ਪੁਲਿਸ ਨੇ ਮਹਿਲਾ ਇੰਸਪੈਕਟਰ ਦੇ ਨਾਲ ਉਸ ਦੇ ਦਰਜਾ 4 ਕਰਮਚਾਰੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

ਗੁਰਦਾਸਪੁਰ ਦੀ ਡਰੱਗ ਇੰਸਪੈਕਟਰ ਬਲਲੀਨ ਕੌਰ ਅੰਮ੍ਰਿਤਸਰ ਦੀ ਵਸਨੀਕ ਹੈ। ਬੁੱਧਵਾਰ ਸਵੇਰੇ ਨਿਊ ਅੰਮ੍ਰਿਤਸਰ ਇਲਾਕੇ 'ਚ ਛਾਪੇਮਾਰੀ ਕਰਨ ਲਈ ਪੁਲਿਸ ਅੰਮ੍ਰਿਤਸਰ ਪਹੁੰਚੀ ਪਰ ਮਹਿਲਾ ਡਰੱਗ ਇੰਸਪੈਕਟਰ ਫਰਾਰ ਹੋ ਗਈ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਛੁਪ ਗਈ। ਬਾਅਦ 'ਚ ਜਦੋਂ ਪੁਲਿਸ ਨੇ ਤਲਾਸ਼ੀ ਤੇਜ਼ ਕੀਤੀ ਤਾਂ ਸੂਚਨਾ ਦੇ ਅਧਾਰ ਤੇ ਮਹਿਲਾ ਡਰੱਗ ਇੰਸਪੈਕਟਰ ਨੂੰ ਪੁਲੀਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਗ੍ਰਿਫ਼ਤਾਰ ਕਰ ਲਿਆ।

ਜਾਣਕਾਰੀ ਮੁਤਾਬਿਕ ਗੁਰਦਾਸਪੁਰ ਸ਼ਹਿਰ ਦੇ ਇੱਕ ਕੈਮਿਸਟ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਵਟਸਐਪ ਨੰਬਰ 'ਤੇ ਸ਼ਿਕਾਇਤ ਕੀਤੀ ਸੀ। ਜਦੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਾ ਕਿ ਸ਼ਿਕਾਇਤ 'ਤੇ ਡਰੱਗਜ਼ ਵਿਭਾਗ 'ਚ ਕੰਮ ਕਰਦਾ ਗ੍ਰੇਡ 4 ਦਾ ਮੁਲਾਜ਼ਮ ਕੈਮਿਸਟ ਦਾ ਲਾਇਸੈਂਸ ਜਾਰੀ ਕਰਨ ਲਈ ਪੈਸੇ ਦੀ ਮੰਗ ਕਰ ਰਿਹਾ ਸੀ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਦਰਜਾ 4 ਦੇ ਮੁਲਾਜ਼ਮ ਨੂੰ ਕਾਬੂ ਕਰ ਲਿਆ ਪਰ ਦਰਜਾ ਚਾਰ ਦੇ ਮੁਲਾਜ਼ਮ ਨੇ ਡਰੱਗ ਇੰਸਪੈਕਟਰ ਦਾ ਨਾਂ ਲੈ ਲਿਆ।


Get the latest update about PUNJAB GOVT ACTION AGAINST CORRUPTION, check out more about DRUG INSPECTOR FROM GURDASSPUR, CORRUPTION & INSPECTOR ARRESTED

Like us on Facebook or follow us on Twitter for more updates.