ਜਲੰਧਰ ਦੇ ਖਾਂਬਰਾ ਵਿਖੇ ਗੁਰਦੁਆਰੇ 'ਚ ਬੇਅਦਬੀ, ਸੀਸੀਟੀਵੀ 'ਚ ਕੈਦ ਹੋਈ ਘਟਨਾ ਨੂੰ ਅੰਜਾਮ ਦੇਣ ਵਾਲੀ ਕੁੜੀ

ਇਹ ਮਾਮਲਾ ਜਲੰਧਰ ਦੇ ਖਾਂਬਰਾ ਦਾ ਹੈ ਜਿਥੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਾਮ ਦੇ ਸਮੇਂ ਇੱਕ 18 ਤੋਂ 19 ਸਾਲ ਦੀ ਲੜਕੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਲੱਗੀ। ਪਰ ਅਚਾਨਕ ਉਥੇ ਮੌਜੂਦ ਸੇਵਾਦਾਰ ਨੇ ਉਸ ਨੂੰ ਉੱਥੋਂ ਫੜ ਕੇ ਖਿੱਚ ਦਿੱਤਾ

ਇਹ ਮਾਮਲਾ ਜਲੰਧਰ ਦੇ ਖਾਂਬਰਾ ਦਾ ਹੈ ਜਿਥੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਾਮ ਦੇ ਸਮੇਂ ਇੱਕ 18 ਤੋਂ 19 ਸਾਲ ਦੀ ਲੜਕੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਲੱਗੀ। ਪਰ ਅਚਾਨਕ ਉਥੇ ਮੌਜੂਦ ਸੇਵਾਦਾਰ ਨੇ ਉਸ ਨੂੰ ਉੱਥੋਂ ਫੜ ਕੇ ਖਿੱਚ ਦਿੱਤਾ। ਇਹ ਸਭ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਤੋਂ ਬਾਅਦ ਉਸ ਕੁੜੀ ਨੂੰ ਕਾਬੂ 'ਚ ਕਰ ਉਸ ਤੋਂ ਪੁੱਛਗਿੱਛ ਕੀਤੀ ਗਈ। 

ਜਾਣਕਾਰੀ ਦੇਂਦਿਆਂ ਇਸ ਕੁੜੀ ਨੇ ਦੱਸਿਆ ਕਿ ਉਸ ਦਾ ਨਾਮ ਪੂਨਮ ਹੈ ਤੇ ਉਹ ਬੰਬੇ ਤੋਂ ਆਈ ਹੈ। ਉਸ ਕੁੜੀ ਨੇ ਦੱਸਿਆ ਕਿ ਉਸ ਦੇ ਨਾਲ ਚਾਰ ਕੁੜੀਆਂ ਹੋਰ ਹਨ। ਉੱਥੇ ਹੀ ਸੇਵਾਦਾਰ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਵੱਲੋਂ ਝੂਠ ਬੋਲਿਆ  ਜਾ ਰਿਹਾ ਹੈ  ਅਤੇ ਉਸ ਬਾਰ ਬਾਰ ਆਪਣੇ ਬਾਰੇ ਅਲੱਗ ਅਲੱਗ ਜਾਣਕਾਰੀ ਦੇ ਰਹੀ ਹੈ।

ਫਿਲਹਾਲ ਇਸ ਕੁੜੀ ਨੂੰ ਕਾਬੂ ਕਰ ਪੁਲਿਸ ਦੇ ਹਵਾਲੇ ਕਰਵਾ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। 

Get the latest update about jalandhar news, check out more about jalandhar, gurudawara, latest news & video

Like us on Facebook or follow us on Twitter for more updates.