ਗਾਜ਼ੀਆਬਾਦ ਦੇ ਗੁਰਦੁਆਰੇ ਨੇ ਸ਼ੁਰੂ ਕੀਤਾ 'ਆਕਸੀਜਨ ਲੰਗਰ', 12 ਘੰਟੇ 'ਚ ਬਚਾਉਣਗੇ 1000 ਲੋਕਾਂ ਦੀ ਜਾਨ

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲੇ ਦੇ ਇੰਦਰਾਪੁਰਮ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੋਰੋਨਾ ਦੇ ਮਰੀਜ਼ਾਂ ਦੇ ਲ...

ਗਾਜ਼ੀਆਬਾਦ: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲੇ ਦੇ ਇੰਦਰਾਪੁਰਮ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੋਰੋਨਾ ਦੇ ਮਰੀਜ਼ਾਂ ਦੇ ਲਈ ਆਕਸੀਜਨ ਲੰਗਰ ਚਲਾ ਰਿਹਾ ਹੈ। ਗੁਰਦੁਆਰੇ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਰੰਮੀ ਨੇ ਦੱਸਿਆ ਕਿ ਅਸੀਂ ਸੜਕ ਉੱਤੇ ਗੱਡੀ ਵਿਚ ਹੀ ਮੋਬਾਇਲ ਆਕਸੀਜਨ ਦੀ ਸੁਵਿਧਾ ਦੇ ਰਹੇ ਹਨ।

ਗੁਰਦੁਆਰੇ ਦੇ ਪ੍ਰਬੰਧਕ ਨੇ ਕਿਹਾ ਕਿ ਮੇਰੀ ਗਾਜ਼ੀਆਬਾਦ ਦੇ ਡੀ.ਐੱਮ. ਤੇ ਵੀ.ਕੇ. ਸਿੰਘ ਜੀ ਨੂੰ ਅਪੀਲ ਹੈ ਕਿ ਤੁਸੀਂ ਸਾਨੂੰ ਬੈਕਅਪ ਦੇ ਲਈ 20-25 ਆਕਸੀਜਨ ਸਲੰਡਰ ਮੁਹੱਈਆ ਕਰਵਾਓ। 25 ਸਿਲੰਡਰਾਂ ਨਾਲ ਅਸੀਂ 1000 ਲੋਕਾਂ ਦੀ ਜ਼ਿਦਗੀ ਬਚਾਵਾਂਗੇ।

ਹੁਣ ਤੱਕ 240 ਮਰੀਜ਼ਾਂ ਨੂੰ ਦਿੱਤੀ ਜਾ ਚੁੱਕੀ ਹੈ ਫਰੀ ਆਕਸੀਜਨ
ਵੀਰਵਾਰ ਰਾਤ ਇਕ ਮਰੀਜ਼ ਨੂੰ ਕਾਰ ਦੇ ਅੰਦਰ ਲਿਟਾ ਕੇ ਆਕਸੀਜਨ ਦਿੱਤੀ ਗਈ। ਤਕਰੀਬਨ 2 ਘੰਟੇ ਬਾਅਦ ਮਰੀਜ਼ ਨੂੰ ਰਾਹਤ ਮਿਲ ਗਈ ਤੇ ਉਹ ਠੀਕ-ਠਾਕ ਘਰ ਚਲਾ ਗਿਆ। ਸ਼ੁੱਕਰਵਾਰ ਸ਼ਾਮ ਤੱਕ ਇਥੇ 240 ਮਰੀਜ਼ਾਂ ਨੂੰ ਮੁਫਤ ਆਕਸੀਜਨ ਦਿੱਤੀ ਜਾ ਚੁੱਕੀ ਹੈ।

ਗੁਰਦੁਆਰੇ ਤੋਂ ਮਿਲ ਰਹੀ ਮਦਦ
ਗੁਰਦੁਆਰਾ ਸ੍ਰੀ ਸਿੰਘ ਸਭਾ, ਇੰਦਰਾਪੁਰਮ ਦੇ ਪ੍ਰੈਜ਼ੀਡੈਂਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਕਸੀਜਨ ਦੀ ਕਿੱਲਤ ਨੇ ਸਮੱਸਿਆ ਨੂੰ ਭਿਆਨਕ ਬਣਾ ਦਿੱਤਾ ਹੈ। ਫੋਨ ਤੇ ਸੋਸ਼ਲ ਮੀਡੀਆ ਉੱਤੇ ਲੋਕ ਮਦਦ ਦੀ ਗੁਹਾਰ ਲਗਾਉਂਦੇ ਨਜ਼ਰ ਆ ਰਹੇ ਹਨ। ਇਸੇ ਪਰੇਸ਼ਾਨੀ ਨੂੰ ਇੰਦਰਾਪੁਰਮ ਗੁਰਦੁਆਰਾ ਦੂਰ ਕਰਨ ਵਿਚ ਲੱਗਿਆ ਹੈ।

ਆਪਣੇ ਪੱਧਰ ਉੱਤੇ ਕੰਮ ਕਰ ਰਹੇ ਇੰਤਜ਼ਾਮ
ਆਕਸੀਜਨ ਸਿਲੰਡਰ ਦੇ ਲਈ ਮਸ਼ੱਕਤ ਕਰਨੀ ਪੈ ਰਹੀ ਹੈ, ਪਰ ਟੀਮ ਦੇ ਮੈਂਬਰ ਹਾਰ ਨਹੀਂ ਮੰਨ ਰਹੇ। ਟੀਮ ਆਪਣੇ ਪੱਧਰ ਨਾਲ ਸਿਲੰਡਰ ਰਿਫਿਲ ਕਰ ਇਥੇ ਇੰਤਜ਼ਾਮ ਕਰਨ ਵਿਚ ਲੱਗੇ ਹਨ। ਸ਼ੁੱਕਰਵਾਰ ਨੂੰ ਵੀ ਆਕਸੀਜਨ ਦੇ ਲਈ ਇਥੇ ਕਾਫੀ ਲੋਕ ਪਹੁੰਚੇ।

Get the latest update about Ghaziabad, check out more about Truescoop, covid patients, oxygen langar & Truescoop News

Like us on Facebook or follow us on Twitter for more updates.