ਨਨਕਾਣਾ ਸਾਹਿਬ ਭੰਨ-ਤੋੜ ਮਾਮਲਾ : ਭਾਰਤ ਨੇ ਕੀਤੀ ਸਖ਼ਤ ਨਿੰਦਾ, ਪਾਕਿਸਤਾਨ ਨੇ ਕਿਹਾ ਇਹੋ ਜਿਹੀ ਕੋਈ ਗੱਲ ਨਹੀਂ

ਪਵਿੱਤਰ ਨਨਕਾਣਾ ਸਾਹਿਬ ਗੁਰਦੁਆਰੇ 'ਚ ਭੰਨ-ਤੋੜ ਦੀ ਭਾਰਤ ...

ਨਵੀਂ ਦਿੱਲੀ — ਪਵਿੱਤਰ ਨਨਕਾਣਾ ਸਾਹਿਬ ਗੁਰਦੁਆਰੇ 'ਚ ਭੰਨ-ਤੋੜ ਦੀ ਭਾਰਤ ਨੇ ਸਖ਼ਤ ਨਿੰਦਾ ਕਰਦੇ ਹੋਏ ਗੁਆਂਢੀ ਦੇਸ਼ 'ਚ ਸਿੱਖਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਜਲਦ ਹੀ ਕਦਮ ਚੁੱਕਣ ਲਈ ਕਿਹਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ  ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਪਵਿੱਤਰ ਨਨਕਾਣਾ ਸਹਿਬ 'ਚ ਸਿੱਖਾਂ ਨਾਲ ਹਿੰਸਾ ਹੋਈ ਹੈ। ਭਾਰਤ ਇਸ ਪਵਿੱਤਰ ਸਥਾਨ 'ਤੇ ਭੰਨ-ਤੋੜ ਅਤੇ ਬੇਅਦਬੀ ਦੀਆਂ ਹਰਕਤਾਂ ਦੀ ਸਖ਼ਤ ਨਿੰਦਾ ਕਰਦਾ ਹੈ। ਪਾਕਿਸਾਨ ਸਰਕਾਰ ਨੂੰ ਸਿੱਖਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਜਲਦ ਹੀ ਕਦਮ ਚੁੱਕਣ ਨੂੰ ਕਿਹਾ ਗਿਆ ਹੈ। ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਬਦਮਾਸ਼ਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਜੋ ਇਸ ਪਵਿੱਤਰ ਗੁਰਦੁਆਰਾ ਸਹਿਬ ਦੀ ਬੇਅਦਬੀ 'ਚ ਸ਼ਾਮਲ ਹਨ।

ਗੁਰਦੁਆਰਾ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੀ ਗ੍ਰਿਫਤਾਰੀ ਦੀ ਕੀਤੀ ਮੰਗ —
ਲੁਧਿਆਣਾ 'ਚ ਪੰਜਾਬ ਦੇ ਸ਼ਾਹੀ ਇਮਾਮ, ਮੌਲਾਨਾ ਹਬੀਬ-ਓਰ-ਰਹਿਮਾਨ ਸਾਨੀ ਲੁਧਿਆਨਵੀ ਨੇ ਨਨਕਾਣਾ ਸਾਹਿਬ 'ਚ ਪੱਥਰਬਾਜ਼ੀ ਦੀ ਘਟਨਾ ਦਾ ਵਿਰੋਧ ਕਰਦੇ ਹੋਏ ਨਿੰਦਾ ਕੀਤੀ ਹੈ। ਇਸ ਤੋਂ ਇਲਾਵਾ ਲੁਧਿਆਨਵੀ ਨੇ ਸਖ਼ਤ ਕਾਰਵਾਈ ਕਰਨ ਅਤੇ ਗੁਰਦੁਆਰਾ ਕਮੇਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੀ ਜਲਦ ਹੀ ਗ੍ਰਿਫਤਾਰੀ ਦੀ ਮੰਗ ਕੀਤੀ। ਉਨ੍ਹਾਂ ਨੇ ਹਮਲੇ ਨੂੰ 2 ਸਮੁਦਾਏ ਦੇ ਵਿਚਕਾਰ ਸੰਘਰਸ਼ ਪੈਦਾ ਕਰਨ ਦੀ ਇਕ ਵੱਡੀ ਸਾਜਿਸ਼ ਦਾ ਹਿੱਸਾ ਵੀ ਦੱਸਿਆ ਕਿਉਂਕਿ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਤੋਂ ਬਾਅਦ ਦੋਵਾਂ ਪਾਸੇ ਸਬੰਧ ਸੁਧਰ ਰਹੇ ਸਨ। ਦੱਸ ਦੱਈਏ ਕਿ ਪਾਕਿਸਤਾਨ ਸਰਕਾਰ ਨੇ ਨਨਕਾਣਾ ਸਾਹਿਬ 'ਤੇ ਭੀੜ ਦੇ ਹਮਲੇ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਦੋ ਮੁਸਲਿਮ ਸਮੂਹਾਂ ਵਿਚਾਕਾਰ ਝਗੜਾ ਸੀ।

Get the latest update about Gurdwara Nankana Sahib, check out more about India Strongly Condemned, National News, News In Punjabi & Strict Action Demands

Like us on Facebook or follow us on Twitter for more updates.