ਗੁਰੂਘਰ ਵਿਚ ਇਸ 10 ਸਾਲ ਦੀ ਬੱਚੀ ਨੇ ਕਿਤਾ ਅਜੀਹਾ ਕੰਮ ਖਬਰ ਪੜ ਹੋਵੋਗੇ ਹੈਰਾਨ

ਭਵਾਨੀਗੜ੍ਹ ਦੇ ਸ਼ਹਿਰ ਦੇ ਕੋਲ ਪਿੰਡ ਰਾਮਪੁਰਾ ਵਿਖੇ ਏਖ 10 ਸਾਲਾਂ ਲੜਕੀ ਵੱਲੋ ਸ਼ਰਮਨਾਕ ਕੋਂ ਨੁੰ ਅੰਜਾਮ ਦਿਤਾਂ ਗਿਆ ਹੈ। ਦਲਿਤ ਵਰਗ ਨਾਲ ਸੰਬੰਧਤ ਇਸ 10 ਸਾਲਾ ਛੋਟੀ ਬੱਚੀ ਵੱਲੋਂ ਪਿੰਡ ਦੇ ਇਕ ਗੁਰੂਘਰ ਵਿਚ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦੀ ਬੇਅਦਬੀ ਕੀਤੀ ਗਈ। ਗੁਰੂ

ਭਵਾਨੀਗੜ੍ਹ- ਭਵਾਨੀਗੜ੍ਹ ਦੇ ਸ਼ਹਿਰ ਦੇ ਕੋਲ ਪਿੰਡ ਰਾਮਪੁਰਾ ਵਿਖੇ ਏਖ 10 ਸਾਲਾਂ ਲੜਕੀ ਵੱਲੋ ਸ਼ਰਮਨਾਕ ਕੋਂ ਨੁੰ ਅੰਜਾਮ ਦਿਤਾਂ ਗਿਆ ਹੈ। ਦਲਿਤ ਵਰਗ ਨਾਲ ਸੰਬੰਧਤ ਇਸ 10 ਸਾਲਾ ਛੋਟੀ ਬੱਚੀ ਵੱਲੋਂ ਪਿੰਡ ਦੇ ਇਕ ਗੁਰੂਘਰ ਵਿਚ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦੀ ਬੇਅਦਬੀ ਕੀਤੀ ਗਈ। ਗੁਰੂ ਘਰ ਦੇ ਗ੍ਰੰਥੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ 27 ਜੂਨ ਦੀ ਸਵੇਰ ਨੂੰ ਉਹ ਗੁਰੂ ਘਰ ਵਿਖੇ ਸਵੇਰ ਅੰਮ੍ਰਿਤ ਸਮੇਂ ਸਮਾਪਤੀ ਕਰਨ ਤੋਂ ਬਾਅਦ ਜਦੋਂ ਆਪਣੇ ਕਮਰੇ ਗਿਆ ਤਾਂ ਇਸ ਤੋਂ ਬਾਅਦ ਕਰੀਬ ਪੌਣੇ ਛੇ ਵਜੇ ਪਿੰਡ ਦੀ ਹੀ ਇਕ 10 ਸਾਲਾ ਲੜਕੀ ਵੱਲੋਂ ਗੁਰੂਘਰ ਦੇ ਪਾਲਕੀ ਘਰ ਅੰਦਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ 7 ਪੰਨਿਆਂ ਦੀ ਬੇਅਦਬੀ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਗ੍ਰੰਥੀ ਸਿੰਘ ਨੇ ਦੱਸਿਆ ਕਿ ਉਕਤ ਲੜਕੀ ਕਰੀਬ 1 ਮਹੀਨੇ ਤੋਂ ਹੀ ਗੁਰੂ ਘਰ ਵਿਖੇ ਆਉਣ ਲੱਗੀ ਸੀ। ਇਸ ਘਟਨਾ ਬਾਰੇ ਗੁਰੂ ਘਰ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਦੇਖਣ ਤੋਂ ਬਾਅਦ ਪਤਾ ਲੱਗਿਆ।

ਸੂਬਤ ਹੱਥ ਲਗੱਣ ਤੋ ਬਾਅਦ ਅੱਜ ਜਾਂਚ ਲਈ ਐੱਸ. ਪੀ. ਡੀ. ਹਰਿੰਦਰ ਸਿੰਘ, ਐੱਸ.ਪੀ.ਐੱਚ ਸਰਨਜੀਤ ਸਿੰਘ, ਡੀ.ਐੱਸ.ਪੀ ਭਵਾਨੀਗੜ੍ਹ ਗੋਬਿੰਦਰ ਸਿੰਘ, ਸਥਾਨਕ ਥਾਣਾ ਮੁਖੀ ਰਮਨਦੀਪ ਸਿੰਘ ਅਤੇ ਸੀ.ਆਈ.ਏ ਸਟਾਫ ਬਹਾਦਰ ਸਿੰਘ ਵਾਲਾ ਦੇ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਨੇ ਲੜਕੀ ਅਤੇ ਉਸ ਦੇ ਮਾਪਿਆਂ ਨੂੰ ਪੁੱਛ ਗਿੱਛ ਲਈ ਹਿਰਾਸਤ ਵਿਚ ਲੈ ਲਿਆ। ਇਸ ਮੌਕੇ ਐੱਸ.ਜੀ.ਪੀ.ਸੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਲਿਜਾਇਆ ਗਿਆ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਇਕ ਛੋਟੀ ਬੱਚੀ ਰਾਹੀਂ ਕਿਸੇ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਇਸ ਘਟਨਾ ਨੂੰ ਅੰਜਾਮ ਦੇ ਕੇ ਮੁੜ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈ।

Get the latest update about bhwanigarh, check out more about temple, punjab, truescoop news & gurudwara

Like us on Facebook or follow us on Twitter for more updates.