ਗੁਰਲਾਲ ਭੁੱਲਰ ਕਲਤ ਮਾਮਲਾ: ਦਿੱਲੀ ਪੁਲਸ ਦੀ ਸਪੈਸ਼ਲ ਸੈਲ ਨੇ 3 ਲੋਕਾਂ ਨੂੰ ਕੀਤਾ ਗ੍ਰਿਫਤਾਰ

ਕਾਂਗਰਸ ਦੇ ਯੁਵਾ ਨੇਤਾ ਗੁਰਲਾਲ ਭੁੱਲਰ ਦੇ ਫਰੀਦਕੋਟ ਵਿਚ ਕਤਲ ਮਾਮਲੇ ਵਿਚ ਦਿੱਲੀ ਦੀ ਸਪੈਸ਼...

ਕਾਂਗਰਸ ਦੇ ਯੁਵਾ ਨੇਤਾ ਗੁਰਲਾਲ ਭੁੱਲਰ ਦੇ ਫਰੀਦਕੋਟ ਵਿਚ ਕਤਲ ਮਾਮਲੇ ਵਿਚ ਦਿੱਲੀ ਦੀ ਸਪੈਸ਼ਲ ਸੈਲ ਨੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਣਯੋਗ ਹੈ ਕਿ 18 ਫਰਵਰੀ ਨੂੰ ਕੁਝ ਅਣਪਛਾਤੇ ਨੌਜਵਾਨਾਂ ਨੇ ਗੁਰਲਾਲ ਭੁੱਲਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। 

ਜ਼ਿਕਰਯੋਗ ਹੈ ਕਿ ਗੁਰਲਾਲ ਭਲਵਾਨ ਦੇ ਕਤਲ ਮਾਮਲੇ ਵਿਚ ਫਰੀਦਕੋਟ ਦੇ ਥਾਣੇ ਵਿਚ ਲਾਰੇਂਸ ਬਿਸ਼ਨੋਈ ਤੇ ਉਸ ਦੇ ਸਾਥੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਕਤਲ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੇ ਇਸ ਸਾਰੇ ਘਟਨਾਕ੍ਰਮ ਦੀ ਜ਼ਿੰਮੇਦਾਰੀ ਲਈ ਸੀ। ਲਾਰੈਂਸ ਬਿਸ਼ਨੋਈ ਨੇ ਫੇਸਬੁੱਕ ਉੱਤੇ ਲਿਖਿਆ ਹੈ ਕਿ ਫਰੀਦਕੋਟ ਵਿਚ ਗੁਰਲਾਲ ਭਲਵਾਨ ਦਾ ਕਤਲ ਹੋਇਆ ਹੈ, ਜਿਸ ਦੀ ਜ਼ਿੰਮੇਵਾਰੀ ਮੈਂ (ਬਿਸ਼ਨੋਈ) ਅਤੇ ਗੋਲਡੀ ਬਰਾੜ ਲੈਂਦੇ ਹਾਂ। 

ਗੁਰਲਾਲ ਨੂੰ ਕਈ ਵਾਰ ਸਮਝਾਇਆ ਕਿ ਉਹ ਆਪਣੇ ਕੰਮ ਨਾਲ ਮਤਲਬ ਰੱਖੇ ਪਰ ਹਰ ਕਿਸੇ ਨੂੰ ਸ਼ਬਦਾਂ 'ਚ ਸਮਝਾਇਆ ਨਹੀਂ ਜਾ ਸਕਦਾ। ਸਾਡੇ ਭਰਾ ਗੁਰਲਾਲ ਬਰਾੜ ਦਾ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਪਰ ਸਿਰਫ ਹਵਾਬਾਜ਼ੀ ਖ਼ਾਤਰ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਜਦੋਂ ਤੱਕ ਗੁਰਲਾਲ ਭਰਾ ਦਾ ਬਦਲਾ ਪੂਰਾ ਨਹੀਂ ਹੋ ਜਾਂਦਾ, ਉਦੋਂ ਤੱਕ ਮੈਂ ਨਾ ਹੀ ਜਿਊਂਗਾ ਅਤੇ ਨਾ ਹੀ ਜਿਊਣ ਦੇਵਾਂਗਾ।

Get the latest update about Gurlal Bhullar, check out more about three persons, Delhi police, nabs & shooting case

Like us on Facebook or follow us on Twitter for more updates.