ਪੰਜਾਬ 'ਚ ਅਸ਼ਾਤੀ ਫੈਲਾਉਣ ਦੀ ਗੁਰਪਤਵੰਤ ਸਿੰਘ ਪੰਨੂ ਨੇ ਮੁੜ ਰਚੀ ਸਾਜਿਸ਼, SFJ ਦਾ ਆਡੀਓ ਮੈਸੇਜ ਹੋ ਰਿਹਾ ਵਾਇਰਲ

ਪਾਬੰਦੀਸ਼ੁਦਾ ਖਾਲਿਸਤਾਨੀ ਸਮੂਹ 'ਸਿੱਖਸ ਫਾਰ ਜਸਟਿਸ' (SFJ) ਦਾ ਮੁਖੀ ਗੁਰਪਤਵੰਤ ਸਿੰਘ ਪੰਨੂ ਇਕ ਵਾਰ ਫਿਰ ਚਰਚਾ 'ਚ ਹਨ। ਕੁਝ ਦਿਨ ਪਹਿਲਾਂ ਹੀ ਗੁਰਪਤਵੰਤ ਸਿੰਘ ਦੇ ਖਿਲਾਫ ਗੁਰੂ ਗ੍ਰਾਮ 'ਚ ਐਫਆਈਆਰ ਦਰਜ ਹੋਈ ਸੀ ਤੇ ਹੁਣ ਇਕ ਵਾਰ ਫਿਰ ਗੁਰਪਤਵੰਤ ਸਿੰਘ ਦਾ ਆਡੀਓ ਵੀਡੀਓ ਦਾ ਮੈਸੇਜ ਲੋਕਾਂ ਦੇ ਮੋਬਾਈਲ ਫੋਨਾਂ ਤੇ ਸਾਂਝਾ...

ਪਾਬੰਦੀਸ਼ੁਦਾ ਖਾਲਿਸਤਾਨੀ ਸਮੂਹ 'ਸਿੱਖਸ ਫਾਰ ਜਸਟਿਸ' (SFJ) ਦਾ ਮੁਖੀ ਗੁਰਪਤਵੰਤ ਸਿੰਘ ਪੰਨੂ ਇਕ ਵਾਰ ਫਿਰ ਚਰਚਾ 'ਚ ਹਨ। ਕੁਝ ਦਿਨ ਪਹਿਲਾਂ ਹੀ ਗੁਰਪਤਵੰਤ ਸਿੰਘ ਦੇ ਖਿਲਾਫ ਗੁਰੂ ਗ੍ਰਾਮ 'ਚ ਐਫਆਈਆਰ ਦਰਜ ਹੋਈ ਸੀ ਤੇ ਹੁਣ ਇਕ ਵਾਰ ਫਿਰ ਗੁਰਪਤਵੰਤ ਸਿੰਘ ਦਾ ਆਡੀਓ ਵੀਡੀਓ ਦਾ ਮੈਸੇਜ ਲੋਕਾਂ ਦੇ ਮੋਬਾਈਲ ਫੋਨਾਂ ਤੇ ਸਾਂਝਾ ਕੀਤਾ ਜਾ ਰਿਹਾ ਹੈ।  ਜਿਸ 'ਚ ਲੋਕਾਂ ਨੂੰ ਆਉਣ ਵਾਲੀ 29 ਅਪ੍ਰੈਲ ਨੂੰ ਖਾਲਿਸਤਾਨ ਦੇ ਝੰਡਿਆਂ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਦਰਬਾਰ ਸਾਹਿਬ ਪਹੁੰਚਣ ਲਈ ਕਿਹਾ ਜਾ ਰਿਹਾ ਹੈ। ਹੁਣ ਦੇਖਣਾ ਹੈ ਕਿ ਪਹਿਲਾਂ ਤੋਂ ਹੀ ਪਾਬੰਧੀਸ਼ੁਦਾ ਇਸ ਖਾਲਿਸਤਾਨੀ ਗਰੁੱਪ ਤੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸਾਸ਼ਨ ਵਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ।  

ਇਸ ਵਾਇਰਲ ਕੀਤੇ ਜਾ ਰਹੇ ਆਡੀਓ ਮੈਸੇਜ 'ਚ ਕਿਹਾ ਗਿਆ ਹੈ ਕਿ 29 ਅਪ੍ਰੈਲ 1986 ਨੂੰ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਲ ਨੇ ਖਾਲਿਸਤਾਨ ਐਲਾਨ ਨਾਮੇ ਤੋਂ ਬਾਅਦ ਦਰਬਾਰ ਸਾਹਿਬ 'ਚ ਖਾਲਿਸਤਾਨ ਦੇ ਝੰਡੇ ਚੜ੍ਹਾਏ। ਪੰਜਾਬ ਦੇ ਨੌਜਵਾਨੋ 29 ਅਪ੍ਰੈਲ 2022 ਨੂੰ ਇਕ ਵਾਰ ਫੇਰ ਇਤਿਹਾਸ ਦੋਹਰਾ ਦਵੋ, ਖਾਲਿਸਤਾਨ ਦੇ ਝੰਡਿਆਂ ਨਾਲ ਦਰਬਾਰ ਸਾਹਿਬ ਪਹੁੰਚੋ, ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਣ ਵਾਲੀ ਖਾਲਿਸਤਾਨ ਅਰਦਾਸ ਸਮਾਰੋਹ ਦਾ ਹਿੱਸਾ ਬਣੋ। ਪੰਜਾਬ ਹੱਲ ਖਾਲਿਸਤਾਨ ਹੈ। ਸੁਨੇਹਾ ਗੁਰਪਤਵੰਤ ਸਿੰਘ ਪੰਨੂ , ਸਿਖਸ ਫ਼ਾਰ ਜਸਟਿਸ ਦੇ ਜਰਨਲ ਕੌਂਸਲ ਦਾ।   

ਜਿਕਰਯੋਗ ਹੈ ਕਿ ਜਨਵਰੀ ਮਹੀਨੇ ਵਿੱਚ ਸੁਪਰੀਮ ਕੋਰਟ ਦੇ ਕਈ ਵਕੀਲਾਂ ਨੇ +447418365564 ਤੋਂ ਇੱਕ ਅਗਿਆਤ ਆਟੋਮੇਟਿਡ ਪ੍ਰੀ-ਰਿਕਾਰਡ ਕਾਲ ਪ੍ਰਾਪਤ ਕਰਨ ਦੀ ਸ਼ਿਕਾਇਤ ਕੀਤੀ ਸੀ ਅਤੇ ਅਪ੍ਰੈਲ ਮਹੀਨੇ 'ਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਉਲੰਘਣਾ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਜਾਂਚ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸਿੱਖਸ ਫਾਰ ਜਸਟਿਸ (SFJ) ਦਾ ਮੁਖੀ ਗੁਰਪਤਵੰਤ ਸਿੰਘ ਪੰਨੂ ਸੁਪਰੀਮ ਦੇ ਕਈ ਵਕੀਲਾਂ ਨੂੰ ਧਮਕੀ ਭਰੇ ਸੰਦੇਸ਼ ਦੇਣ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਸੀ।       

Get the latest update about KHALISTAN IN PUNJAB KHALISTAN AUDIO VIRAL, check out more about GURPATWAMNT SINGH PANNU, PUNJAB NEWS, KHALISTAN & SIKHS FOR JUSTICE

Like us on Facebook or follow us on Twitter for more updates.