ਅੰਮ੍ਰਿਤਸਰ ਡਰੱਗ ਤਸਕਰੀ ਮਾਮਲਾ : ਦੋਸ਼ੀ ਗੁਰਪਿੰਦਰ ਸਿੰਘ ਦੀ ਮੌਤ 'ਤੇ ਕੈਪਟਨ ਵਲੋਂ ਜਾਂਚ ਦੇ ਹੁਕਮ

532 ਕਿਲੋ ਹੇਰੋਇਨ ਤਸਕਰੀ ਦੇ ਮਾਮਲੇ ਚ ਜੇਲ੍ਹ 'ਚ ਬੰਦ ਦੋਸ਼ੀ ਗੁਰਪਿੰਦਰ ਸਿੰਘ ਦੀ ਗੁਰੂ ਨਾਨਕ ਦੇਵ ਹਸਪਤਾਲ 'ਚ ਸ਼ੱਕੀ ਹਲਾਤਾਂ 'ਚ ਮੌਤ ਹੋ ਗਈ। ਪੰਜਾਬ ਦੇ ਮੁੱਖ ਮੰਤਰੀ...

ਚੰਡੀਗੜ੍ਹ— 532 ਕਿਲੋ ਹੇਰੋਇਨ ਤਸਕਰੀ ਦੇ ਮਾਮਲੇ ਚ ਜੇਲ੍ਹ 'ਚ ਬੰਦ ਦੋਸ਼ੀ ਗੁਰਪਿੰਦਰ ਸਿੰਘ ਦੀ ਗੁਰੂ ਨਾਨਕ ਦੇਵ ਹਸਪਤਾਲ 'ਚ ਸ਼ੱਕੀ ਹਲਾਤਾਂ 'ਚ ਮੌਤ ਹੋ ਗਈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ 'ਚ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਗੁਰਪਿੰਦਰ ਸਿੰਘ ਨੂੰ 29 ਜੂਨ ਨੂੰ ਪਾਕਿਸਤਾਨੀ ਨਮਕ 'ਚ ਲੁਕਾ ਕੇ ਭੇਜੀ 532 ਕਿਲੋਂ ਹੈਰੋਇਨ ਦਾ ਪਤਾ ਲੱੱਗਣ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਗੁਰਪਿੰਦਰ ਖ਼ਿਲਾਫ਼ ਦੋ ਵੱਖ-ਵੱਖ ਥਾਣਿਆਂ 'ਚ ਗੰਭੀਰ ਧਾਰਾਵਾਂ ਦੇ ਤਹਿਤ ਕੇਸ ਦਰਜ ਹਨ। ਮੁੱਖ ਮੰਤਰੀ ਨੇ ਹੁਕਮ ਦਿੱਤੇ ਹਨ ਕਿ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਹਿਮਾਂਸ਼ੂ ਅਗਰਵਾਲ ਮਾਮਲੇ ਦੀ ਜਾਂਚ ਕਰਨਗੇ। ਇਹ ਜਾਂਚ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਤੋਂ ਵੱਖਰੀ ਹੋਵੇਗੀ ਜਿਸ ਨੂੰ ਡਾਕਟਰਾਂ ਦਾ ਉੱਚ ਪੱਧਰੀ ਬੋਰਡ ਕਰੇਗਾ।

ਦੋਸ਼ੀ ਟ੍ਰੇਡਰ ਗੁਰਪਿੰਦਰ ਦੀ ਹਿਰਾਸਤ 'ਚ ਮੌਤ, ਪਰਿਵਾਰ ਨੇ ਲਗਾਏ ਲਾਪਰਵਾਹੀ ਦੇ ਆਰੋਪ 

ਗੁਰਪਿੰਦਰ ਸਿੰਘ ਨੂੰ ਬੀਤੀ 18 ਜੁਲਾਈ ਨੂੰ ਅੰਮ੍ਰਿਤਸਰ ਜੇਲ੍ਹ ਦੇ ਹਸਪਤਾਲ 'ਚ ਲਿਜਾਇਆ ਗਿਆ ਪਰ ਸਿਹਤ ਜ਼ਿਆਦਾ ਖਰਾਬ ਦੇਖ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਗੁਰਪਿੰਦਰ ਸਿੰਘ ਸ਼ੂਗਰ ਦਾ ਮਰੀਜ਼ ਸੀ ਤੇ ਉਸ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਸੀ। ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਅਤੇ ਅਗਲੇ ਦਿਨ ਤੋਂ 11 ਜੁਲਾਈ ਤੱਕ ਉਸ ਨੂੰ ਰਾਜਾਸਾਂਸੀ ਪੁਲਸ ਨੇ ਹਿਰਾਸਤ 'ਚ ਰੱਖਿਆ ਸੀ। ਫਿਰ 12 ਜੁਲਾਈ ਤੋਂ 18 ਜੁਲਾਈ ਤੱਕ ਉਸ ਤੋਂ ਘਰਿੰਡਾ ਪੁਲਸ ਨੇ ਪੁੱਛਗਿੱਛ ਕੀਤੀ ਸੀ। 18 ਜੁਲਾਈ ਨੂੰ ਉਸ ਨੂੰ ਮੁੜ ਤੋਂ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਸੀ, ਜਿੱਥੇ ਉਸ ਦੀ ਸਿਹਤ ਫਿਰ ਵਿਗੜਨ ਲੱਗੀ ਤੇ ਬੀਤੇ ਕੱਲ੍ਹ ੁਉਸ ਦੀ ਮੌਤ ਹੋ ਗਈ।

Get the latest update about Punjab News, check out more about Gurpinder Singh, News In Punjabi, Amritsar Drugs Case & Amritsar News

Like us on Facebook or follow us on Twitter for more updates.