ਗੁਰੂ ਨਾਨਕ ਦੇਵ ਹਸਪਤਾਲ 'ਚ ਕਰਮਚਾਰੀਆ ਵਲੋਂ ਧਰਨਾ ਪ੍ਰਦਰਸ਼ਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਕੀਤੀ ਮੰਗ

ਕੇਂਦਰ ਸਰਕਾਰ ਪ੍ਰਤੀ ਰੌਸ਼ ਪ੍ਰਦਰਸ਼ਨ ਕਰਦਿਆ ਕਚੇ ਮੁਲਾਜਮਾਂ ਨੂੰ ਪਕਾ ਕਰਨ ਅਤੇ ਪੁਰਾਣੀ ਪੈਨਸ਼ਨ...

ਪੁਰਾਣੀ ਪੈਨਸ਼ਨ ਸਕੀਮ ਬਹਾਲੀ ਅਤੇ ਕਚੇ ਮੁਲਾਜਮਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਜਿਥੇ ਭਾਰਤ ਭਰ ਵਿਚ ਧਰਨਾ ਪ੍ਰਦਰਸ਼ਨ ਕਿਤਾ ਜਾ ਰਿਹਾ ਉਥੇ ਹੀ ਅੱਜ ਅੰਮ੍ਰਿਤਸਰ ਦੇ ਗੁਰ ਨਾਨਕ ਦੇਵ ਹਸਪਤਾਲ ਵਿਚ ਤਾਲਮੇਲ ਕਮੇਟੀ ਪੇਰਾ ਮੈਡੀਕਲ ਸਿਹਤ ਕਰਮਚਾਰੀ ਪੰਜਾਬ ਦੇ ਮੁਲਾਜਮਾਂ ਵਲੌ ਭਾਰਤ ਸਰਕਾਰ ਖਿਲਾਫ ਅਤੇ ਪੰਜਾਬ ਸਰਕਾਰ ਖਿਲਾਫ ਰੌਸ਼ ਪ੍ਰਦਰਸ਼ਨ ਕੀਤਾ ਗਿਆ ਹੈ ਜਿਸਦੇ ਚਲਦੇ ਉਹਨਾ ਕੇਂਦਰ ਸਰਕਾਰ ਪ੍ਰਤੀ ਰੌਸ਼ ਪ੍ਰਦਰਸ਼ਨ ਕਰਦਿਆ ਕਚੇ ਮੁਲਾਜਮਾਂ ਨੂੰ ਪਕਾ ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਕੀਤੀ ਹੈ।


ਇਸ ਮੌਕੇ ਗੱਲਬਾਤ ਕਰਦਿਆਂ ਪੈਰਾ ਮੈਡੀਕਲ ਤਾਲਮੇਲ ਕਮੇਟੀ ਦੇ ਕਨਵੀਨਰ ਨਰਿੰਦਰ ਕੁਮਾਰ ਅਤੇ ਹੋਰ ਮੁਲਾਜਮਾਂ ਨੇ ਦਸਿਆ ਕਿ ਕੇਂਦਰ ਸਰਕਾਰ ਸੁਰੂਆਤ ਤੌ ਹੀ ਮੁਲਾਜਮ ਵਿਰੋਧੀ ਰਹੀ ਹੈ ਜਿਸਦੇ ਚਲਦੇ ਉਹਨਾ ਵਲੌ 2004 ਤੋ ਪੁਰਾਣੀ ਪੈਨਸ਼ਨ ਸਕੀਮ ਬੰਦ ਕਰ ਮੁਲਾਜਮਾਂ ਦਾ ਜੋ ਨੁਕਸਾਨ ਕੀਤਾ ਹੈ ਅਤੇ ਕਚੇ ਮੁਲਾਜਮਾਂ ਨੂੰ ਪੱਕਾ ਕਰਨ ਸੰਬਧੀ ਜੋ ਵਾਦਾ ਖਿਲਾਫੀ ਕੀਤੀ ਹੈ ਉਹ ਕਦੇ ਮੰਜੂਰ ਨਹੀ ਕੀਤੀ ਜਾਵੇਗੀ ਜਿਸ ਦੇ ਚਲਦਿਆਂ ਅਜ ਜਿਥੇ ਭਾਰਤ ਭਰ ਵਿਚ ਮੁਲਾਜਮ ਜਥੇਬੰਦੀਆਂ ਵਲੌ 28 ਤੇ 29 ਮਾਰਚ ਨੂੰ ਰੌਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਦੌ ਤਕ ਸਾਡੀਆਂ ਹੱਕੀ ਮੰਗਾ ਨਹੀ ਮਣਿਆ ਜਾਦਿਆ ਉਹਨਾ ਚਿਰ ਸੰਘਰਸ਼ ਜਾਰੀ ਰਹੇਗਾ।

Get the latest update about GURU NANAK DEV HOSPITAL, check out more about STRIKE, PUNJAB NEWS, TRUE SCOOP PUNJABI & AMRITSAR NEWS

Like us on Facebook or follow us on Twitter for more updates.