ਗੁਰੂ ਨਾਨਕ ਗੁਰਪੁਰਬ 2021: ਜਾਣੋ ਗੁਰਪੁਰਬ ਦਾ ਇਤਿਹਾਸ

ਗੁਰਪੁਰਬ 'ਨੂੰ ਗੁਰੂ ਨਾਨਕ ਜਯੰਤੀ ਵੀ ਕਿਹਾ ਜਾਂਦਾ ਹੈ। ਇਹ ਸਿੱਖਾਂ ਦਾ ਸਭ ਤੋਂ ਵੱਡਾ ਤਿਓਹਾਰ ਹੈ। ਗੁਰੂ ਨਾਨਕ ਦੇਵ ਜੀ...

ਗੁਰਪੁਰਬ 'ਨੂੰ ਗੁਰੂ ਨਾਨਕ ਜਯੰਤੀ ਵੀ ਕਿਹਾ ਜਾਂਦਾ ਹੈ। ਇਹ ਸਿੱਖਾਂ ਦਾ ਸਭ ਤੋਂ ਵੱਡਾ ਤਿਓਹਾਰ ਹੈ। ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਗੁਰਪੁਰਬ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਗੁਰਪੁਰਬ ਨੂੰ ਕਾਰਤਿਕ ਪੂਰਨਿਮਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪ੍ਰਥਮ ਗੁਰੂ ਸਨ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ (ਜਨਮ) 15 ਅਪਰੈਲ, 1469 ਈ. (ਵੈਸਾਖ ਸੁਦੀ 3, ਸੰਵਤ 1526 ਵਿਕ੍ਰਮੀ) ਵਿਚ ਤਲਵੰਡੀ ਰਾਇ ਭੋਇ ਨਾਮਕ ਸਥਾਨ ਉੱਤੇ ਹੋਇਆ। ਸੁਵਿਧਾ ਦੀ ਦ੍ਰਿਸ਼ਟੀ ’ਚ ਗੁਰੂ ਨਾਨਕ ਦਾ ਪ੍ਰਕਾਸ਼ ਉੱਤਸਵ ਕਾਰਤਿਕ ਪੂਰਣਿਮਾ ਨੂੰ ਮਨਾਇਆ ਜਾਂਦਾ ਹੈ। ਤਲਵੰਡੀ ਹੁਣ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਨੂੰ ਸਿੱਖ ਧਰਮ ਦੇ ਅਨੁਆਈ ਗੁਰਪੁਰਬ ਦੇ ਰੂਪ ’ਚ ਮਨਾਉਂਦੇ ਹਨ।

ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿਖੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ ਤੇ 13 ਦਿਨ ਬਤੀਤ ਕੀਤੇ ਸਨ। ਇਸੇ ਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਪਣੀ ਵੱਡੀ ਭੈਣ ਬੇਬੇ ਨਾਨਕੀ ਤੇ ਭਾਇਆ ਜੈ ਰਾਮ ਜੀ ਸਣੇ ਆਪਣੇ ਪਰਿਵਾਰ ਨਾਲ ਰਹਿੰਦੇ ਸਨ।

ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਸ੍ਰੀ ਗੁਰੂ ਨਾਨਕ ਦੇਵ ਜੀ  ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਆਪਣੀ ਵੱਡੀ ਭੈਣ ਬੇਬੇ ਨਾਨਕੀ ਤੇ ਭਾਇਆ ਜੈ ਰਾਮ ਜੀ ਨਾਲ ਰਹਿੰਦੇ ਸਨ। ਇਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬੀਬੀ ਸੁਲਖਣੀ ਜੀ ਨਾਲ ਹੋਇਆ। ਇਸੇ ਪਵਿੱਤਰ ਧਰਤੀ 'ਤੇ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਇਸ ਪਵਿੱਤਰ ਨਗਰੀ ਨੂੰ ਹੋਰਨਾਂ ਗੁਰੂ ਸਹਿਬਾਨਾਂ ਦੀ ਚਰਨਛੋਹ ਵੀ ਪ੍ਰਾਪਤ ਹੈ।

ਗੁਰੂ ਨਾਨਕ ਸਾਹਿਬ ਨੇ ਦੂਰ-ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿਚ ਹਾਦਰ ਅਤੇ ਦਾਇਮ ਸੱਚਾਈ ਦੀ ਹਕ਼ੀਕਤ ਹੈ। ਬਰਾਬਰਤਾ, ਭਾਈਚਾਰਕ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣਾਂ ਉੱਤੇ ਮਬਨੀ ਉਹਨਾਂ ਨੇ ਇੱਕ ਅਨੋਖਾ ਰੁਹਾਨੀ, ਸਮਾਜਿਕ ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿਚ ਗੁਰ ਨਾਨਕ ਸਾਹਿਬ ਦੇ 974 ਵਾਕ ਸ਼ਾਇਰਾਨਾ ਅੰਦਾਜ਼ ਵਿਚ ਦਰਜ ਹਨ, ਜਿਹਨਾਂ ਵਿਚੋਂ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟ ਆਦਿ ਪ੍ਰਮੁ ਹਨ। ਇਹ ਸਿੱਖਾਂ ਦਾ ਯਕੀਨ ਹੈ ਕਿ ਗੁਰ ਨਾਨਕ ਦੀ ਹੁਰਮਤ, ਦਿੱਵਤਾ ਅਤੇ ਧਾਰਮਕ ਇਖਤਿਆਰ ਬਾਅਦ ਵਾਲੇ ਗੁਰੂਆਂ ਵਿਚ ਵੀ ਸ਼ਾਮਿਲ ਸੀ।

ਸਿੱਖੀ
ਨਾਨਕ ਇੱਕ ਗੁਰੂ ਸਨ ਅਤੇ 15ਵੀਂ ਸਦੀ ਦੌਰਾਨ ਉਹਨਾਂ ਨੇ ਸਿੱਖ ਧਰਮ ਦਾ ਆਗ਼ਾਜ਼ ਕੀਤਾ। ਸਿੱਖੀ ਦਾ ਮੌਲਿਕ ਯਕੀਨ, ਮੁਕੱਦਸ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿਚ ਦਰਸਾਇਆ ਹੈ, ਜਿਸ ਵਿਚ ਸ਼ਾਮਲ ਹਨ ਰੱਬ ਦੇ ਨਾਮ ਉੱਤੇ ਨਿਸ਼ਚਾ ਅਤੇ ਬੰਦਗੀ, ਸਾਰੀ ਇਨਸਾਨੀਅਤ ਵਿਚ ਇਤਫ਼ਾਕ, ਬੇਖ਼ੁਦ ਸੇਵਾ ਵਿਚ ਰੁੱਝਣਾ, ਸਰਬੱਤ ਦੇ ਭਲੇ ਅਤੇ ਖੁਸ਼ਹਾਲੀ ਵਾਸਤੇ ਸਮਾਜਕ ਇਨਸਾਫ਼ ਲਈ ਉੱਦਮ ਕਰਨਾ, ਅਤੇ ਇਮਾਨਦਾਰ ਵਤੀਰਾ ਅਤੇ ਰੋਜ਼ੀ ਨਾਲ਼ ਘਰੇਲੂ ਜ਼ਿੰਦਗੀ ਵਿਚ ਰਹਿਣਾ।

ਗੁਰੂ ਗ੍ਰੰਥ ਸਾਹਿਬ ਨੂੰ ਸਿੱਖੀ ਵਿਚ ਸੁਪ੍ਰੀਮ ਇਖਤਿਆਰ ਦਾ ਦਰਜਾ ਹਾਸਲ ਹੈ ਅਤੇ ਸਿੱਖਾਂ ਦੇ ਗਿਆਰਵੇਂ ਅਤੇ ਆਖ਼ਰੀ ਗੁਰੂ ਹਨ। ਇਸ ਗ੍ਰੰਥ ਵਿੱਚ ਗੁਰ ਨਾਨਕ ਸਾਹਿਬ ਦੇ ਕੁੱਲ 974 ਸ਼ਬਦ ਹਨ।
ਭਾਵ
ਨਾਨਕ ਦਾ ਪਾਲਣ ਪੋਸ਼ਣ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ ਅਤੇ ਉਹ ਭਗਤੀ ਸੰਤ ਪਰੰਪਰਾ ਨਾਲ ਸੰਬੰਧਤ ਸੀ। ਵਿਦਵਾਨ ਦੱਸਦੇ ਹਨ ਕਿ ਸ਼ੁਰੂ ਵਿਚ ਗੁਰੂ ਨਾਨਕ ਅਤੇ ਸਿੱਖ ਧਰਮ ਮੱਧਯੁਗੀ ਭਾਰਤ ਵਿਚ ਭਗਤੀ ਲਹਿਰ ਦੀ ਨਿਰਗੁਣ (ਨਿਰਾਕਾਰ ਪਰਮਾਤਮਾ) ਪਰੰਪਰਾ ਤੋਂ ਪ੍ਰਭਾਵਿਤ ਸਨ। ਹਾਲਾਂਕਿ, ਸਿੱਖ ਧਰਮ ਸਿਰਫ਼ ਭਗਤੀ ਲਹਿਰ ਦਾ ਵਿਸਥਾਰ ਨਹੀਂ ਸੀ।

ਉਦਾਸੀਆਂ
ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ-ਕਾਲ ਦੌਰਾਨ ਬਹੁਤ ਯਾਤਰਾ ਕੀਤੀ। ਕੁਝ ਆਧੁਨਿਕ ਬਿਰਤਾਂਤ ਦੱਸਦੇ ਹਨ ਕਿ ਉਹਨਾਂ ਨੇ ਤਿੱਬਤ, ਦੱਖਣੀ ਏਸ਼ੀਆ ਅਤੇ ਜ਼ਿਆਦਾਤਰ ਅਰਬ ਦੇ ਦੌਰੇ ਕੀਤੇ, ਜੋ 14 ਸਾਲ ਦੀ ਉਮਰ ਵਿੱਚ 1496 ਵਿੱਚ ਸ਼ੁਰੂ ਹੋਏ, ਜਦੋਂ ਉਸਨੇ ਆਪਣੇ ਪਰਿਵਾਰ ਨੂੰ ਤੀਹ ਸਾਲਾਂ ਦੀ ਮਿਆਦ ਲਈ ਛੱਡ ਦਿੱਤਾ। ਇਨ੍ਹਾਂ ਦਾਅਵਿਆਂ ਵਿਚ ਗੁਰੂ ਨਾਨਕ ਦੇਵ ਜੀ ਭਾਰਤੀ ਮਿਥਿਹਾਸਕ ਦੇ ਮਾਉਂਟ ਸੁਮੇਰੂ ਦੇ ਨਾਲ ਨਾਲ ਮੱਕਾ, ਬਗਦਾਦ, ਅਚਲ ਬਟਾਲਾ ਅਤੇ ਮੁਲਤਾਨ ਦਾ ਦੌਰਾ ਵੀ ਕੀਤਾ।  ਇਹਨਾਂ ਥਾਵਾਂ ਤੇ ਉਸਨੇ ਮੁਕਾਬਲੇਬਾਜ਼ ਸਮੂਹਾਂ ਨਾਲ ਧਾਰਮਿਕ ਵਿਚਾਰਾਂ ਤੇ ਬਹਿਸ ਕੀਤੀ। ਇਹ ਕਹਾਣੀਆਂ 19 ਵੀਂ ਅਤੇ 20 ਵੀਂ ਸਦੀ ਵਿਚ ਵਿਆਪਕ ਤੌਰ ਤੇ ਪ੍ਰਸਿੱਧ ਹੋ ਗਈਆਂ, ਅਤੇ ਬਹੁਤ ਸਾਰੇ ਸੰਸਕਰਣਾਂ ਵਿੱਚ ਮੌਜੂਦ ਹਨ।

ਵਾਰਸ
ਗੁਰ ਨਾਨਕ ਸਾਹਿਬ ਨੇ ਭਾਈ ਲਹਿਣਾ ਨੂੰ ਗੁਰੂ ਵਾਰਸ ਐਲਾਨਿਆ ਅਤੇ ਉਹਨਾਂ ਦਾ ਨਾਮ ਗੁਰੂ ਅੰਗਦ ਵਿਚ ਤਬਦੀਲ ਕਰ ਦਿੱਤਾ, ਜਿਸ ਦਾ ਅਰਥ ਹੈ "ਇਕ ਬਹੁਤ ਹੀ ਆਪਣਾ" ਜਾਂ "ਤੁਹਾਡਾ ਆਪਣਾ ਹਿੱਸਾ"। ਭਾਈ ਲਹਿਣੇ ਨੂੰ ਵਾਰਸ ਐਲਾਨਣ ਤੋਂ ਕੁਝ ਅਰਸੇ ਬਾਅਦ, ਗੁਰੂ ਨਾਨਕ 22 ਸਤੰਬਰ 1539 ਨੂੰ ਕਰਤਾਰਪੁਰ ਵਿਖੇ 70 ਸਾਲ ਦੀ ਉਮਰੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋ ਗਏ।

Get the latest update about truescoop news, check out more about Know the history of Gurpurab & Guru Nanak Gurpurab 2021

Like us on Facebook or follow us on Twitter for more updates.