ਜਲੰਧਰ : ਹਨੇਰੀ ਕਾਰਨ ਕਾਰ 'ਤੇ ਡਿੱਗੀ ਹਸਪਤਾਲ ਦੀ ਕੰਧ, ਹੇਠਾਂ ਦੱਬਣ ਕਾਰਨ ਚਾਲਕ ਦੀ ਮੌਤ

ਬੀਤੀ ਰਾਤ ਜਿੱਥੇ ਉਤਰੀ ਭਾਰਤ ਦੇ ਕੁਝ ਸੂਬਿਆਂ 'ਚ ਹਨੇਰੀ ਅਤੇ ਬਾਰਸ਼ ਨੇ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਤੇਜ਼ ਹਵਾ ਅਤੇ ਹਨੇਰੀ ਕਰਕੇ ਕੁਝ ਨੁਕਸਾਨ ਦੀ ਖ਼ਬਰਾਂ ਵੀ...

ਜਲੰਧਰ— ਬੀਤੀ ਰਾਤ ਜਿੱਥੇ ਉਤਰੀ ਭਾਰਤ ਦੇ ਕੁਝ ਸੂਬਿਆਂ 'ਚ ਹਨੇਰੀ ਅਤੇ ਬਾਰਸ਼ ਨੇ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਤੇਜ਼ ਹਵਾ ਅਤੇ ਹਨੇਰੀ ਕਰਕੇ ਕੁਝ ਨੁਕਸਾਨ ਦੀ ਖ਼ਬਰਾਂ ਵੀ ਸਾਹਮਣੇ ਆਇਆਂ ਹਨ। ਜਲੰਧਰ 'ਚ ਆਈ ਹਨੇਰੀ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲੀ, ਉੱਥੇ ਦੂਜੇ ਪਾਸੇ ਇਸ ਨਾਲ ਹੀ ਗੁਰੂ ਨਾਨਕ ਮਿਸ਼ਨ ਚੌਕ ਦੇ ਕੋਲ ਕੇਅਰਮੈਕਸ ਹਸਪਤਾਲ ਦੇ ਬਾਹਰ ਦੀ ਕੰਧ ਡਿੱਗ ਗਈ।

ਬਹਿਬਲਕਲਾਂ-ਗੋਲੀਕਾਂਡ ਮਾਮਲਾ : ਆਪਸ 'ਚ ਉਲਝੇ ਐੱਸ.ਆਈ.ਟੀ ਦੇ ਮੈਂਬਰ

ਹਸਪਤਾਲ ਦੀ ਕੰਧ ਨਾਲ ਹੀ ਖੜ੍ਹੀ ਕਾਰ 'ਤੇ ਡਿੱਗੀ ਜਿਸ ਹੇਠ ਦੱਬ ਕੇ ਕਾਰ ਚਾਲਕ ਦੀ ਮੌਤ ਹੋ ਗਈ£ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਲਵਾ ਹਟਾਇਆ ਪਰ ਉਦੋਂ ਤੱਕ ਚਾਲਕ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਕਾਰ ਚਾਲਕ ਦੀ ਹਾਲੇ ਤੱਕ ਕੋਈ ਪਛਾਣ ਨਹੀ ਹੋ ਸਕੀ।

Get the latest update about News In Punjabi, check out more about Online Punjab News, True Scoop News, Punjab news & Jalandhar News

Like us on Facebook or follow us on Twitter for more updates.