Video : ਕੈਨੇਡਾ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਬਣਾਈ ਗਈ 'ਗੁਰੂ ਨਾਨਕ ਸਟ੍ਰੀਟ', ਪੰਜਾਬੀਆਂ 'ਚ ਖੁਸ਼ੀ ਦੀ ਲਹਿਰ

ਪਹਿਲੀ ਪਾਤਸ਼ਾਹੀ ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਦੇਸ਼ਭਰ 'ਚ ਬੇਹੱਦ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬੀਆਂ ਦੀ ਪਹਿਲੀ ਪਸੰਦ ਮੰਨੇ ਜਾਣ ਵਾਲੇ ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਇਕ ਰੋਡ...

ਟੋਰਾਂਟੋ— ਪਹਿਲੀ ਪਾਤਸ਼ਾਹੀ ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਦੇਸ਼ਭਰ 'ਚ ਬੇਹੱਦ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬੀਆਂ ਦੀ ਪਹਿਲੀ ਪਸੰਦ ਮੰਨੇ ਜਾਣ ਵਾਲੇ ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਇਕ ਰੋਡ ਦਾ ਨਾਂ ਬਦਲ ਕੇ 'ਗੁਰੂ ਨਾਨਕ ਸਟ੍ਰੀਟ' ਰੱਖਿਆ ਗਿਆ ਹੈ। ਬੀਤੇ ਦਿਨ ਇਸ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਸਿੱਖ ਭਾਈਚਾਰੇ ਦੀਆਂ ਉੱਚ ਸ਼ਖਸੀਅਤਾਂ ਸਮੇਤ ਬਰੈਂਪਟਨ ਦੇ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਤੇ ਸਿਟੀ ਕੌਂਸਲਰ ਹਰਕੀਰਤ ਸਿੰਘ ਪੁੱਜੇ ਉਨ੍ਹਾਂ ਬਰੈਂਪਟਨ ਦੇ ਪੀਟਰ-ਰੌਬਰਟਸਨ ਤੇ ਡਿਕਸੀ ਰੋਡ ਨੇੜੇ ਗੁਰਦੁਆਰਾ 'ਗੁਰੂ ਨਾਨਕ ਮਿਸ਼ਨ ਸੈਂਟਰ' ਕੋਲੋਂ ਲੰਘਦਾ ਪੀਟਰ-ਰੌਬਰਟਸਨ ਰੋਡ ਦਾ ਗ੍ਰੇਟ ਲੇਕ ਰੋਡ ਤੱਕ ਦਾ ਇਕ ਟੋਟਾ 'ਗੁਰੂ ਨਾਨਕ ਸਟਰੀਟ' ਰੱਖਣ ਦੀ ਤਜਵੀਜ਼ ਪੇਸ਼ ਕੀਤੀ ਸੀ।

ਸੁਪਰੀਮ ਕੋਰਟ ਵਲੋਂ ਪਾਕਿ ਦੇ ਆਰਮੀ ਚੀਫ ਬਾਜਵਾ ਨੂੰ ਵੱਡਾ ਝਟਕਾ, ਕੁਰਸੀ ਬਣੀ ਖਤਰੇ 'ਚ

ਬਰੈਂਪਟਨ ਕੌਂਸਲ ਦੀ ਮਨਜ਼ੂਰੀ ਮਿਲਣ ਮਗਰੋਂ ਇਸ ਸੜਕ ਦਾ ਨਾਂ ਬਦਲ ਦਿੱਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਸੜਕ ਦਾ ਨਾਂ ਬਦਲਣਾ ਬਹੁਤ ਖਾਸ ਗੱਲ ਹੈ।
ਦੱਸ ਦੇਈਏ ਕਿ ਇਸ ਸਮਾਗਮ ਦੌਰਾਨ ਪੁਲਸ ਤੇ ਫਾਇਰ ਡਿਪਾਰਟਮੈਂਟ ਦੇ ਅਧਿਕਾਰੀਆਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ, ਰੂਬੀ ਸਹੋਤਾ, ਐੱਮ. ਪੀ. ਪੀ. ਗੁਰਰਤਨ ਸਿੰਘ, ਗੁਰਦੁਆਰਾ ਸਿੱਖ ਸੰਗਤ ਦੇ ਕਮੇਟੀ ਮੈਂਬਰ ਬਲਕਰਨਜੀਤ ਸਿੰਘ ਗਿੱਲ ਸਮੇਤ ਵੱਡੀ ਗਿਣਤੀ ਪੰਜਾਬੀ ਮੌਜੂਦ ਸਨ।

Get the latest update about Gurpreet Singh Dhillon, check out more about True Scoop News, Canada News, News In Punjabi & Regional Councillor

Like us on Facebook or follow us on Twitter for more updates.