ਗਵਾਲੀਅਰ ਥਾਣੇ 'ਚ ਚੋਰੀ ਦਾ ਡੈਮੋ, 20 ਸਕਿੰਟਾਂ 'ਚ ਉਡੀਆਂ 'HIGH SECURITY LOCK' ਦੀਆਂ ਧਜੀਆਂ, ਵੀਡੀਓ ਵਾਇਰਲ

ਵਾਹਨ ਚੋਰੀ ਕਰਨ ਵਾਲੇ ਚੋਰਾਂ ਤੋਂ ਚੋਰੀ ਦੇ ਡੈਮੋ ਦੇਣ ਬਾਰੇ ਕਿਹਾ ਤਾਂ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਰਾਇਲ ਐਨਫੀਲਡ ਬਾਈਕ (ਬੁਲਟ) ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੇ ਹਾਈ ਸਿਕਿਉਰਿਟੀ ਤਾਲਾ...

ਆਏ ਦਿਨ ਕੀਤੇ ਨਾ ਕੀਤੇ ਚੋਰੀ ਦੇ ਮਾਮਲੇ ਦੇਖਣ ਨੂੰ ਮਿਲਦੇ ਹਨ। ਪੁਲਿਸ ਵਲੋਂ ਚੋਰਾਂ ਤੇ ਸਖਤੀ ਵੀ ਕੀਤੀ ਜਾਂਦੀ ਹੈ। ਪਰ ਚੋਰਾਂ ਵਲੋਂ ਨਵੇਂ ਤਰੀਕੇ ਲੱਭ ਲਏ ਜਾਂਦੇ ਹਨ। ਗਵਾਲੀਅਰ ਸਿਟੀ ਪੁਲਿਸ ਨੇ ਐਤਵਾਰ ਨੂੰ ਅਜਿਹੇ ਹੀ ਚੋਰਾਂ ਨੂੰ ਫੜ੍ਹਿਆ ਜੋ ਕਿ ਕਾਫੀ ਸਮੇ ਤੋਂ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਸੀ। ਪਰ ਜਦੋ ਸ਼ਹਿਰ 'ਚ ਵਾਹਨ ਚੋਰੀ ਕਰਨ ਵਾਲੇ ਚੋਰਾਂ ਤੋਂ ਚੋਰੀ ਦੇ ਡੈਮੋ ਦੇਣ ਬਾਰੇ ਕਿਹਾ ਤਾਂ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਰਾਇਲ ਐਨਫੀਲਡ ਬਾਈਕ (ਬੁਲਟ) ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੇ ਹਾਈ ਸਿਕਿਉਰਿਟੀ ਤਾਲਾ ਤੋੜ ਦਿਤਾ। ਨੌਜਵਾਨਾਂ ਨੇ ਥਾਣੇ ਵਿੱਚ ਆਪਣੀ ਚੋਰੀ ਦਾ ਡੈਮੋ ਵੀ ਪੇਸ਼ ਕੀਤਾ ਜਿਸ ਨੂੰ ਦੇਖ ਸਭ ਹੈਰਾਨ ਰਹਿ ਗਏ। ਪ੍ਰਦਰਸ਼ਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਹ ਕਾਰਵਾਈ ਕਿਸੇ ਮੁਖਬਰ ਦੀ ਇਤਲਾਹ 'ਤੇ ਕੀਤੀ ਗਈ ਕਿ ਨੌਜਵਾਨ ਸ਼ਹਿਰ ਦੇ ਡੀਡੀ ਨਗਰ ਇਲਾਕੇ 'ਚ ਗੋਲੀ ਛੁਪਾਉਣ ਆਏ ਸਨ।


ਇਸ ਤੋਂ ਬਾਅਦ ਸਿਟੀ ਐਸਪੀ (ਸੀਐਸਪੀ) ਰਵੀ ਭਦੋਰੀਆ ਨੇ ਇੱਕ ਟੀਮ ਬਣਾ ਕੇ ਮੌਕੇ 'ਤੇ ਤਾਇਨਾਤ ਕਰ ਦਿੱਤੀ। ਜਿਵੇਂ ਹੀ ਨੌਜਵਾਨ ਉਥੇ ਪਹੁੰਚੇ ਤਾਂ ਪੁਲਸ ਟੀਮ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਫੜ ਲਿਆ। ਇਨ੍ਹਾਂ ਨੌਜਵਾਨਾਂ ਦੀ ਪਛਾਣ ਸ਼ਿਆਮ ਗੁਰਜਰ ਅਤੇ ਬਜਨਾ ਗੁਰਜ ਵਾਸੀ ਮੋਰੇਨਾ ਜ਼ਿਲ੍ਹੇ ਵਜੋਂ ਹੋਈ ਹੈ। ਪੁਲੀਸ ਨੇ ਮੌਕੇ ਤੋਂ ਤਿੰਨ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ। ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਸਿਰਫ ਰਾਇਲ ਐਨਫੀਲਡ ਨੂੰ ਚੋਰੀ ਕੀਤਾ ਹੈ ਕਿਉਂਕਿ ਉਨ੍ਹਾਂ ਨੂੰ ਮਾਰਕੀਟ ਵਿੱਚ ਇਸਦੀ ਚੰਗੀ ਕੀਮਤ ਮਿਲਦੀ ਹੈ। ਭਦੌੜੀਆ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Get the latest update about GWALIOR THIEF, check out more about PUNJABI NEWS, VIRAL VIDEO, GWALIOR POLICE & TRUE SCOOP NEWS

Like us on Facebook or follow us on Twitter for more updates.