ਐਕਰਸਾਈਜ਼ ਜਾਂ ਜਿਮ ਕਰਨ ਵਾਲਿਆਂ ਲਈ ਜਰੂਰੀ ਹਨ ਇਹ ਹੈਲਥੀ ਫੂਡ  

ਆਮ ਤੋਰ ਤੇ ਲੋਕ ਫਿੱਟ ਤੇ ਹੈਲਥੀ ਰਹਿਣ ਦੇ ਲਈ ਐਕਰਸਾਈਜ਼ ਦਾ ਵਿਕਲਪ ਚੁਣਦੇ ਹਨ ਪਰ ਐਕਰਸਾਈਜ਼ ...

ਚੰਡੀਗੜ੍ਹ:- ਆਮ ਤੋਰ ਤੇ ਲੋਕ ਫਿੱਟ ਤੇ ਹੈਲਥੀ ਰਹਿਣ ਦੇ ਲਈ ਐਕਰਸਾਈਜ਼ ਦਾ ਵਿਕਲਪ ਚੁਣਦੇ ਹਨ ਪਰ ਐਕਰਸਾਈਜ਼ ਦੇ ਨਾਲ ਜੇਕਰ ਭੋਜਨ ਤੇ ਆਪਣੀ ਰੋਜਾਨਾ ਰੋਟੀਨ ਦਾ ਧਿਆਨ ਨਾ ਰਖਿਆ ਜਾਵੇ ਤਾਂ ਇਸ ਦਾ ਨੁਕਸਾਨ ਵੀ ਦੇਖਿਆ ਜਾਂਦਾ ਹੈ। ਜੇਕਰ ਐਕਰਸਾਈਜ਼ ਤੋਂ ਪਹਿਲਾਂ ਜਾਂ ਬਾਅਦ 'ਚ ਸਹੀ ਭੋਜਨ ਨਾ ਖਾਦਾਂ ਜਾਵੇ ਤਾਂ ਇਹ ਤੁਹਾਡੇ ਸ਼ਰੀਰ ਨੂੰ ਜਲਦੀ ਥਕਾ ਦੇਂਦੀ ਹੈ। ਜਿਸਦੇ ਕਾਰਨ ਤੁਹਾਨੂੰ ਕਈ ਵਾਰ ਸਿਹਤ ਪ੍ਰਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਸਹੀ ਮਾਤਰਾ 'ਚ  ਕੈਲੋਰੀ ਦਾ ਇਸਤੇਮਾਲ ਤੁਹਾਡੇ ਵਜਨ, ਉਮਰ ਤੇ ਤੁਹਾਡੀ ਦਿਨ ਚਰਿਆ ਤੇ ਨਿਰਭਰ ਕਰਦਾ ਹੈ। ਕੁਝ ਅਜਿਹੇ ਪਦਾਰਥ ਵੀ ਹਨ ਜਿਹਨਾਂ ਦਾ ਸਹੀ ਮਾਤਰਾ 'ਚ ਸੇਵਨ ਕਰਨਾ ਵੀ ਜਰੂਰੀ ਹੈ।

ਜਾਣੋ ਕਿਵੇਂ, ਬੈਲੀ ਫੈਟ ਨੂੰ ਖਤਮ ਕਰ ਦਵੇਗੀ ਇਹ ਚਮਤਕਾਰੀ ਚੀਜ਼

ਪ੍ਰੋਟੀਨ ਦੀ ਮਾਤਰਾ ਨੂੰ ਵਧਾਉਣਾ
ਇਕ ਵਿਅਕਤੀ ਨੂੰ ਆਪਣੇ ਭਾਰ ਦੇ ਮੁਤਾਬਕ ਹਰ ਦਿਨ 0.9 ਗ੍ਰਾਮ ਪ੍ਰੋਟੀਨ ਲੈਣਾ ਚਾਹੀਦਾ ਹੈ। ਜੇਕਰ ਐਕਰਸਾਈਜ਼ ਕਰਦੇ ਹੋ ਤਾਂ ਤੁਹਾਨੂੰ 0.55-0.8 ਗ੍ਰਾਮ ਪ੍ਰੋਟੀਨ ਦਾ ਸੇਵਨ ਕਰਨਾ ਚਾਹੀਦਾ ਹੈ। ਜੇਕਰ ਤੁਸੀ ਆਪਣਾ ਭਾਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਕੈਲੋਰੀ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਨਾ ਕਿ ਪ੍ਰੋਟੀਨ ਦਾ। ਰੋਜ਼ਾਨਾ ਪ੍ਰੋਟੀਨ ਯੁਕਤ ਭੋਜਨ ਜਿਵੇ ਦਾਲਾਂ, ਫਲਿਆਂ, ਬ੍ਰਾਉਨ ਰਾਈਸ ਦਾ ਸੇਵਨ ਕਰੋ।  
ਫ਼ਲ ਖਾਣਾ 
ਰੋਜ਼ਾਨਾ ਫਲ ਖਾਣ ਨਾਲ ਬਹੁਤ ਫਾਇਦਾ ਮਿਲਦਾ ਹੈ। ਕੇਲੇ ਦੇ ਸੇਵਨ ਨਾਲ ਉੱਚ ਮਾਤਰਾ 'ਚ ਫਾਈਬਰ ਮਿਲਦਾ ਹੈ, ਉਰਜਾ ਮਿਲਦੀ ਹੈ। ਫਲ ਹਮੇਸ਼ਾ ਕਸਰਤ ਤੋਂ 2 ਘੰਟੇ ਪਹਿਲਾ ਤੇ 2 ਘੰਟੇ ਬਾਅਦ 'ਚ ਖਾਣੇ ਚਾਹੀਦੇ ਹਨ। ਇਨ੍ਹਾਂ ਫਲਾਂ 'ਚ ਅੰਗੂਰ ਦਾ ਸੇਵਨ ਵੀ ਬਹੁਤ ਲਾਭਕਾਰੀ ਹੁੰਦਾ ਹੈ।  

ਬਦਾਮ ਦਾ ਦੁੱਧ 
ਸ਼ਰੀਰ ਨੂੰ ਤਾਕਤ ਪਹੁੰਚਾਉਣ ਲਈ ਇਸ ਦਾ ਸੇਵਨ ਕੀਤਾ ਜਾਂਦਾ ਹੈ। ਰੋਜ਼ਾਨਾ 1-2 ਗਿਲਾਸ ਇਸ ਨੂੰ ਪੀਣਾ ਚਾਹੀਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਲੈਕਟੋਜ਼ ਦੀ ਸਮੱਸਿਆ ਹੈ ਤਾਂ ਇਸ ਤੋਂ ਪਰਹੇਜ ਕਰਨਾ ਚਾਹੀਦਾ ਹੈ।  

ਸਬਜ਼ੀਆਂ ਦਾ ਸੇਵਨ
ਵਰਕਆਉਟ ਤੋਂ ਬਾਅਦ ਸਬਜ਼ੀਆਂ ਦਾ ਸੇਵਨ ਬਹੁਤ ਲਾਭਕਾਰੀ ਹੁੰਦਾ ਹੈ। ਵੱਖ ਵੱਖ ਤਰ੍ਹਾਂ ਦੀਆਂ ਸਬਜ਼ੀਆਂ ਖਾਣ ਨਾਲ ਸ਼ਰੀਰ ਨੂੰ ਵਿਟਾਮਿਨ, ਐਂਟੀਆਕਸੀਡੈਂਟ, ਤੇ ਖਣਿਜ ਮਿਲਦੇ ਹਨ। ਸਬਜ਼ੀਆਂ 'ਚ ਖਾਸ ਤੋਰ ਤੇ ਚੁਕੰਦਰ, ਬ੍ਰੋਕਲੀ ਖਾਣਾ ਚਾਹੀਦਾ ਹੈ।  

Get the latest update about Fitness News, check out more about Food For Gym, Home Remedies, & Health News

Like us on Facebook or follow us on Twitter for more updates.