ਅਮਰੀਕਾ ਬਣਾ ਰਿਹੈ ਇਮੀਗ੍ਰੇਸ਼ਨ ਨੀਤੀਆਂ ਨੂੰ ਮੁਸ਼ਕਿਲ ਬਣਾਉਣ ਦੀਆਂ ਯੋਜਨਾਵਾਂ

ਅਮਰੀਕਾ ਪਿਛਲੇ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਨੀਤੀਆਂ ਨੂੰ ਮੁਸ਼ਕਲ ਬਣਾਉਣ ਦੀਆਂ ਯੋਜਨਾਵਾਂ ਬਣਾ ਰਿਹਾ ਹੈ। ਯੂਯੂ.ਐੱਸ ਸਿਟੀਜ਼ਨਸ਼ਿੱਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼...

ਵਾਸ਼ਿੰਗਟਨ— ਅਮਰੀਕਾ ਪਿਛਲੇ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਨੀਤੀਆਂ ਨੂੰ ਮੁਸ਼ਕਲ ਬਣਾਉਣ ਦੀਆਂ ਯੋਜਨਾਵਾਂ ਬਣਾ ਰਿਹਾ ਹੈ। ਯੂਯੂ.ਐੱਸ ਸਿਟੀਜ਼ਨਸ਼ਿੱਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਏ.ਸੀ.ਆਈ.ਐੱਸ) ਦੀ ਸਾਲਾਨਾ ਰਿਪੋਰਟ ਮੁਤਾਬਕ 2018 'ਚ ਸਰਕਾਰ ਨੇ 2017 ਤੋਂ 10 ਫੀਸਦੀ ਘੱਟ 8-12 ਵੀਜ਼ਾ ਜਾਰੀ ਕੀਤੇ। ਪਿਛਲੇ ਸਾਲ 3,35,000 ਐੱਚ-1ਬੀ ਵੀਜ਼ਾ ਮਨਜ਼ੂਰ ਕੀਤੇ ਗਏ ਸਨ, ਜਦਕਿ 2017 'ਚ ਇਹ ਗਿਣਤੀ 3,73,400 ਸੀ। ਜ਼ਿਆਦਾਤਰ ਭਾਰਤੀ ਹੀ ਐੱਚ-1ਬੀ ਵੀਜ਼ੇ ਲਈ ਅਰਜ਼ੀਆਂ ਦਿੰਦੇ ਹਨ।
ਦੂਜੇ ਪਾਸੇ ਟਰੰਪ ਪ੍ਰਸ਼ਾਸਨ ਨੇ ਨਾਗਰਿਕਤਾ ਦੇਣ ਦੀ ਗਿਣਤੀ 'ਚ ਵਾਧਾ ਕੀਤਾ ਹੈ। ਮੁਕਾਬਲੇ ਪਿਛਲੇ ਸਾਲ ਲਗਪਗ 8,50,000 ਲੋਕਾਂ ਨੂੰ ਯੂ.ਐੱਸ ਦੀ ਨਾਗਰਿਕਤਾ ਦਿੱਤੀ ਗਈ ਜਦਕਿ 2017 'ਚ ਇਹ 7,07,265 ਸੀ। ਇਹ ਪੰਜ ਸਾਲਾਂ ਦਾ ਸਭ ਤੋਂ ਵੱਡਾ ਅੰਕੜਾ ਹੈ।

ਟਰੰਪ ਸਰਕਾਰ ਵਲੋਂ ਜਾਰੀ ਵੀਜ਼ਾ ਨਿਯਮਾਂ 'ਚ ਤਬਦੀਲੀਆਂ ਦੀ ਇਕ ਲੰਬੀ ਸੂਚੀ

ਇਸ ਤੋਂ ਇਲਾਵਾ ਪਿਛਲੇ ਸਾਲ ਕਰੀਬ 11 ਲੱਖ ਗਰੀਨ ਕਾਰਡ ਵੀ ਜਾਰੀ ਕੀਤੇ ਗਏ ਹਨ। ਅਮਰੀਕਾ 'ਚ ਕੰਮ ਕਰਨ ਲਈ ਭਾਰਤ ਤੇ ਚੀਨ ਸਮੇਤ ਭਾਰਤ 'ਚ ਹੁਨਰਮੰਦ ਵਰਕਰਾਂ 'ਚ ਐੱਚ-1ਬੀ ਵੀਜ਼ੇ ਦੀ ਕਾਫੀ ਮੰਗ ਹੁੰਦੀ ਹੈ ਪਰ 2017 'ਚ ਇਸ 'ਚ ਤਕਰੀਬਨ 93 ਫੀਸਦੀ ਦੀ ਮਨਜ਼ੂਰੀ ਦਰ ਸੀ, ਜਦਕਿ 2018 'ਚ ਇਹ ਡਿੱਗ ਕੇ 85 ਤੋਂ ਰਹਿ ਗਈ ਸੀ। ਯਾਨੀ ਦੋ ਸਾਲ ਪਹਿਲਾਂ ਜਿੱਥੇ 100 ਵੀਜ਼ਾ ਅਰਜ਼ੀਆਂ 'ਚੋਂ 93 ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ, ਪਿਛਲੇ ਸਾਲ 85 ਅਰਜ਼ੀਆਂ ਨੂੰ ਮਨਜ਼ੂਰੀ ਮਿਲੀ। ਇਸ ਦੇ ਨਾਲ ਹੀ ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਦੀ ਅਰਜ਼ੀ ਫੀਸ ਨੂੰ ਵਧਾਉਣ ਦਾ ਪ੍ਰਸਤਾਵ ਕੀਤਾ ਹੈ। ਜੁਲਾਈ 2017 ਦੀ ਇਕ ਰਿਪੋਰਟ ਮੁਤਾਬਕ ਜ਼ਿਆਦਾਤਰ ਭਾਰਤੀ ਐੱਚ-1ਬੀ ਵੀਜ਼ਾ ਲਈ ਅਰਜ਼ੀ ਦਿੰਦੇ ਹਨ। ਇਮੀਗ੍ਰੇਸ਼ਨ ਵਿਭਾਗ ਮੁਤਾਬਕ 2007 ਤੇ 2017 ਦੇ ਵਿਚਕਾਰ, 22 ਲੱਖ ਭਾਰਤੀਆਂ ਨੇ ਐੱਚ-1ਬੀ ਵੀਜ਼ਿਆਂ ਲਈ ਅਰਜ਼ੀ ਦਿੱਤੀ।

Get the latest update about True Scoop News, check out more about Immigration News, News In Punjabi, H1B Visa News & America News

Like us on Facebook or follow us on Twitter for more updates.