VIDEO: ਹੈਰੀ ਪੋਟਰ ਫੇਮ ''ਹੈਗਰਿਡ'' ਦਾ 72 ਸਾਲ ਦੀ ਉਮਰ ਵਿੱਚ ਹੋਇਆ ਦਿਹਾਂਤ

ਕੋਲਟਰੇਨ ਨੇ ਹੈਗਰਿਡ ਦੀ ਭੂਮਿਕਾ ਨਿਭਾਉਂਦੇ ਹੋਏ ਇੰਟਰਨੈਸ਼ਨਲ ਫੇਮ ਪ੍ਰਾਪਤ ਕਰਨ ਤੋਂ ਪਹਿਲਾਂ, ਉਸਨੇ ਥੀਏਟਰ ਸਟੇਜ 'ਤੇ ਆਪਣੇ ਕਾਮੇਡੀ ਟੈਲੇਂਟ ਨੂੰ ਪੇਸ਼ ਕੀਤਾ....

ਹੈਰੀ ਪੋਟਰ ਫਿਲਮ ਵਿੱਚ ਹੈਗਰਿਡ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਰੌਬੀ ਕੋਲਟਰੇਨ ਦੀ ਸ਼ੁੱਕਰਵਾਰ ਨੂੰ 72 ਸਾਲ ਦੀ ਉਮਰ 'ਚ ਮੌਤ ਹੋ ਗਈ। ਮੌਤ ਦੇ ਕਾਰਨਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿਤੀ ਗਈ ਹੈ। ਕੋਲਟਰੇਨ ਨੇ ਹੈਗਰਿਡ ਦੀ ਭੂਮਿਕਾ ਨਿਭਾਉਂਦੇ ਹੋਏ ਇੰਟਰਨੈਸ਼ਨਲ ਫੇਮ ਪ੍ਰਾਪਤ ਕਰਨ ਤੋਂ ਪਹਿਲਾਂ, ਉਸਨੇ ਥੀਏਟਰ ਸਟੇਜ 'ਤੇ ਆਪਣੇ ਕਾਮੇਡੀ ਟੈਲੇਂਟ ਨੂੰ ਪੇਸ਼ ਕੀਤਾ। 80 ਦੇ ਦਹਾਕੇ ਵਿੱਚ, ਉਹ ਪਾਵਰਹਾਊਸ ਹਿਊਗ ਲੌਰੀ, ਸਟੀਫਨ ਫਰਾਈ, ਅਤੇ ਐਮਾ ਥਾਮਸਨ ਦੇ ਨਾਲ "ਅਲਫਰੇਸਕੋ" ਵਿਚ ਥੋੜ੍ਹੇ ਸਮੇਂ ਦੀ ਸਕੈਚ ਸੀਰੀਜ਼ 'ਚ ਨਜ਼ਰ ਆਏ ਸਨ।   


ਸਕਾਟਿਸ਼ 'ਚ ਜਨਮੇ ਅਭਿਨੇਤਾ ਨੇ ਬ੍ਰਿਟਿਸ਼ ਸੀਰੀਜ਼ "ਕ੍ਰੈਕਰ" ਅਤੇ ਜੇਮਸ ਬਾਂਡ ਦੀਆਂ ਫਿਲਮਾਂ "ਗੋਲਡਨ ਆਈ" ਅਤੇ "ਦਿ ਵਰਲਡ ਇਜ਼ ਨਾਟ ਇਨਫ" ਵਿੱਚ ਕੰਮ ਕੀਤਾ ਅਤੇ ਪ੍ਰਸਿੱਧੀ ਹਾਸਿਲ ਕੀਤੀ ਹੈ ਪਰ ਰੌਬੀ ਕੋਲਟਰੇਨ ਨੂੰ ਸਭ ਤੋਂ ਵੱਧ ਪ੍ਰਸਿੱਧੀ ਹੈਰੀ ਪੋਟਰ ਸੀਰੀਜ਼ ਤੋਂ ਮਿਲੀ ਜਿਸ ਵਿੱਚ ਉਸਨੇ ਹੈਗਰਿਡ ਦਾ ਕਿਰਦਾਰ ਨਿਭਾ ਕੇ ਸਭ  ਨੂੰ ਚੌਂਕਾ ਦਿੱਤਾ  ਸੀ। ਆਪਣੇ ਇਸ ਕਿਰਦਾਰ ਬਾਰੇ ਬੋਲਦਿਆਂ ਰੌਬੀ ਕੋਲਟਰੇਨ ਨੇ ਇੰਟਰਵਿਊ 'ਚ ਕਿਹਾ ਸੀ ਕਿ ਹੈਗਰਿਡ ਦੀ ਭੂਮਿਕਾ, ਇੱਕ ਅੱਧਾ ਦੈਂਤ ਅਤੇ ਮਨੁੱਖੀ ਪਾਤਰ ਸੀ। ਉਹ ਕਿਤਾਬਾਂ ਨੂੰ ਜਾਣਦਾ ਅਤੇ ਪਿਆਰ ਕਰਦਾ ਸੀ ਕਿਉਂਕਿ ਉਹਨਾਂ ਤੋਂ ਆਪਣੇ ਬੱਚਿਆਂ ਨੂੰ ਪੜਾਉਂਦਾ ਸੀ। ਉਸਨੇ ਇੱਕ ਮਜ਼ਾਕ ਕਰਦਿਆਂ ਕਿਹਾ ਜੇਕਰ ਤੁਸੀਂ ਇੱਕ ਅਭਿਨੇਤਾ ਹੋ, ਤਾਂ ਤੁਹਾਨੂੰ ਆਵਾਜ਼ਾਂ ਦੇਣੀਆਂ ਪੈਣਗੀਆਂ। ਬੱਚੇ ਇਸਦੀ ਉਮੀਦ ਕਰਦੇ ਹਨ। ਕੋਈ ਮੋਨੋਟੋਨਸ ਦੀ ਇਜਾਜ਼ਤ ਨਹੀਂ ਹੈ। ਇਹ ਸੁਪਰਮੈਨ ਅਤੇ ਇਨ੍ਹਾਂ ਚੀਜ਼ਾਂ ਦਾ ਆਕਰਸ਼ਣ ਹੈ। 

Get the latest update about deathy of robbie coltrane, check out more about rubeus hargid, harry potter & harry potter series

Like us on Facebook or follow us on Twitter for more updates.