ਇਲਾਕੇ ’ਚ ਅੱਧ ਸੜੀ ਲਾਸ਼ ਨੇ ਮਚਾਇਆ ਹੜਕੰਪ, ਪੋਸਟਮਾਰਟਮ ’ਚ ਹੋਇਆ ਅਜਿਹਾ ਖੁਲਾਸਾ!!

ਧਨਾਸ ਝੀਲ ਤੋਂ ਡੱਡੂਮਾਜਰਾ ਜਾਣ ਵਾਲੀ ਸੜਕ ਨੇੜੇ ਜੰਗਲੀ ਇਲਾਕੇ ’ਚ ਅੱਧ ਸੜੀ ਨੌਜਵਾਨ ਦੀ ਲਾਸ਼ ਮਿਲੀ ਸੀ। ਪੋਸਟਮਾਰਟਮ ’ਚ ਪਤਾ ਲੱਗਾ ਹੈ ਕਿ...

ਚੰਡੀਗੜ੍ਹ— ਧਨਾਸ ਝੀਲ ਤੋਂ ਡੱਡੂਮਾਜਰਾ ਜਾਣ ਵਾਲੀ ਸੜਕ ਨੇੜੇ ਜੰਗਲੀ ਇਲਾਕੇ ’ਚ ਅੱਧ ਸੜੀ ਨੌਜਵਾਨ ਦੀ ਲਾਸ਼ ਮਿਲੀ ਸੀ। ਪੋਸਟਮਾਰਟਮ ’ਚ ਪਤਾ ਲੱਗਾ ਹੈ ਕਿ ਉਸ ਦਾ ਚਾਕੂ ਮਾਰ ਕੇ ਕਤਲ ਕੀਤਾ ਗਿਆ ਸੀ। ਸਰੀਰ ’ਚ ਕਈ ਜਗ੍ਹਾ ਚਾਕੂ ਲੱਗਣ ਅਤੇ ਖੂਨ ਨਿਕਲਣ ਨਾਲ ਉਸ ਦੀ ਮੌਤ ਹੋਈ ਹੈ।

ਡਾਕਟਰ ਦੀ ਲਾਪਰਵਾਹੀ ਨੇ ਲਈ ਮਹਿਲਾ ਦੀ ਜਾਨ, ਹਸਪਤਾਲ ’ਚ ਫੈਲੀ ਸਨਸਨੀ

ਇਸ ਤੋਂ ਬਾਅਦ ਆਰੋਪੀ ਨੇ ਮਿ੍ਰਤਕ ਦੀ ਪਛਾਣ ਮਿ੍ਰਤਕ ਦੀ ਪਛਾਣ ਮਿਟਾਉਣ ਲਈ ਉੱਪਰ ਵਾਲਾ ਹਿੱਸਾ ਸਾੜ ਦਿੱਤਾ ਸੀ। ਉੱਥੇ ਹੈਰਾਨੀ ਵਾਲੀ ਗੱਲ੍ਹ ਇਹ ਹੈ ਕਿ ਨੌਜਵਾਨ ਦੀ 25 ਦਿਨਾਂ ਬਾਅਦ ਵੀ ਪੁਲਸ ਪਛਾਣ ਨਹੀਂ ਕਰ ਸਕੀ ਹੈ। ਪੁਲਸ ਨੇ 5 ਸਤੰਬਰ ਨੂੰ ਲਾਸ਼ ਦਾ ਪੋਸਟਮਾਰਟਮ ਡਾਕਟਰ ਦੇ ਪੈਨਲ ਤੋਂ ਕਰਵਾਇਆ ਸੀ। ਇਸ ਤੋਂ ਬਾਅਦ ਲਾਸ਼ ਨੂੰ ਇਕ ਸੰਸਥਾ ਨੂੰ ਸੌਂਪ ਦਿੱਤਾ ਸੀ।

ਜਲੰਧਰ ਦੀ ਖ਼ੌਫਨਾਕ ਵਾਰਦਾਤ, ਗੁਰਦੁਆਰਾ ਸਾਹਿਬ ਜਾ ਰਹੇ ਸ਼ਖਸ ਨੂੰ ਭੁੰਨਿਆ ਗੋਲੀਆਂ ਨਾਲ

ਜੰਗਲੀ ਇਲਾਕੇ ’ਚ 27 ਅਗਸਤ ਨੂੰ ਅੱਧ ਸੜੀ ਲਾਸ਼ ਮਿਲੀ ਸੀ। ਸਵੇਰੇ 8.30 ਵਜੇ ਜੰਗਲਾਤ ਵਿਭਾਗ ਦੇ ਚੌਂਕੀਦਾਰ ਮਹਿੰਦਰ ਰਾਮ ਅਤੇ ਮੁਕੇਸ਼ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਨੌਜਵਾਨ ਦੇ ਸਰੀਰ ਦਾ ਉੱਪਰੀ ਹਿੱਸਾ ਸੜਿਆ ਹੋਇਆ ਸੀ। ਜਾਂਚ ’ਚ ਪਤਾ ਲੱਗਾ ਕਿ ਨੌਜਵਾਨ ਦਾ ਕਤਲ ਕਿਤੇ ਹੋਰ ਕਰ ਲਾਸ਼ ਨੂੰ ਜੰਗਲ ’ਚ ਲਿਆ ਕੇ ਪਛਾਣ ਮਿਟਾਉਣ ਲਈ ਚਿਹਰਾ ਸਾੜ ਦਿੱਤਾ ਸੀ। ਸੈਕਟਰ-11 ਥਾਣਾ ਪੁਲਸ ਨੇ ਕਤਲ ਅਤੇ ਸਬੂਤ ਮਿਟਾਉਣ ਦਾ ਮਾਮਲਾ ਦਰਜ ਕੀਤਾ ਸੀ।

Get the latest update about Crime News, check out more about Half burnt Corpse, Punjab News, News In Punjabi & Postmortem

Like us on Facebook or follow us on Twitter for more updates.