ਜਲੰਧਰ- ਸਵ. ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਇਕ ਹੋਰ ਪੰਜਾਬ ਗੀਤ SYL ਰਿਲੀਜ਼ ਹੋ ਗਿਆ ਹੈ। ਇਹ ਗੀਤ ਰਿਲੀਜ਼ ਹੁੰਦਿਆਂ ਸਾਰ ਹੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ। ਇਸ ਬਾਰੇ ਭਾਜਪਾ ਦੇ ਆਗੂ ਹੰਸ ਰਾਜ ਹੰਸ ਦੀ ਬੀਤੇ ਦਿਨ ਦੀ ਇਕ ਪੋਸਟ ਵਾਇਰਲ ਹੋ ਰਹੀ ਸੀ। ਇਸ ਉੱਤੇ ਉਨ੍ਹਾਂ ਨੇ ਅੱਜ ਸਫਾਈ ਦਿੱਤੀ ਹੈ।
ਦੱਸ ਦਈਏ ਕਿ ਬੀਤੇ ਦਿਨ ਹੰਸ ਰਾਜ ਹੰਸ ਦੇ ਨਾਂ ਉੱਤੇ ਇਕ ਪੋਸਟ ਵਾਇਰਲ ਹੋਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਮੈਂ ਸਤਿਕਾਰਯੋਗ ਮੂਸੇਵਾਲਾ ਦੇ ਪਰਿਵਾਰ ਨੂੰ ਬੇਨਤੀ ਕਰਦਾਂ ਹਾਂ ਕਿ ਐੱਸਵਾਈਐੱਲ ਤੇ ਬੰਦੀ ਸਿੰਘਾਂ ਲਈ ਹਮਾਇਤੀ ਗੀਤਾਂ ਨੂੰ ਰਿਲੀਜ਼ ਨਾ ਕੀਤਾ ਜਾਵੇ ਤਾਂ ਕਿ ਇਨ੍ਹਾਂ ਗੀਤਾਂ ਕਰਕੇ ਇਸ ਦੁਨੀਆ ਤੋਂ ਜਾ ਚੁੱਕੇ ਪੰਜਾਬੀ ਗਾਇਕ ਦੀ ਕੋਈ ਅਲੋਚਨਾ ਨਾ ਹੋਵੇ। ਇਹ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਹਨ ਜਿਨ੍ਹਾਂ ਦੇ ਹੱਲ ਦੀ ਜ਼ਿੰਮੇਦਾਰੀ ਸਰਕਾਰ ਉੱਤੇ ਛੱਡ ਦੇਣੀ ਚਾਹੀਦੀ ਹੈ।
ਅੱਜ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ ਇਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਸਾਡੇ ਪਿਆਰੇ ਬੱਚੇ ਦਾ ਨਵਾਂ ਗਾਣਾ ਉਸ ਦੇ ਇਸ ਜਹਾਨ ਤੋਂ ਜਾਣ ਤੋਂ ਬਾਅਦ ਆਇਆ ਹੈ। ਇਸ ਗਾਣੇ ਨੂੰ ਬਹੁਤ ਹੀ ਪਿਆਰ ਮਿਲ ਰਿਹਾ ਹੈ। ਇਸ ਗਾਣੇ ਵਿਚ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਗਈ ਹੈ। ਬੀਤੇ ਦਿਨੀਂ ਇਕ ਫੇਕ ਪੋਸਟ ਵਾਇਰਲ ਹੋਈ ਸੀ, ਜਿਸ ਵਿਚ ਮੇਰਾ ਨਾਂ ਲਿਖਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਮੇਰੇ ਪਿਛੋਕੜ ਉੱਤੇ ਝਾਤ ਮਾਰੋ, ਮੈਂ ਕਦੇ ਪੰਜਾਬ ਤੇ ਪੰਜਾਬੀਅਤ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ। ਮੈਂ ਕਿਸੇ ਮੰਤਰੀ ਕੋਲ ਨਹੀਂ ਗਿਆ ਨਾ ਹੀ ਮੈਨੂੰ ਪਤਾ ਸੀ ਕੋਈ ਗਾਣਾ ਰਿਲੀਜ਼ ਹੋਣਾ ਹੈ। ਅਜਿਹਾ ਨਾ ਕਰੋ, ਸੋਸ਼ਲ ਮੀਡੀਆ ਦਾ ਮਿਸ ਯੂਜ਼ ਨਾ ਕਰੋ। ਉਨ੍ਹਾਂ ਇਸ ਦੌਰਾਨ ਇਹ ਵੀ ਦੋਹਰਾਇਆ ਕਿ ਮੈਂ ਪੰਜਾਬ ਪੰਜਾਬੀਅਤ ਲਈ ਹਰ ਵੇਲੇ ਹਾਜ਼ਰ ਹਾਂ।
Get the latest update about BJP, check out more about viral post, SYL song, clarification & Truescoop News
Like us on Facebook or follow us on Twitter for more updates.