ਸ਼ੁਰੂ ਹੋਈਆਂ ਅਦਾਕਾਰਾ ਹੰਸਿਕਾ ਮੋਟਵਾਨੀ ਦੇ ਵਿਆਹ ਦੀਆਂ ਤਿਆਰੀਆਂ, ਦਸੰਬਰ 'ਚ ਜੈਪੁਰ ਦੇ 450 ਸਾਲ ਪੁਰਾਣੇ ਕਿਲੇ 'ਚ ਹੋਣਗੀਆਂ ਸਭ ਰਸਮਾਂ

ਜਾਣਕਾਰੀ ਮੁਤਾਬਿਕ ਹੰਸਿਕਾ ਇੱਕ ਰਾਜਨੇਤਾ ਦੇ ਬੇਟੇ ਨਾਲ ਵਿਆਹ ਕਰਨ ਜਾ ਰਹੀ ਹੈ, ਜੋ ਇੱਕ ਮਸ਼ਹੂਰ ਬਿਜ਼ਨੈੱਸਮੈਨ ਵੀ ਹੈ...

ਬਾਲੀਵੁੱਡ ਅਦਾਕਾਰਾ ਹੰਸਿਕਾ ਮੋਟਵਾਨੀ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੀ ਹੈ। ਹੰਸਿਕਾ ਦੇ ਵਿਆਹ ਦੀ ਤਰੀਕ ਤੋਂ ਲੈ ਕੇ ਜਗ੍ਹਾ ਤੱਕ ਸਭ ਕੁਝ ਫਾਈਨਲ ਹੋ ਚੁੱਕਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹੰਸਿਕਾ ਦਾ ਵਿਆਹ ਸ਼ਾਹੀ ਅੰਦਾਜ਼ ਦੇ ਵਿੱਚ ਜੈਪੁਰ ਦੇ 450 ਸਾਲ ਪੁਰਾਣੇ ਕਿਲੇ 'ਚ ਹੋਵੇਗਾ। ਵਿਆਹ ਦੀਆਂ ਸਾਰੀਆਂ ਤਿਆਰੀਆਂ ਕਿਲ੍ਹੇ ਵਿੱਚ ਹੀ ਹੋ ਰਹੀਆਂ ਹਨ। ਸੂਤਰਾਂ ਮੁਤਾਬਿਕ ਵਿਆਹ ਦਸੰਬਰ 'ਚ ਹੋਣਾ ਫਾਈਨਲ ਹੋਇਆ ਹੈ।  

ਜਾਣਕਾਰੀ ਮੁਤਾਬਿਕ ਹੰਸਿਕਾ ਇੱਕ ਰਾਜਨੇਤਾ ਦੇ ਬੇਟੇ ਨਾਲ ਵਿਆਹ ਕਰਨ ਜਾ ਰਹੀ ਹੈ, ਜੋ ਇੱਕ ਮਸ਼ਹੂਰ ਬਿਜ਼ਨੈੱਸਮੈਨ ਵੀ ਹੈ। ਵੈਡਿੰਗ ਵੇਨਿਊ ਦੀ ਗੱਲ ਕਰੀਏ ਤਾਂ ਜੈਪੁਰ ਦੇ ਮੁੰਡੋਟਾ ਫੋਰਟ 'ਚ ਹੰਸਿਕਾ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਗੈਸਟ ਰੂਮ ਤੋਂ ਲੈ ਕੇ ਵਿਆਹ ਦੇ ਮੇਨਿਊ ਤੱਕ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ।

ਹੰਸਿਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਦੇ ਤੌਰ 'ਤੇ ਕੀਤੀ ਸੀ। ਸ਼ਾਕਾ ਲਾਕਾ ਬੂਮ-ਬੂਮ ਵਰਗੇ ਟੀਵੀ ਸ਼ੋਅਜ਼ ਨਾਲ ਟੀਵੀ ਇੰਡਸਟਰੀ ਵਿੱਚ ਆਪਣੀ ਪਛਾਣ  ਬਣਾਉਣ ਵਾਲੀ ਹੰਸਿਕਾ ਨੇ ਫਿਲਮ 'ਕੋਈ ਮਿਲ ਗਿਆ' 'ਚ ਬਾਲ ਅਦਾਕਾਰਾ ਵਜੋਂ ਵੀ ਕੰਮ ਕੀਤਾ ਸੀ। ਇਸ ਤੋਂ ਬਾਅਦ ਹੰਸਿਕਾ ਫਿਲਮ 'ਆਪਕਾ ਸਰੂਰ' 'ਚ ਗਾਇਕ ਹਿਮੇਸ਼ ਰੇਸ਼ਮੀਆ ਦੇ ਨਾਲ ਲੀਡ ਰੋਲ 'ਚ ਨਜ਼ਰ ਆਈ ਸੀ। ਲੰਬੇ ਸਮੇਂ ਤੋਂ, ਅਭਿਨੇਤਰੀ ਦੱਖਣ ਫਿਲਮ ਇੰਡਸਟਰੀ ਦਾ ਇੱਕ ਵੱਡਾ ਚਿਹਰਾ ਹੈ। ਦਰਸ਼ਕ ਉਸ ਦੀਆਂ ਫਿਲਮਾਂ ਨੂੰ ਬਹੁਤ ਪਸੰਦ ਕਰਦੇ ਹਨ। ਹੰਸਿਕਾ ਜਲਦ ਹੀ ਤਾਮਿਲ ਫਿਲਮ ਰਾਉਡੀ ਬੇਬੀ ਵਿੱਚ ਨਜ਼ਰ ਆਵੇਗੀ।

Get the latest update about bollywood news, check out more about hansika motwani wedding, hansika motwani wedding venue, hansika motwani husband & hansika motwani

Like us on Facebook or follow us on Twitter for more updates.