ਫਿਲਮ P.R ਦੀ ਪ੍ਰਮੋਸ਼ਨ ਲਈ ਜਲੰਧਰ ਪਹੁੰਚੇ ਹਰਭਜਨ ਮਾਨ, ਸੀਐੱਮ ਭਗਵੰਤ ਮਾਨ ਬਾਰੇ ਕਹੀ ਇਹ ਗੱਲ

ਪੰਜਾਬ ਦੇ ਜਾਨੀ ਮਾਨੇ ਗਾਇਕ ਅਤੇ ਫਿਲਮ ਕਲਾਕਾਰ ਹਰਭਜਨ ਮਾਨ ਆਪਣੀ ਆਉਣ ਵਾਲੀ ਫ਼ਿਲਮ ਪੀ.ਆਰ ਦੀ ਪ੍ਰਮੋਸ਼ਨ ਚ ਵਿਅਸਤ ਹਨ। ਫਿਲਮ ਪੀ.ਆਰ 27 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਇਸੇ ਦੇ ਹੀ ਚਲਦਿਆਂ ਹਰਭਜਨ ਮਾਨ ਆਪਣੀ ਆਉਣ ਵਾਲੀ ਫ਼ਿਲਮ ਦੀ ਪ੍ਰਮੋਸ਼ਨ ਲਈ ਜਲੰਧਰ ਪਹੁੰਚੇ...

ਜਲੰਧਰ:- ਪੰਜਾਬ ਦੇ ਜਾਨੀ ਮਾਨੇ ਗਾਇਕ ਅਤੇ ਫਿਲਮ ਕਲਾਕਾਰ ਹਰਭਜਨ ਮਾਨ ਆਪਣੀ ਆਉਣ ਵਾਲੀ ਫ਼ਿਲਮ ਪੀ.ਆਰ ਦੀ ਪ੍ਰਮੋਸ਼ਨ ਚ ਵਿਅਸਤ ਹਨ। ਫਿਲਮ ਪੀ.ਆਰ  27 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਇਸੇ ਦੇ ਹੀ ਚਲਦਿਆਂ ਹਰਭਜਨ ਮਾਨ ਆਪਣੀ ਆਉਣ ਵਾਲੀ ਫ਼ਿਲਮ ਦੀ ਪ੍ਰਮੋਸ਼ਨ ਲਈ ਜਲੰਧਰ ਪਹੁੰਚੇ। ਇਥੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਗੰਨ ਕਲਚਰ ਖ਼ਤਮ ਕਰਨ ਲਈ ਸਿਰਫ਼ ਗਾਇਕਾਂ ਨੂੰ ਹੀ ਨਹੀਂ ਬਲਕਿ ਆਮ ਲੋਕਾਂ ਨੂੰ ਵੀ ਸਹਿਯੋਗ ਦੇਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੀ ਵੀ ਇਸ ਤਰ੍ਹਾਂ ਦੀ ਗਾਇਕੀ ਨਹੀਂ ਕੀਤਾ। ਅੱਜ ਜਦ ਗੰਨ ਕਲਚਰ ਬਾਰੇ ਗਾਇਕਾਂ ਨੂੰ ਪੁੱਛਿਆ ਜਾਂਦਾ ਹੈ ਤੇ ਗਾਇਕ ਕਹਿੰਦੇ ਨੇ ਕਿ ਲੋਕ ਜੋ ਸੁਣਨਾ ਚਾਹੁੰਦੇ ਨੇ ਉਹ ਉਹੀ ਲਿਖਦੇ ਅਤੇ ਗਾਉਂਦੇ ਰਹੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕੀ ਉਹ ਗੰਨ ਕਲਚਰ ਨੂੰ ਖਤਮ ਕਰਨ ਲਈ ਸਹਿਯੋਗ ਕਰਨ ਜ਼ਾਹਿਰ ਹੈ ਕਿ ਜੇ ਲੋਕ ਇਸੇ ਗੀਤਾਂ ਨੂੰ ਸੁਣਨਾ ਬੰਦ ਕਰ ਦੇਣਗੇ ਕੋਈ ਵੀ ਗਾਇਕ ਇਸ ਨੂੰ ਨਹੀਂ ਗਾਏਗਾ ਅਤੇ ਨਾ ਹੀ ਕੋਈ ਗੀਤਕਾਰ ਇਸ ਨੂੰ ਲਿਖੇਗਾ। ਹਰਭਜਨ ਮਾਨ ਨੇ ਕਿਹਾ ਕਿ ਇਸ ਮਾਮਲੇ ਮੀਡੀਆ ਨੂੰ ਵੀ ਆਪਣਾ ਰੋਲ ਨਿਭਾਉਣਾ ਚਾਹੀਦਾ ਹੈ ਅਤੇ ਜੋ ਗਾਇਕ ਇਸ ਤਰ੍ਹਾਂ ਦੇ ਗਾਣੇ ਗਾਉਂਦੇ ਨੇ ਉਨ੍ਹਾਂ ਨੂੰ ਵੀ ਪੁੱਛਿਆ ਜਾਣਾ ਚਾਹੀਦਾ ਹੈ . ਉਨ੍ਹਾਂ ਕਿਹਾ ਕਿ ਇਸ ਬਾਰੇ ਵਿਚ ਕੋਈ ਵੀ ਕਿਸੇ ਨਾਲ ਜ਼ਬਰਦਸਤੀ ਨਹੀਂ ਕਰ ਸਕਦਾ। 


ਇਸ ਦੇ ਨਾਲ ਹੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਹੀ ਇੱਕ ਕੈਬਨਿਟ ਮਨਿਸਟਰ ਨੂੰ ਬਰਖਾਸਤ ਕਰਕੇ ਉਸ ਨੂੰ ਗ੍ਰਿਫਤਾਰ ਕਰਵਾਉਣ ਦੇ ਮਾਮਲੇ ਵਿੱਚ ਹਰਭਜਨ ਮਾਨ ਨੇ ਕਿਹਾ ਕਿ  ਭਗਵੰਤ ਮਾਨ ਨੂੰ ਪਿਛਲੇ ਕਈ ਸਾਲਾਂ ਤੋਂ ਜਾਣਦੇ ਨੇ ਭਾਰਤ ਤੇ ਭਗਵੰਤ ਮਾਨ ਉਨ੍ਹਾਂ ਦੇ ਛੋਟੇ ਭਰਾ ਵਰਗੇ ਹਨ। ਉਨ੍ਹਾਂ ਕਿਹਾ ਕਿ  ਕਿਸੇ ਫ਼ਿਲਮ ਕਲਾਕਾਰ ਜਾਂ ਫ਼ਿਲਮਾਂ ਨਾਲ ਜੁਡ਼ੀ ਹਸਤੀ ਨੂੰ ਮੁੱਖ ਮੰਤਰੀ ਬਣਦੇ ਅਕਸਰ ਸਾਊਥ ਵਿਚ ਦੇਖਿਆ ਗਿਆ ਸੀ। ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਵਿਚ ਕਿਸੇ ਕਲਾਕਾਰ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ ਹੈ। ਹਰਭਜਨ ਮਾਨ ਨੇ ਕਿਹਾ ਕਿ ਜਿੱਥੇ ਤਕ ਉਹ ਭਗਵੰਤ ਮਾਨ ਨੂੰ ਜਾਣਦੇ ਹਨ ਭਗਵੰਤ ਮਾਨ ਕਾਮੇਡੀ ਦੇ ਤੌਰ ਤੇ ਵੀ ਕਈ ਵਾਰ ਭ੍ਰਿਸ਼ਟਾਚਾਰ ਵਰਗੇ ਮੁੱਦਿਆਂ ਨੂੰ  ਜਿੱਥੇ ਸਮਾਜਿਕ ਬੁਰਾਈਆਂ ਨੂੰ ਉਠਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਗਵੰਤ ਮਾਨ ਨੂੰ ਵੀ ਅਤੇ ਬਿਲਕੁਲ ਵੀ ਸ਼ੱਕ ਨਹੀਂ, ਉਹ ਅੱਛੀ ਨੀਅਤ ਅਤੇ ਸਾਫ ਦਿਲੋਂ ਕੁਝ ਕਰਨਾ ਚਾਹੁੰਦੇ ਹਨ।  

ਉੱਧਰ ਹਰਭਜਨ ਮਾਨ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਵਿੱਚ ਹੀ ਐਸੇ ਹਾਲਾਤ ਪੈਦਾ ਕਰਨਾ ਚਾਹੁੰਦੇ ਨੇ ਕਿ ਪੰਜਾਬ ਦੇ ਨੌਜਵਾਨ ਵਿਦੇਸ਼ ਵਿੱਚ ਜਾ ਕੇ ਧੱਕੇ ਨਾ ਖਾਣੇ ਪੈਣ। ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਇਸ ਬਾਬਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਈ ਨਾ ਕੋਈ ਕਦਮ ਉਠਾ ਕੇ ਇਸ ਮਾਮਲੇ ਨੂੰ ਵੀ ਹੱਲ ਜ਼ਰੂਰ ਕਰਨਗੇ। 

Get the latest update about PR MOVIE, check out more about NEW PUNJABI MOVIE, CORRUPTION, POLLY WOOD & GUN CULTURE IN PUNJAB

Like us on Facebook or follow us on Twitter for more updates.