ਹਾਰਦਿਕ ਪਟੇਲ ਨੇ ਛੱਡੀ ਕਾਂਗਰਸ ਪਾਰਟੀ, ਗੁਜਰਾਤ ਮੁੱਦੇ ਤੇ ਪਾਰਟੀ ਦੀ ਗੰਭੀਰਤਾ ਤੇ ਹਾਈ ਕਮਾਨ ਨੂੰ ਲਿਖੀ ਚਿੱਠੀ

ਹਾਰਦਿਕ ਪਟੇਲ ਨੇ ਅੱਜ ਕਾਂਗਰਸ ਤੋਂ ਅਸਤੀਫਾ ਦੇਣ ਦੀ ਘੋਸ਼ਣਾ ਕੀਤੀ ਕਰ ਦਿੱਤੀ ਹੈ। ਪਟੇਲ ਨੇ ਪਾਰਟੀ ਹਾਈ ਕਮਾਨ ਸੋਨੀਆ ਗਾਂਧੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਕੁਝ ਸਮਾਂ ਪਹਿਲਾ ਹੀ ਪਾਰਟੀ ਦੀ ਆਲੋਚਨਾ ਕਰਨ ਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਉਹ ਪਾਰਟੀ ਨੂੰ ਛੱਡ ਸਕਦੇ ਹਨ। ਹਾਰਦਿਕ ਪਟੇਲ ਨੇ ਆਪਣੇ ਅਸਤੀਫ਼ੇ ਪੱਤਰ ਵਿੱਚ ਲਿਖਿਆ ਹੈ ਕਿ ਪਾਰਟੀ ਵਿਚ ਗੰਭੀਰਤਾ ਦੀ ਘਾਟ ਹੈ...

ਹਾਰਦਿਕ ਪਟੇਲ ਨੇ ਅੱਜ ਕਾਂਗਰਸ ਤੋਂ ਅਸਤੀਫਾ ਦੇਣ ਦੀ ਘੋਸ਼ਣਾ ਕੀਤੀ ਕਰ ਦਿੱਤੀ ਹੈ। ਪਟੇਲ ਨੇ ਪਾਰਟੀ ਹਾਈ ਕਮਾਨ ਸੋਨੀਆ ਗਾਂਧੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਕੁਝ ਸਮਾਂ ਪਹਿਲਾ ਹੀ ਪਾਰਟੀ ਦੀ ਆਲੋਚਨਾ ਕਰਨ ਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਉਹ ਪਾਰਟੀ ਨੂੰ ਛੱਡ ਸਕਦੇ ਹਨ। ਹਾਰਦਿਕ ਪਟੇਲ ਨੇ ਆਪਣੇ ਅਸਤੀਫ਼ੇ ਪੱਤਰ ਵਿੱਚ ਲਿਖਿਆ ਹੈ ਕਿ ਪਾਰਟੀ ਵਿਚ ਗੰਭੀਰਤਾ ਦੀ ਘਾਟ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਜੋ ਵੀ ਕੀਤਾ, ਉਸ ਦਾ ਵਿਰੋਧ ਕਰਨਾ ਹੀ ਸਟੈਂਡ ਹੈ।


ਹਾਰਦਿਕ ਪਟੇਲ ਨੇ ਲਿਖਿਆ, "ਜਦੋਂ ਵੀ ਮੈਂ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ, ਮੈਂ ਹਮੇਸ਼ਾਂ ਮਹਿਸੂਸ ਕੀਤਾ ਕਿ ਨੇਤਾ ਅਸਲ ਵਿੱਚ ਗੁਜਰਾਤ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਸੁਣਨ ਵਿੱਚ ਦਿਲਚਸਪੀ ਨਹੀਂ ਰੱਖਦੇ ਸਨ ਪਰ ਪਤਾ ਨਹੀਂ ਉਹਨਾਂ ਦੇ ਮੋਬਾਈਲ 'ਤੇ ਉਨ੍ਹਾਂ ਨੂੰ ਕਿਹੜੇ ਸੁਨੇਹੇ ਆਏ ਸਨ ਅਤੇ ਅਜਿਹੀਆਂ ਹੋਰ ਮਾਮੂਲੀ ਗੱਲਾਂ ਬਾਰੇ ਵਧੇਰੇ ਉਲਝੇ ਹੋਏ ਸਨ।"
ਹਾਰਦਿਕ ਨੇ ਅਗੇ ਲਿਖਿਆ "ਜਦੋਂ ਵੀ ਸਾਡੇ ਦੇਸ਼ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਜਦੋਂ ਵੀ ਕਾਂਗਰਸ ਨੂੰ ਲੀਡਰਸ਼ਿਪ ਦੀ ਲੋੜ ਸੀ, ਤਾਂ ਕਾਂਗਰਸੀ ਆਗੂ ਵਿਦੇਸ਼ਾਂ ਦਾ ਆਨੰਦ ਮਾਣ ਰਹੇ ਸਨ! ਪਾਰਟੀ ਦੇ ਸੀਨੀਅਰ ਨੇਤਾ ਇਸ ਤਰ੍ਹਾਂ ਵਿਵਹਾਰ ਕਰਦੇ ਹਨ ਜਿਵੇਂ ਉਹ ਗੁਜਰਾਤ ਅਤੇ ਗੁਜਰਾਤੀਆਂ ਨੂੰ ਨਫ਼ਰਤ ਕਰਦੇ ਹਨ। ਫਿਰ ਦੁਨੀਆ ਵਿਚ ਕਾਂਗਰਸ ਇਹ ਉਮੀਦ ਕਿਵੇਂ ਕਰ ਸਕਦੀ ਹੈ ਕਿ ਗੁਜਰਾਤ ਦੇ ਲੋਕ ਉਨ੍ਹਾਂ ਨੂੰ ਸਾਡੇ ਰਾਜ ਦੀ ਅਗਵਾਈ ਕਰਨ ਦੇ ਬਦਲ ਵਜੋਂ ਦੇਖਣਗੇ?" 

ਹਾਰਦਿਕ ਪਟੇਲ ਨੇ ਕਾਂਗਰਸ ਦੇ ਵੱਡੇ ਨੇਤਾਵਾਂ ਦੇ ਖਾਣੇ ਤੇ ਸਵਾਲ ਚੁਕਦਿਆਂ ਲਿਖਿਆ ਕਿ ਇਹ ਮੰਦਭਾਗਾ ਹੈ ਕਿ ਉਨ੍ਹਾਂ ਵਰਗੇ ਵਰਕਰ ਜੋ ਇੱਕ ਦਿਨ ਵਿੱਚ 500-600 ਕਿਲੋਮੀਟਰ ਦਾ ਸਫ਼ਰ ਕਰਕੇ ਰਾਜ ਦੇ ਲੋਕਾਂ ਨੂੰ ਮਿਲਦੇ ਹਨ, ਇਹ ਦੇਖਦੇ ਹਨ ਕਿ ਗੁਜਰਾਤ ਵਿੱਚ ਕਾਂਗਰਸ ਦੇ ਵੱਡੇ ਨੇਤਾ ਨੇਤਾਵਾਂ ਲਈ ਚਿਕਨ ਸੈਂਡਵਿਚ ਨੂੰ ਯਕੀਨੀ ਬਣਾਉਣ 'ਤੇ ਜ਼ਿਆਦਾ ਧਿਆਨ ਕੇਂਦਰਤ ਕਰਦੇ ਹਨ। ਜੋ ਦਿੱਲੀ ਤੋਂ ਆਏ ਹਨ, ਉਨ੍ਹਾਂ ਨੂੰ ਸਮੇਂ ਸਿਰ ਪਹੁੰਚਾਇਆ ਜਾਂਦਾ ਹੈ। ਉਨ੍ਹਾਂ ਕਿਹਾ, "ਗੁਜਰਾਤੀ ਕਦੇ ਨਹੀਂ ਭੁੱਲ ਸਕਦੇ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਸਰਦਾਰ ਵੱਲਭ ਭਾਈ ਪਟੇਲ ਦਾ ਅਪਮਾਨ ਕੀਤਾ ਹੈ।"

ਹਰਦਿਲ ਪਟੇਲ ਨੇ ਇਸ ਤੋਂ ਇਲਾਵਾ ਵੀ ਪਾਰਟੀ ਅਤੇ ਪਾਰਟੀ ਵਰਕਰਾਂ ਬਾਰੇ ਆਪਣੇ ਪੱਤਰ 'ਚ ਲਿਖਿਆ ਹੈ। ਪਟੇਲ ਨੇ ਪਾਰੀ ਵਰਕਰਾਂ ਅਤੇ ਵੱਡੇ ਨੇਤਾਵਾਂ ਚ ਕਈ ਹੋਰ ਸਮੱਸਿਆਵਾਂ ਹੋਣ ਦੀ ਗੱਲ ਵੀ ਕਹੀ ਹੈ ਤੇ ਕਿਹਾ ਕਿ ਪਾਰਟੀ ਚ ਸੰਭਿਰਤਾ ਦੀ ਘਾਟ ਹੈ।ਜਿਕਰਯੋਗ ਹੈ ਕਿ ਪਟੇਲ ਦੇ ਪਾਰਟੀ ਛੱਡਣ ਤੋਂ ਬਾਅਦ ਹੁਣ ਭਾਜਪਾ 'ਚ ਸ਼ਾਮਿਲ ਹੋਣ ਦੀਆਂ ਅਟਕਲਾਂ ਵੀ ਲਗਾਇਆ ਜਾ ਰਹੀਆਂ ਹਨ । ਪਰ ਪਟੇਲ ਵਲੋਂ ਪਹਿਲਾਂ ਅਜਿਹੀਆਂ ਸਾਰੀਆਂ ਗੱਲਾਂ ਨੂੰ ਖਾਰਜ ਕਰ ਕੀਤਾ ਗਿਆ ਸੀ ਤੇ ਇਸ ਗੱਲ 'ਤੇ ਜ਼ੋਰ ਦਿੱਤਾਂ ਗਿਆ  ਕਿ ਉਹ ਕਾਂਗਰਸ ਨੂੰ ਨਹੀਂ ਛੱਡਣਗੇ ਕਿਉਂਕਿ ਉਮੀਦ ਹੈ ਕਿ ਪਾਰਟੀ ਉਨ੍ਹਾਂ ਨੂੰ ਰੱਖਣ ਅਤੇ ਮੁੱਦਿਆਂ ਨੂੰ ਸੁਲਝਾਉਣ ਦਾ ਕੋਈ ਰਸਤਾ ਲੱਭੇਗੀ।

Get the latest update about HARDIK PATEL, check out more about NATIONAL NEWS, HARDIL PATEL LEAVES CONGRESS, RAHUL GANDHI & CONGRESS PARTY

Like us on Facebook or follow us on Twitter for more updates.