ਇਹ ਘਟਨਾ ਹਰਿਦੁਆਰ ਦੇ ਰੁੜਕੀ 'ਚ ਚ ਵਾਪਰੀ ਹੈ ਜਿਥੇ ਇਕ ਔਰਤ ਅਤੇ ਉਸ ਦੀ 6 ਸਾਲ ਦੀ ਮਾਸੂਮ ਬੇਟੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਹੈ। ਇਸ ਮਹਿਲਾ ਨੂੰ ਕਾਰ 'ਚ ਲਿਫਟ ਦੇਣ ਦੇ ਬਹਾਨੇ ਨਾਲ ਦੋਸ਼ੀਆਂ ਨੇ ਮਾਂ-ਧੀ ਕਾਰ 'ਚ ਬਿਠਾਇਆ ਤੇ ਬਾਅਦ 'ਚ ਰਸਤੇ 'ਚ ਸੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਇੱਕ ਨਾਮੀ ਵਿਅਕਤੀ ਅਤੇ ਹੋਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਹੁਣ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਉਕਤ ਔਰਤ ਪਿਛਲੇ ਕਈ ਸਾਲਾਂ ਤੋਂ ਆਪਣੇ ਪਤੀ ਤੋਂ ਵੱਖ ਹੋ ਕੇ ਪੀਰਾਂ ਕਲੇਰਾਂ 'ਚ ਰਹਿ ਰਹੀ ਹੈ। ਸ਼ੁੱਕਰਵਾਰ ਰਾਤ ਔਰਤ ਆਪਣੀ ਛੇ ਸਾਲ ਦੀ ਬੱਚੀ ਨਾਲ ਕਲਿਆਰ ਤੋਂ ਰੁੜਕੀ ਜਾ ਰਹੀ ਸੀ। ਕਲਿਆਰ ਵਿੱਚ ਉਸਦੀ ਮੁਲਾਕਾਤ ਸੋਨੂੰ ਨਾਮ ਦੇ ਇੱਕ ਨੌਜਵਾਨ ਨਾਲ ਹੋਈ। ਸੋਨੂੰ ਨੇ ਦੱਸਿਆ ਕਿ ਉਹ ਰੁੜਕੀ ਜਾ ਰਿਹਾ ਸੀ, ਔਰਤ ਨੂੰ ਰੁੜਕੀ ਛੱਡਣ ਲਈ ਕਿਹਾ ਅਤੇ ਉਸ ਨੂੰ ਕਾਰ ਵਿੱਚ ਬਿਠਾ ਦਿੱਤਾ। ਕਾਰ ਵਿੱਚ ਸੋਨੂੰ ਦੇ ਕੁਝ ਦੋਸਤ ਵੀ ਮੌਜੂਦ ਸਨ।
ਇਹ ਵੀ ਪੜ੍ਹੋ:- SYL ਤੋਂ ਬਾਅਦ ਕਿਸਾਨਾਂ ਤੇ ਕੇਂਦਰ ਦਾ ਐਕਸ਼ਨ, ਕਿਸਾਨ ਅੰਦੋਲਨ ਦੌਰਾਨ ਬਣਾਏ ਗਏ ਟਵਿੱਟਰ ਅਕਾਉਂਟ ਕੀਤੇ ਬੈਨ
ਬਾਅਦ 'ਚ ਚਲਦੀ ਕਾਰ ਵਿੱਚ ਔਰਤ ਅਤੇ ਉਸਦੀ ਛੇ ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਵਿਰੋਧ ਕਰਨ 'ਤੇ ਔਰਤ ਨੂੰ ਧਮਕੀਆਂ ਦੇ ਕੇ ਚੁੱਪ ਕਰਵਾ ਦਿੱਤਾ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮਾਂ-ਧੀ ਨੂੰ ਕੰਵਰ ਟਰੈਕ 'ਤੇ ਸੁੱਟ ਕੇ ਫਰਾਰ ਹੋ ਗਏ। ਬੀਤੀ ਰਾਤ ਕਰੀਬ ਇੱਕ ਵਜੇ ਔਰਤ ਆਪਣੀ ਲੜਕੀ ਨੂੰ ਲੈ ਕੇ ਸਿਵਲ ਲਾਈਨ ਕੋਤਵਾਲੀ ਪਹੁੰਚੀ, ਜਿੱਥੇ ਉਸ ਨੇ ਮਾਮਲੇ ਦੀ ਸੂਚਨਾ ਪੁਲੀਸ ਨੂੰ ਦਿੱਤੀ।
ਪੁਲਿਸ ਨੇ ਲੜਕੀ ਨੂੰ ਰੁੜਕੀ ਦੇ ਸਿਵਲ ਹਸਪਤਾਲ ਪਹੁੰਚਾਇਆ। ਇਸ ਦੇ ਨਾਲ ਹੀ ਔਰਤ ਦਾ ਮੈਡੀਕਲ ਵੀ ਕਰਵਾਇਆ ਗਿਆ। ਘਟਨਾ ਵਿੱਚ ਤਿੰਨ ਤੋਂ ਚਾਰ ਵਿਅਕਤੀ ਸ਼ਾਮਲ ਸਨ। ਇਕ ਦੋਸ਼ੀ ਦੀ ਪਛਾਣ ਹੋ ਗਈ ਹੈ।