ਅੰਮ੍ਰਿਤਸਰ:- ਦਰਬਾਰ ਸਾਹਿਬ 'ਚ ਅੱਜ ਕਾਰਪੋਰੇਸ਼ਨ ਵਲੋਂ ਹੈਰੀਟੇਜ ਸਟ੍ਰੀਟ ਤੇ ਲਗਾਈਆਂ ਗਈਆਂ ਨਜਾਇਜ਼ ਰੇਹੜੀਆਂ ਨੂੰ ਹਟਾਇਆ ਗਿਆ। ਨਗਰ ਨਿਗਮ ਦੀ ਸਾਈਡ ਤੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀ ਵਿਰਾਸਤੀ ਸੜਕ ’ਤੇ ਦੁਕਾਨਦਾਰਾਂ ਦੇ ਨਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਦੇ ਦੌਰਾਨ ਨਗਰ ਨਿਗਮ ਦੀ ਟੀਮ ਅਤੇ ਸਿੱਖ ਆਗੂਆਂ 'ਚ ਬਹਿਸ ਹੋ ਗਈ, ਜਿਸ ਤੋਂ ਬਾਅਦ ਸਿੱਖ ਆਗੂ ਭੜਕੇ ਗਏ ਹਨ। ਕਾਰਵਾਈ ਦੌਰਾਨ ਬੇਅਦਬੀ ਦੀ ਗੱਲ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜਾ ਲਿਆ ਹੈ ਤੇ ਕਾਰਵਾਈ ਦਾ ਵਿਸ਼ਵਾਸ ਦਵਾਇਆ ਹੈ।
ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਨਗਰ ਨਿਗਮ ਨੇ ਅੱਜ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀ ਵਿਰਾਸਤੀ ਸੜਕ 'ਤੇ ਕਾਰਵਾਈ ਕਰਨ ਪਹੁੰਚੀ। ਨਗਰ ਨਿਗਮ ਦੀ ਟੀਮ ਵਲੋਂ ਲੋਕਾਂ ਨੂੰ ਇਨ੍ਹਾਂ ਰਿਹੜ੍ਹਿਆਂ ਨੂੰ ਹਟਾਉਣ ਲਈ ਪਹਿਲਾ ਦੀ ਕਿਹਾ ਜਾ ਚੁਕਾ ਹੈ ਪਰ ਅੱਜ ਨਗਰ ਨਿਗਮ ਦੀ ਟੀਮ ਨੂੰ ਦੇਖ ਕੇ ਦੁਕਾਨਦਾਰਾਂ ਨੇ ਆਪਣਾ ਸਮਾਨ ਚੁੱਕ ਅੰਦਰ ਰੱਖਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਨਗਰ ਨਿਗਮ ਨੇ ਦੁਕਾਨਦਾਰਾਂ ਦਾ ਸਾਮਾਨ ਚੁੱਕ ਕੇ ਆਪਣੇ ਟਰੱਕ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇਕ ਦੁਕਾਨ 'ਚ ਲਗੇ ਰੁਮਾਲਾ ਸਾਹਿਬ ਜਮੀਨ ਤੇ ਡਿੱਗ ਗਏ ਤੇ ਨਗਰ ਨਿਗਮ ਵਲੋਂ ਕੁਝ ਰੁਮਾਲਾ ਸਾਹਿਬ ਨੂੰ ਟਰੱਕ 'ਚ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ।
ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੀ ਇਸ ਸੜਕ 'ਚ ਕਈ ਦੁਕਾਨਦਾਰਾਂ ਵੱਲੋਂ ਰੁਮਾਲਾ ਸਾਹਿਬ ਅਤੇ ਧਾਰਮਿਕ ਚਿੰਨ੍ਹਾਂ ਦੀ ਵਿਕਰੀ ਹੁੰਦੀ ਹੈ। ਮੁਲਾਜ਼ਮਾਂ ਨੇ ਦੁਕਾਨਦਾਰਾਂ ਤੋਂ ਇਹ ਸਮਾਨ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਕਈ ਰੁਮਾਲਾ ਸਾਹਿਬ ਜ਼ਮੀਨ 'ਤੇ ਡਿੱਗ ਪਏ, ਜਿੱਥੇ ਇਸ ਗੱਲ ਨੂੰ ਲੈ ਕੇ ਦੁਕਾਨਦਾਰਾਂ 'ਚ ਗੁੱਸਾ ਹੋ ਗਏ ਅਤੇ ਕੁਝ ਸਿੱਖ ਜਥੇਦਾਰੀ ਆਗੂ ਵੀ ਉੱਥੇ ਪਹੁੰਚ ਗਏ।ਉਨ੍ਹਾਂ ਵਲੋਂ ਨਗਰ ਨਿਗਮ ਦੇ ਇਸ ਕੰਮ ਨੂੰ ਬੇਅਦਬੀ ਕਿਹਾ ਗਿਆ।
ਇਹ ਵੀ ਪੜ੍ਹੋ:-ਪਾਵਰ ਕੱਟ ਦੇ ਵਿਰੋਧ 'ਚ ਬਿਜਲੀ ਮੰਤਰੀ ਦੇ ਘਰ ਬਾਹਰ ਕਿਸਾਨ ਜਥੇਬੰਦੀਆਂ ਨੇ ਦਿੱਤਾ ਧਰਨਾ, ਪੁਲਿਸ ਨਾਲ ਹੋਈ ਧੱਕਾ ਮੁੱਕੀ
ਮੌਕੇ ਤੇ ਪਹੁੰਚੇ ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਨਿਗਮ ਦੇ ਕਰਮਚਾਰੀ ਇੱਕ-ਦੋ ਦਿਨ ਬਾਅਦ ਇੱਥੇ ਆ ਕੇ ਦੁਕਾਨਦਾਰਾਂ ਨੂੰ ਪੈਸੇ ਦੀ ਮੰਗ ਕਰਕੇ ਤੰਗ ਪ੍ਰੇਸ਼ਾਨ ਕਰਦੇ ਹਨ, ਜਦੋਂ ਕਿ ਪਹਿਲਾਂ ਦੁਕਾਨਦਾਰ ਅਧਿਕਾਰੀਆਂ ਨੂੰ ਹਫ਼ਤੇ ਦਾ ਸਮਾਂ ਦਿੰਦੇ ਸਨ, ਹੁਣ ਦੁਕਾਨਦਾਰ ਕਹਿੰਦੇ ਹਨ ਕਿ ਉਨ੍ਹਾਂ ਦਾ ਕੰਮ ਨਹੀਂ ਚੱਲਦਾ, ਇਸ ਲਈ ਉਹ ਪੈਸੇ ਦੇ ਦਿੰਦੇ ਹਨ | ਨਗਰ ਨਿਗਮ ਵਲੋਂ ਪ੍ਰਤੀ ਦੁਕਾਨਦਾਰ 10 ਹਜ਼ਾਰ ਰੁਪਏ ਲਏ ਜਾਂਦੇ ਹਨ, ਜਦੋਂ ਦੁਕਾਨਦਾਰਾਂ ਵੱਲੋਂ ਪੈਸੇ ਨਹੀਂ ਦਿੱਤੇ ਜਾਂਦੇ ਤਾਂ ਅੱਜ ਉਨ੍ਹਾਂ ਵੱਲੋਂ ਉਨ੍ਹਾਂ ਨਾਲ ਨਾਜਾਇਜ਼ ਧੱਕਾ ਕੀਤਾ ਗਿਆ ਹੈ, ਉਕਤ ਸਿੱਖੀ ਆਗੂ ਨੇ ਕਿਹਾ ਕਿ ਨਗਰ ਨਿਗਮ ਕਾਰਪੋਰੇਸ਼ਨ ਆਪਣਾ ਕੰਮ ਕਰੇ, ਸਾਨੂੰ ਇਸ ਨਾਲ ਕੋਈ ਪ੍ਰੇਸ਼ਾਨੀ ਨਹੀਂ ਹੈ ਪਰ ਉਸ ਦੇ ਪਾਸਿਓਂ ਰੁਮਾਲਾ ਸਾਹਿਬ ਦੀ ਬੇਕਦਰੀ ਕੀਤੀ ਗਈ। ਜੋ ਕਿ ਬੇਅਦਬੀ ਹੈ, ਉਹ ਨਗਰ ਨਿਗਮ ਦੀ ਇਸ ਹਰਕਤ ਤੇ ਗੁੱਸਾ ਹਨ ਤੇ ਇਸ ਬੇਅਦਬੀ ਲਈ ਇਨਸਾਫ਼ ਦੀ ਮੰਗ ਕਰਦੇ ਹਨ।
ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਹੋਏ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀ ਨੇ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦੀ ਗੱਲ ਕਹੀ ਹੈ |
Get the latest update about HARIMANDIR SAHIB, check out more about AMRITSAR NEWS, TRUE SCOOP PUNJABI, GOLDEN TEMPLE & HERITAGE STREET DARBAR SAHIB
Like us on Facebook or follow us on Twitter for more updates.