ਚਾਕੂ ਸਿਰ 'ਚ ਖੁੱਭਣ ਦੇ ਬਾਵਜੂਦ ਨੌਜਵਾਨ ਦੀ ਦੇਖੋ ਦਲੇਰੀ, ਨੇੜੇ ਖੜ੍ਹੇ ਲੋਕਾਂ ਨੂੰ ਪਈਆਂ ਭਾਜੜਾਂ, ਦੇਖੋ ਵੀਡੀਓ

ਜਿੱਥੇ ਇਕ ਪਾਸੇ ਕੋਰੋਨਾ ਦੀ ਮਾਹਾਂਮਾਰੀ ਨਾਲ ਪੂਰੀ ਦੁਨੀਆ ਜੂਝ ਰਹੀ ਹੈ ਉੱਥੇ ਦੂਜੇ ਪਾਸੇ ਹੋ ਰਹੇ ਲੌਕਾਂ ਨਾਲ ਅਜੀਬੋ-ਗਰੀਬ ਹਾਦਸੇ ਵੀ ਅਖਬਾਰਾਂ ਦੀਆਂ...

ਵਾਸ਼ਿੰਗਟਨ— ਜਿੱਥੇ ਇਕ ਪਾਸੇ ਕੋਰੋਨਾ ਦੀ ਮਾਹਾਂਮਾਰੀ ਨਾਲ ਪੂਰੀ ਦੁਨੀਆ ਜੂਝ ਰਹੀ ਹੈ ਉੱਥੇ ਦੂਜੇ ਪਾਸੇ ਹੋ ਰਹੇ ਲੌਕਾਂ ਨਾਲ ਅਜੀਬੋ-ਗਰੀਬ ਹਾਦਸੇ ਵੀ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹੋਈਆਂ ਹਨ। ਦਰਅਸਲ ਇਕ ਅੰਗਰੇਜ਼ੀ ਖਬਰ ਮੁਤਾਬਕ ਹਰਲੇਮ ਸ਼ਹਿਰ ਦੀ ਇਕ ਸੜਕ 'ਤੇ ਅਮਰੀਕੀ ਸਮੇਂ ਮੁਤਾਬਕ ਮੰਗਲਵਾਰ ਦੁਪਹਿਰ ਨੂੰ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ।  ਇੱਥੋਂ ਦੀ ਸੜਕ 'ਤੇ 36 ਸਾਲਾ ਨੌਜਵਾਨ ਰੌਬਰਟੋ ਪਰੇਜ਼ ਘੁੰਮ ਰਹਾ ਸੀ ਜਿਸ ਦੇ ਸਿਰ ਵਿਚ ਚਾਕੂ ਖੁੱਭਿਆ ਹੋਇਆ ਸੀ। ਨੌਜਵਾਨ ਦੇ ਨਾਲ ਇਕ ਅੋਰਤ ਵੀ ਸੀ, ਜਿਸ ਦਾ ਹਮਲਾਵਰਾਂ ਦਾ ਨਾਲ ਝਗੜਾ ਹੋਇਆ ਸੀ।


ਇਹ ਨੌਜਵਾਨ ਜਦੋਂ ਔਰਤ ਦੇ ਬਚਾਅ ਲਈ ਅੱਗੇ ਆਇਆ ਤਾਂ ਹਮਲਾਵਰਾਂ ਨੇ ਉਸ ਦੇ ਸਿਰ 'ਚ ਚਾਕੂ ਖੋਭ ਦਿੱਤਾ ਅਤੇ ਮੌਕੇ ਤੋਂ ਭੱਜ ਗਏ। ਹਮਲਾਵਰ 4 ਤੋਂ ਜ਼ਿਆਦਾ ਸਨ ਅਤੇ ਉਹ ਅੋਰਤ ਦਾ ਪਰਸ ਲੈ ਕੇ ਭੱਜ ਗਏ ਸਨ। ਅੋਰਤ ਦੇ ਪਰਸ 'ਚ ਸੈਲਫੋਨ, ਦਵਾਈਆਂ ਅਤੇ ਬੈਨੀਫਿਟ ਕਾਰਡ ਸੀ, ਜਿਸ ਕਰਕੇ ਉਹ ਹਸਪਤਾਲ 'ਚ ਜਾਣ ਦੀ ਬਜਾਏ ਚੋਰਾਂ ਨੂੰ ਫੜਣ ਲਈ ਇਸੇ ਤਰ੍ਹਾਂ ਹੀ ਬਾਹਰ ਸੜਕ 'ਤੇ ਆ ਗਿਆ, ਜੋ ਕਿ ਕਾਫੀ ਹੈਰਾਨ ਕਰ ਦੇਣ ਵਾਲਾ ਦ੍ਰਿਸ਼ ਸੀ।

Get the latest update about True Scoop News, check out more about Trending News, Harlem, Verbal Dispute & Viral News

Like us on Facebook or follow us on Twitter for more updates.